ਭਾਰਤ ਦੀ 2018 ਟਾਈਗਰ ਗਣਨਾ ਗਿੰਨੀਜ਼ ਬੁੱਕ ਆਫ਼ ਰਿਕਾਰਡ ''ਚ ਹੋਈ ਸ਼ਾਮਲ

07/11/2020 6:29:50 PM

ਨਵੀਂ ਦਿੱਲੀ- ਭਾਰਤ ਦੀ 2018 ਟਾਈਗਰ ਗਣਨਾ ਨੇ ਕੈਮਰਾ ਟ੍ਰੈਪਿੰਗ ਰਾਹੀਂ ਦੁਨੀਆ ਦਾ ਸਭ ਤੋਂ ਵੱਡਾ ਜੰਗਲੀ ਜੀਵ ਸਰਵੇਖਣ ਦਾ ਕੀਰਤੀਮਾਨ ਬਣਾਉਣ ਲਈ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਜਗ੍ਹਾ ਬਣਾਈ ਹੈ। ਅਖਿਲ ਭਾਰਤੀ ਟਾਈਗਰ ਅਨੁਮਾਨ 2018 ਦੇ ਚੌਥੇ ਚੱਕਰ 'ਚ ਦੇਸ਼ 'ਚ 2,967 ਟਾਈਗਰਾਂ ਜਾਂ ਵਿਸ਼ਵ ਦੇ ਕੁੱਲ ਟਾਈਗਰਾਂ ਦੀ 75 ਫੀਸਦੀ ਗਿਣਤੀ ਦਾ ਅਨੁਮਾਨ ਲਗਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਵਿਸ਼ਵ ਟਾਈਗਰ ਦਿਵਸ ਮੌਕੇ ਇਸ ਦੇ ਨਤੀਜਿਆਂ ਦਾ ਐਲਾਨ ਕੀਤਾ ਸੀ। ਇਸ ਉਪਲੱਬਧੀ ਨੂੰ ਇਕ ਮਹਾਨ ਪਲ ਕਰਾਰ ਦਿੰਦੇ ਹੋਏ, ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕੀਤਾ,''ਅਖਿਲ ਭਾਰਤੀ ਟਾਈਗਰ ਅਨੁਮਾਨ ਹੁਣ ਗਿੰਨੀਜ਼ ਵਰਲਡ ਰਿਕਰਾਡਜ਼ 'ਚ ਸਭ ਤੋਂ ਵੱਡਾ ਕੈਮਰਾ ਟਰੈਪ ਜੰਗਲੀ ਜੀਵ ਸਰਵੇਖਣ ਦੇ ਤੌਰ ਤੇ ਦਰਜ ਹੋ ਗਿਆ ਹੈ। ਅਸਲ 'ਚ ਇਹ ਮਹਾਨ ਪਲ ਅਤੇ ਇਹ ਆਤਮਨਿਰਭਰ ਭਾਰਤ ਦਾ ਇਕ ਸ਼ਾਨਦਾਰ ਉਦਾਹਰਣ ਹੈ।''


ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ 'ਚ, ਭਾਰਤ ਨੇ 'ਸੰਕਲਪ ਨਾਲ ਸਿੱਧੀ' ਦੇ ਮਾਧਿਅਮ ਨਾਲ ਟੀਚੇ ਤੋਂ ਚਾਰ ਸਾਲ ਪਹਿਲਾਂ ਹੀ ਟਾਈਗਰਾਂ ਦੀ ਗਿਣਤੀ ਦੁੱਗਣੀ ਕਰਨ ਦਾ ਆਪਣਾ ਸੰਕਲਪ ਪੂਰਾ ਕੀਤਾ।'' ਗਿੰਨੀਜ਼ ਵਰਲਡ ਰਿਕਰਾਡਜ਼ ਦੀ ਵੈੱਬਸਾਈਟ 'ਤੇ ਕਿਹਾ ਗਿਆ,''2018-19 'ਚ ਆਯੋਜਿਤ ਸਰਵੇਖਣ ਦਾ ਚੌਥਾ ਦੌਰ ਸਰੋਤ ਅਤੇ ਸੰਕਲਿਤ ਅੰਕੜੇ, ਦੋਹਾਂ ਦੇ ਸੰਦਰਭ 'ਚ ਹੁਣ ਤੱਕ ਦਾ ਸਭ ਤੋਂ ਵਿਆਪਕ ਸਰਵੇਖਣ ਸੀ।'' ਕੈਮਰੇ ਨੂੰ 141 ਵੱਖ-ਵੱਖ ਖੇਤਰਾਂ 'ਚ 26,838 ਸਥਾਨਾਂ 'ਤੇ ਲਗਾਇਆ ਗਿਆ ਸੀ ਅਤੇ 1,21,337 ਵਰਗ ਕਿਲੋਮੀਟਰ (46,848 ਵਰਗ ਮੀਲ) ਦੇ ਖੇਤਰ ਦਾ ਸਰਵੇਖਣ ਕੀਤਾ ਗਿਆ। ਵੈੱਬਸਾਈਟ ਅਨੁਸਾਰ,''ਕੁੱਲ ਮਿਲਾ ਕੇ, ਕੈਮਰਾ ਨੇ ਜੰਗਲੀ ਜੀਵਾਂ ਦੀ 3,48,58,623 ਤਸਵੀਰਾਂ ਲਈਆਂ, ਜਿਨ੍ਹਾਂ 'ਚੋਂ 76,651 ਟਾਈਗਰ ਦੀਆਂ ਤਸਵੀਰਾਂ ਸਨ ਅਤੇ 51,777 ਤੇਂਦੁਏ ਦੀਆਂ ਤਸਵੀਰਾਂ ਸਨ, ਬਾਕੀ ਹੋਰ ਜੀਵਾਂ ਦੀਆਂ ਤਸਵੀਰਾਂ ਸਨ। ਇਨ੍ਹਾਂ ਤਸਵੀਰਾਂ ਤੋਂ ਸਟ੍ਰਿਪ-ਪੈਟਰਨ-ਪਛਾਣ ਸਾਫਟਵੇਅਰ ਦੀ ਵਰਤੋਂ ਕਰ ਕੇ 2,461 (ਸ਼ਾਵਕਾਂ ਨੂੰ ਛੱਡ ਕੇ) ਵੱਖ-ਵੱਖ ਟਾਈਗਰਾਂ ਦੀ ਪਛਾਣ ਕੀਤੀ ਗਈ।''

DIsha

This news is Content Editor DIsha