ਭਾਰਤ ਤੇ ਨੇਪਾਲ ਨੂੰ ਮਤਭੇਦਾਂ ਨੂੰ ਜਲਦੀ ਹੱਲ ਕਰਨ ਦੀ ਲੋੜ: ਫ਼ੌਜ ਮੁਖੀ

10/31/2020 5:06:10 PM

ਨੈਸ਼ਨਲ ਡੈਸਕ— ਭਾਰਤ ਦੀ ਜਨਸੰਖਿਆ ਨੇਪਾਲ ਦੀ ਤੁਲਨਾ 'ਚ ਅ40 ਗੁਣਾ ਵੱਧ ਹੈ ਅਤੇ ਇਸ ਦੀ ਅਰਥਵਿਵਸਥਾ ਨੇਪਾਲ ਦੀ ਤੁਲਨਾ 'ਚ 100 ਗੁਣਾ ਖੁਸ਼ਹਾਲ ਹੈ। ਚੀਨ ਦੀ ਤੁਲਨਾ 'ਚ ਭਾਰਤ 'ਚ ਔਸਤ ਉਮਰ ਬਹੁਤ ਹੀ ਘੱਟ ਹੈ। ਇਸ ਲਈ ਅਗਲੇ 20-25 ਸਾਲਾਂ 'ਚ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਨੇਪਾਲ ਦੇ ਸਾਬਕਾ ਮੰਤਰੀ ਅਤੇ ਨੇਪਾਲੀ ਸੰਘੀ ਸੰਸਦ ਦੇ ਮੌਜੂਦਾ ਮੈਂਬਰ ਡਾ. ਮਿਨੇਂਦਰ ਰਿਜ਼ਾਲ ਨੇ ਕਿਹਾ ਕਿ ਨੇਪਾਲ, ਹਾਲਾਂਕਿ ਭਾਰਤ ਅਤੇ ਚੀਨ ਦੋਹਾਂ ਲਈ ਇਕ ਛੋਟਾ ਰਾਸ਼ਟਰ ਹੈ ਆਪਣੇ ਡਿਪਲੋਮੈਟ ਫ਼ੈਸਲਿਆਂ ਦੇ ਪ੍ਰਭਾਵ ਨਾਲ ਚੰਗੀ ਤਰ੍ਹਾਂ ਵਾਕਿਫ ਹੈ।

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ ਸਬੰਧੀ ਪੇਸ਼ ਕੀਤੇ ਚਲਾਨ 'ਚ ਹੋਏ ਵੱਡੇ ਖੁਲਾਸੇ

ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਲਿਪਲੇਖ, ਲਿਮਪਿਆਧੁਰਾ ਅਤੇ ਕਾਲਾਪਾਣੀ ਦੇ ਬਾਰੇ 'ਚ ਅਸੀਂ ਬਹੁਤ ਹੀ ਡੂੰਘਾਈ ਨਾਲ ਮਹਿਸੂਸ ਕਰਦੇ ਹਾਂ ਕਿ ਸਾਡੇ ਦਾਅਵੇ ਕਿੱਥੇ ਖੜ੍ਹੇ ਹਨ। ਇਸ ਮੁੱਦੇ ਨੂੰ ਪਿਛਲੇ 20-25 ਸਾਲਾਂ 'ਚ ਦ੍ਰਿੜਤਾ ਨਾਲ ਮਾਨਤਾ ਦਿੱਤੀ ਗਈ ਹੈ। ਦੋਵੇਂ ਪੱਖ ਮਾਮਲੇ ਦੀ ਯੋਗਤਾ ਦੇ ਆਧਾਰ 'ਤੇ ਫ਼ੈਸਲਾ ਕਰਨਗੇ। ਇਸ ਆਯਾਮ ਨੂੰ ਸਾਨੂੰ ਦੋ ਪੱਖੀ ਸੰਬੰਧਾਂ ਨੂੰ ਵਧਾਉਣ ਲਈ ਵਾਧੂ ਸਮਝਦਾਰ ਹੋਣ ਤੋਂ ਰੋਕਣਾ ਚਾਹੀਦਾ ਹੈ। ਨੇਪਾਲੀ ਫ਼ੌਜ ਦੇ ਸਾਬਕਾ ਅਧਿਕਾਰੀ ਮੇਜਰ ਜਨਰਲ ਬਿੰਨੌਜ ਬਾਸਨੀਤ ਨੇ ਕਿਹਾ ਕਿ ਹਾਲ ਹੀ 'ਚ ਭਾਰਤ ਦੇ ਆਰ.... ਮੁਖੀ ਦੀ ਯਾਤਰਾ ਅਤੇ ਭਾਰਤੀ ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਨਾ ਦੀ ਆਗਾਮੀ ਯਾਤਰਾ ਨੇਪਾਲ ਨਾਲ ਦੋ ਪੱਖੀ ਸੰਬੰਧਾਂ 'ਚ ਮਹੱਤਵਪੂਰਨ ਘਟਨਾਕ੍ਰਮ ਹੈ।

