ਭਾਰਤ ਨੇ NH-53 ’ਤੇ ਸਭ ਤੋਂ ਲੰਬੀ ਸੜਕ ਨਿਰਮਾਣ ਦਾ ਬਣਾਇਆ ਗਿਨੀਜ਼ ਵਰਲਡ ਰਿਕਾਰਡ

06/08/2022 6:37:28 PM

ਇੰਟਰਨੈਸ਼ਨਲ ਡੈਸਕ– ਭਾਰਤ ਨੇ NH-53 ’ਤੇ ਸਭ ਤੋਂ ਲੰਬੀ ਸੜਕ ਦਾ ਨਿਰਮਾਣ ਕਰਕੇ ਗਿਨੀਜ਼ ਵਰਲਡ ਰਿਕਾਰਡ ’ਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHI) ਨੇ ਮਹਾਰਾਸ਼ਟਰ ’ਚ ਅਮਰਾਵਤੀ ਅਤੇ ਅਕੋਲਾ ਜ਼ਿਲ੍ਹਿਆਂ ਵਿਚਕਾਰ ਰਾਸ਼ਟਰੀ ਰਾਜਮਾਰਗ ’ਤੇ 105 ਘੰਟੇ 33 ਮਿੰਟਾਂ ’ਚ ਲਗਾਤਾਰ ਕੰਮ ਕਰਕੇ 75 ਕਿਲੋਮੀਟਰ ‘ਬਿਟੁਮਿਨਸ ਲੇਨ’ ਬਣਾ ਕੇ ਮੁਕਾਮ ਹਾਸਿਲ ਕੀਤਾ ਹੈ। 

PunjabKesari

ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਇਸ ਪ੍ਰਾਪਤੀ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ 720 ਮਜ਼ਦੂਰਾਂ ਅਤੇ ਸੁਤੰਤਰ ਸਲਾਹਕਾਰਾਂ ਦੇ ਇਕ ਦਲ ਨੇ ਲਗਾਤਾਰ ਦਿਨ-ਰਾਤ ਕੰਮ ਕੀਤਾ ਸੀ। 

 

ਗਡਕਰੀ ਨੇ ਇਕ ਵੀਡੀਓ ਮੈਸੇਜ ’ਚ ਕਿਹਾ ਕਿ 75 ਕਿਲੋਮੀਟਰ ਦੀ ਇਕੱਲੀ ਲੇਨ ਬਿਟੁਮਿਨਸ ਕੰਕਰੀਟ ਰੋਡ ਦੀ ਕੁੱਲ ਲੰਬਾਈ 37.5 ਕਿਲੋਮੀਟਰ ਦੀਆਂ ਦੋ-ਲੇਨ ਵਾਲੀ ਪੱਕੀ ਸੜਕ ਦੇ ਬਰਾਬਰ ਹੈ। ਇਸਨੂੰ ਬਣਾਉਣ ਦਾ ਕੰਮ ਤਿੰਨ ਜੂਨ ਨੂੰ ਸਵੇਰੇ 7 ਵਜਕੇ 27 ਮਿੰਟ ’ਤੇ ਸ਼ੁਰੂ ਕੀਤਾ ਗਿਆ ਸੀ। ਇਹ 7 ਜੂਨ ਨੂੰ ਸ਼ਾਮ 5 ਵਜੇ ਬਣਕੇ ਤਿਆਰ ਹੋ ਗਿਆ। 

ਉਨ੍ਹਾਂ ਕਿਹਾ ਕਿ ਸਭ ਤੋਂ ਲੰਬੇ ਸਮੇਂ ਤਕ ਲਗਾਤਾਰ ਬਿਟੁਮਿਨਸ ਦਾ ਪਿਛਲੇ ਗਿਨੀਜ਼ ਵਰਲਡ ਰਿਕਾਰਡ 25.275 ਕਿਲੋਮੀਟਰ ਸੜਕ ਨਿਰਮਾਣ ਲਈ ਸੀ, ਜੋ ਫਰਵਰੀ 2019 ’ਚ ਦੋਹਾ, ਕਤਰ ’ਚ ਹਾਸਿਲ ਕੀਤਾ ਗਿਆ ਸੀ। ਉਹ ਕੰਮ 10 ਦਿਨਾਂ ’ਚ ਪੂਰਾ ਕੀਤਾ ਗਿਆ ਸੀ। ਅਮਰਾਵਤੀ ਤੋਂ ਅਲੋਕਾ ਖੰਡ ਰਾਸ਼ਟਰੀ ਰਾਜਮਾਰਗ 53 ਦਾ ਹਿੱਸਾ ਹੈ। ਇਹ ਇਕ ਮਹੱਤਵਪੂਰਨ ਗਲਿਆਰਾ ਹੈ ਜੋ ਕਲਕਤਾ, ਰਾਏਪੁਰ, ਨਾਗਪੁਰ ਅਤੇ ਸੂਰਤ ਵਰਗੇ ਪ੍ਰਮੁੱਖ ਸ਼ਹਿਰਾਂ ਨੂੰ ਜੋੜਦਾ ਹੈ। 


Rakesh

Content Editor

Related News