ਭਾਰਤ ਦੇ ਇਸ ਸ਼ਹਿਰ ਦਾ ਟ੍ਰੈਫਿਕ ਫਲੋ ਹੈ ਸਭ ਤੋਂ ਖਰਾਬ

06/05/2019 6:49:14 PM

ਨਵੀਂ ਦਿੱਲੀ: ਭਾਰਤ 'ਚ ਕਈ ਦੇਸ਼ਾਂ 'ਚ ਟ੍ਰੈਫਿਕ ਸਮੱਸਿਆਵਾਂ ਹਨ। ਉਥੇ ਹੀ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਤੇ ਦਿੱਲੀ ਦੇ ਟ੍ਰੈਫਿਕ ਦੀ ਬਦਹਾਲੀ ਕਿਸੇ ਤੋਂ ਲੁਕੀ ਨਹੀਂ ਹੈ। ਹਾਲ ਹੀ 'ਚ ਸਾਹਮਣੇ ਆਈ ਇਕ ਰਿਪੋਰਟ 'ਚ ਇਕ ਵਾਰ ਫਿਰ ਇਹ ਗੱਲ ਸਾਹਮਣੇ ਆਈ। ਰਿਪੋਰਟ 'ਚ 56 ਦੇਸ਼ਾਂ ਦੀ ਟ੍ਰੈਫਿਕ ਦੀ ਸਥਿਤੀ ਬਾਰੇ ਸਟੱਡੀ ਕੀਤੀ ਗਈ ਹੈ। ਜਿਸ 'ਚ ਮੁੰਬਈ ਨੂੰ ਦੁਨੀਆ ਦਾ ਸਭ ਤੋਂ ਖਰਾਬ ਟ੍ਰੈਫਿਕ ਫਲੋ ਵਾਲਾ ਸ਼ਹਿਰ ਦੱਸਿਆ ਗਿਆ ਹੈ। ਉਥੇ ਹੀ ਦਿੱਲੀ ਦੀ ਹਾਲਤ ਵੀ ਜ਼ਿਆਦਾ ਚੰਗੀ ਨਹੀਂ ਹੈ। ਰਿਪੋਰਟ 'ਚ ਇਸ ਨੂੰ ਚੌਥੇ ਸਥਾਨ 'ਤੇ ਰੱਖਿਆ ਗਿਆ ਹੈ। ਲੋਕੇਸ਼ਨ ਟੈਕਨਾਲੋਜੀ ਸਪੈਸ਼ਲਿਸਟ ਟਾਮਟਾਮ ਵਲੋਂ ਮੰਗਲਵਾਰ ਨੂੰ ਦਿੱਤੀ ਗਈ ਰਿਪੋਰਟ ਮੁਤਾਬਕ ਮੁੰਬਈ 'ਚ ਰੁੱਝੇ ਸਮੇਂ ਦੌਰਾਨ ਆਪਣੀ ਟਿਕਾਣੇ ਤਕ ਪਹੁੰਚਣ ਲਈ 65 ਫੀਸਦੀ ਤੋਂ ਵੱਧ ਸਮਾਂ ਲੱਗਦਾ ਹੈ। ਉਥੇ ਹੀ ਦਿੱਲੀ 'ਚ ਆਪਣੇ ਟਿਕਾਣੇ ਤਕ ਪਹੁੰਚਣ ਲਈ 58 ਫੀਸਦੀ ਸਮਾਂ ਵੱਧ ਲੱਗਦਾ ਹੈ। ਹਾਲਾਂਕਿ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2018 ਦੇ ਮੁਕਾਬਲੇ ਦੋਵਾਂ ਸ਼ਹਿਰਾਂ 'ਚ ਟ੍ਰੈਫਿਕ ਥੋੜਾ ਘਟਿਆ ਹੈ।

ਖਬਰਾਂ ਮੁਤਾਬਕ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਦੇ ਸ਼ਹਿਰ ਮੁੰਬਈ 'ਚ ਡਰਾਈਵਰਾਂ ਨੂੰ ਇਸ ਸਾਲ ਯਾਤਰਾ ਪੂਰੀ ਕਰਨ 'ਚ 65 ਫੀਸਦੀ ਤੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਸ ਦੇ ਬਾਅਦ ਟਾਪ 5 ਰੈਕਿੰਗ 'ਚ ਬੋਗੋਟਾ, ਲਿਮਾ, ਨਵੀਂ ਦਿੱਲੀ ਤੇ ਮਾਸਕੋ ਸ਼ਹਿਰ ਦਾ ਨੰਬਰ ਆਉਂਦਾ ਹੈ। ਸਾਲ 2018 'ਚ ਮੁੰਬਈ 'ਚ ਔਸਤ ਟ੍ਰੈਫਿਕ ਕੰਜੇਸ਼ਨ 65 ਫੀਸਦੀ ਸੀ, ਜੋ ਸਾਲ 2017 'ਚ 66 ਫੀਸਦੀ ਦੇ ਮੁਕਾਬਲੇ ਥੋੜਾ ਘਟਿਆ ਸੀ। ਉਥੇ ਹੀ ਸ਼ਹਿਰ 'ਚ ਸਭ ਤੋਂ ਘੱਟ ਕੰਜੇਕਸ਼ਨ 2 ਮਾਰਚ 2018 ਨੂੰ ਰਿਹਾ ਸੀ, ਜੋ ਕਿ 16 ਫੀਸਦੀ ਸੀ ਪਰ 21 ਅਗਸਤ ਨੂੰ ਇਹ ਸਭ ਤੋਂ ਖਰਾਬ ਹੋ ਕੇ 111 ਫੀਸਦੀ ਹੋ ਗਿਆ ਸੀ।


Related News