ਇਹ ਵੀ ਪੜ੍ਹੋ: ਮਕਸੂਦਾਂ ਸਬਜ਼ੀ ਮੰਡੀ 'ਚ ਖੇਡੀ ਗਈ ਖ਼ੂਨੀ ਖੇਡ, ਆਲੂ ਮਿੱਠੇ ਨਿਕਲਣ 'ਤੇ ਫੜੀ ਵਾਲੇ ਨੂੰ ਕੀਤਾ ਲਹੂ-ਲੁਹਾਨ

ਯਾਤਰਾ ਕੁਝ ਚੀਜ਼ਾਂ ਦਾ ਸੰਕੇਤ ਦਿੰਦੀਆਂ ਹਨ, ਫੌਜੀ ਕੂਟਨੀਤੀ ਸਾਡੇ ਸੰਬੰਧਾਂ ਦੀ ਰੀੜ ਦੀ ਹੱਡੀ ਰਹੀ ਹੈ। ਭਾਰਤ ਦੀ ਸੁਰੱਖਿਆ ਚਿੰਤਾਵਾਂ ਦੀ ਸਮਝ ਅਤੇ ਚੀਨ ਦਾ ਵੱਧਦਾ ਪ੍ਰਭਾਵ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਭਾਰਤ ਅਤੇ ਨੇਪਾਲ ਇਕ ਖਾਸ ਡੂੰਘੇ ਸੰਬੰਧ ਸਾਂਝੇ ਕਰਦੇ ਹਨ ਅਤੇ ਬਹੁਤ ਹੀ ਘੱਟ ਦੇਸ਼ਾਂ 'ਚ ਇਸ ਦੇ ਸੰਬੰਧ ਹਨ। ਜਨਰਲ ਬਾਸਨੀਤ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਸਮੇਂ-ਸਮੇਂ 'ਤੇ ਕਹਿ ਰਿਹਾ ਹੈ ਕਿ ਸੰਯੁਕਤ ਰਾਸ਼ਟਰ ਲਈ ਵੱਡਾ ਖਤਰਾ ਚੀਨ ਦੀ ਕੰਮਿਊਨਿਟੀ ਪਾਰਟੀ ਨਾਲ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਰਾਜਨੀਤੀ ਇੰਡੋ-ਪੈਸੇਫਿਕ 'ਚ ਟਰਾਂਸਪੋਰਟ ਹੋ ਰਹੀ ਹੈ, ਜਿਸ 'ਚ ਜ਼ਿਆਦਾਤਰ ਫਲੈਸ਼ਪੁਆਇੰਟ ਚੀਨ 'ਚ ਅਤੇ ਉਸ ਦੇ ਨੇੜੇ ਹੈ। ਚੀਨ ਦੀਆਂ ਸਿਆਸੀ ਲੋੜਾਂ ਰਣਨੀਤੀ ਅਤੇ ਪਾਰਗਮਨ ਲੋੜਾਂ ਲਈ ਗੁਆਂਢੀ ਦੇਸ਼ਾਂ 'ਤੇ ਨਿਰਭਰ ਹੈ।

ਇਹ ਵੀ ਪੜ੍ਹੋ: ਦਲਿਤ ਵਿਦਿਆਰਥੀਆਂ ਨੂੰ ਕੈਪਟਨ ਦੀ ਵੱਡੀ ਸੌਗਾਤ, ਪੋਸਟ ਮ੍ਰੈਟਿਕ ਸਕਾਲਰਸ਼ਿਪ ਕੀਤੀ ਲਾਂਚ

ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਨੇ 1950 ਦੇ ਦਹਾਕੇ 'ਚ ਨੇਪਾਲੀ ਫ਼ੌਜ ਨੂੰ ਫਿਰ ਤੋਂ ਗਠਿਤ ਕਰਨ 'ਚ ਮਦਦ ਕੀਤੀ ਸੀ ਜਦੋਂ ਕਮਿਊਨਿਸਟ ਚੀਨ ਦੇ ਮਾਓਤਸੇ ਤੁੰਗ ਨੇ ਨੇਪਾਲ ਦੀ ਪ੍ਰਭੂਸੱਤਾ ਨੂੰ ਧਮਕੀ ਦਿੰਦੇ ਹੋਏ ਚੀਨ ਦੀਆਂ ਪੰਜੋਂ ਉਂਗਲੀਆਂ ਦਾ ਹਿੱਸਾ ਹੋਣ ਦੀ ਗੱਲ ਕਹੀ ਸੀ।  ਫੋਰਮ ਫਾਰ ਇੰਟੀਗ੍ਰੇਟੇਡ ਨੈਸ਼ਨਲ ਸਕਿਓਰਿਟੀ ਦੇ ਜਨਰਲ ਸਕੱਤਰ ਸ਼ੋਸ਼ਾਦਰੀ ਚਾਰੀ ਨੇ ਦੋ ਪੱਖੀ ਸੰਧੀ ਦਾ ਫਿਰ ਤੋਂ ਮੰਗ ਕੀਤੀ ਅਤੇ ਸਿਫਾਰਿਸ਼ ਕੀਤੀ ਕਿ ਜੇਕਰ ਦੋਵੇਂ ਦੇਸ਼ਾਂ ਨੂੰ ਲੱਗਦਾ ਹੈ ਕਿ ਜੇਕਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਸੁਧਾਰ ਕਰਨ ਦੀ ਲੋੜ ਹੈ ਤਾਂ ਹੋਣਾ ਚਾਹੀਦਾ ਹੈ। ਸਿਆਸੀ ਮਾਮਲਿਆਂ ਦੇ ਮਾਹਿਰ ਚਾਰੀ ਨੇ ਕਿਹਾ ਕਿ ਸੀਮਾ ਵਿਵਾਦ ਜੋ ਦੱਖਣੀ ਏਸ਼ੀਆ 'ਚ ਅੱਜ ਦੇਖਦਾ ਹੈ, ਉਹ ਇਕ ਬਸਤੀਵਾਦੀ ਹੈਂਗਓਵਰ ਅਤੇ ਵਿਰਾਸ ਹੈ, ਜਿਸ ਨੂੰ ਅੰਗਰੇਜ਼ਾਂ ਨੇ ਭਾਰਤ ਛੱਡਣ'ਤੇ ਪਿੱਛੇ ਛੱਡ ਦਿੱਤਾ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਖ਼ੌਫ਼ਨਾਕ ਵਾਰਦਾਤ: ਡਿਊਟੀ ਤੋਂ ਵਾਪਸ ਜਾ ਰਹੇ ਨੌਜਵਾਨ 'ਤੇ ਚਲਾਈਆਂ ਗੋਲੀਆਂ

ਚਾਰੀ ਨੇ ਨੇਪਾਲੀ ਸਿਆਸੀ ਨੇਤਾਵਾਂ ਨਾਲ ਚੀਨ ਦੇ ਸੰਬੰਧ 'ਚ ਭਾਰਤ ਦੀ ਰਾਸ਼ਟਰੀ ਸੁਰੱਖਿਆ ਵਿਚਾਰਾਂ ਨੂੰ ਧਿਆਨ 'ਚ ਰੱਖਦੇ ਦਾ ਅਪੀਲ ਕੀਤੀ, ਜਿਸ ਦੇ ਨਾਲ ਭਾਰਤ ਅਤੇ ਨੇਪਾਲ ਦੋਹਾਂ ਦੇ ਕੋਲ 1947 'ਚ ਇਕ ਆਮ ਸਰਹੱਦ ਸੀ। ਭਾਰਤ ਅਤੇ ਨੇਪਾਲ ਵਿਚਾਲੇ ਮਜ਼ਬੂਤ ਬੰਧਨ ਬਾਰੇ ਚਾਰੀ ਨੇ ਕਿਹਾ ਕਿ ਅਸੀਂ ਨੇਪਾਲ ਦੀ ਸਿਆਸੀ ਅਤੇ ਆਰਥਿਕ ਆਜ਼ਾਦੀ ਅਤੇ ਹਕੂਮਤ ਚਾਹੁੰਦੇ ਹਨ। ਅਸੀਂ ਕਿਸੇ ਵੀ ਕੀਮਤ 'ਤੇ ਨੇਪਾਲ ਦੀ ਸਥਿਤੀ ਨੂੰ ਘੱਟ ਨਹੀਂ ਕਰਨਾ ਚਾਹੁੰਦੇ, ਭਾਵੇਂ ਉਹ ਕੋਈ ਵੀ ਦੇਸ਼ ਕੋਸ਼ਿਸ਼ ਕਰੇ।

ਇਹ ਵੀ ਪੜ੍ਹੋ: ਗੋਲਗੱਪਿਆਂ ਦੇ ਸ਼ੌਕੀਨਾਂ ਲਈ ਇਹ ਥਾਂ ਹੈ ਜੰਨਤ, ਮਿਲਦੇ ਨੇ 40 ਤਰ੍ਹਾਂ ਦੇ ਪਾਣੀ ਵਾਲੇ ਆਰਗੇਨਿਕ ਗੋਲਗੱਪੇ

shivani attri

This news is Content Editor shivani attri