ਦੇਸ਼ ਦੀ ਮਾਂ ਸੀ ਇੰਦਰਾ ਗਾਂਧੀ- ਵਰੁਣ ਗਾਂਧੀ

11/19/2017 5:32:34 PM

ਨਵੀਂ ਦਿੱਲੀ— ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਆਪਣੀ ਦਾਦੀ, ਕਾਂਗਰਸ ਨੇਤਾ ਅਤੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 100ਵੀਂ ਜਯੰਤੀ 'ਤੇ ਐਤਵਾਰ ਨੂੰ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ 'ਦੇਸ਼ ਦੀ ਮਾਂ' ਦੱਸਿਆ। ਵਰੁਣ ਗਾਂਧੀ ਨੇ ਇਕ ਟਵੀਟ 'ਚ ਕਿਹਾ,''ਸਾਰੇ ਗੁਣਾਂ 'ਚ ਸਾਹਸ ਸਭ ਤੋਂ ਮਹੱਤਵਪੂਰਨ ਹੈ, ਕਿਉਂਕਿ ਸਾਹਸ ਦੇ ਬਿਨਾਂ ਤੁਸੀਂ ਕਿਸੇ ਹੋਰ ਗੁਣ ਦੀ ਪਾਲਣਾ ਲਗਾਤਾਰ ਕਰ ਹੀ ਨਹੀਂ ਸਕਦੇ। ਇਕ ਔਰਤ ਲਈ ਜੋ ਦੇਸ਼ ਦੀ ਮਾਂ ਸੀ। ਤੁਸੀਂ ਯਾਦ ਆਉਂਦੇ ਹੋ ਦਾਦੀ, ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਸਾਨੂੰ ਦੇਖ ਰਹੇ ਹੁੰਦੇ ਹੋ।''
ਉਨ੍ਹਾਂ ਨੇ ਇਕ ਤਸਵੀਰ ਵੀ ਟਵੀਟ ਕੀਤੀ, ਜਿਸ 'ਚ ਸਾਬਕਾ ਪ੍ਰਧਾਨ ਮੰਤਰੀ ਉਸ ਸਮੇਂ ਛੋਟੇ ਬੱਚੇ ਰਹੇ ਵਰੁਣ ਨੂੰ ਆਪਣੀ ਗੋਦੀ 'ਚ ਲਏ ਹੋਏ ਹੈ। ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਬੇਟੇ ਅਤੇ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਸਮੇਤ ਗਾਂਧੀ ਪਰਿਵਾਰ ਦੇ ਹੋਰ ਮੈਂਬਰਾਂ ਨੇ ਵੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਰਹੀ ਇੰਦਰਾ ਗਾਂਧੀ ਦਾ ਜਨਮ ਸਾਲ 1917 'ਚ ਅੱਜ ਹੀ ਦੇ ਦਿਨ ਉੱਤਰ ਪ੍ਰਦੇਸ਼ ਦੇ ਇਲਾਹਾਬਾਦ 'ਚ ਹੋਇਆ ਸੀ।