‘ਗਗਨਯਾਨ ਮਿਸ਼ਨ’ ’ਚ ਸਹਿਯੋਗ ਲਈ ਭਾਰਤ-ਫਰਾਂਸ ਨੇ ਸਮਝੌਤੇ ’ਤੇ ਕੀਤੇ ਦਸਤਖ਼ਤ

04/15/2021 5:06:16 PM

ਨਵੀਂ ਦਿੱਲੀ (ਭਾਸ਼ਾ)— ਭਾਰਤ ਦੇ ਪਹਿਲੇ ਮਨੁੱਖ ਯੁਕਤ ਪੁਲਾੜ ਮਿਸ਼ਨ ‘ਗਗਨਯਾਨ’ ’ਚ ਸਹਿਯੋਗ ਲਈ ਇਸਰੋ ਅਤੇ ਫਰਾਂਸ ਦੀ ਪੁਲਾੜ ਏਜੰਸੀ ਨੇ ਵੀਰਵਾਰ ਨੂੰ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ। ਸਮਝੌਤੇ ਦਾ ਐਲਾਨ ਭਾਰਤ ਦੀ ਯਾਤਰਾ ’ਤੇ ਆਏ ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਯਵੇਸ ਲੇ ਡਿ੍ਰਅਨ ਦੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਹੈੱਡਕੁਆਰਟਰ ਦੇ ਦੌਰੇ ਦੌਰਾਨ ਕੀਤੀ ਗਈ। 

ਇਸਰੋ ਨੇ ਫਰਾਂਸ ਦੀ ਪੁਲਾੜ ਏਜੰਸੀ ‘ਸੈਂਟਰ ਨੈਸ਼ਨਲ ਡੀ’ਇਟਯੂਡਸ ਸਪੇਤਿਯਲਸ’ (ਸੀ. ਐੱਨ. ਈ. ਐੱਸ.) ਤੋਂ ਗਗਨਗਾਨ ਮਿਸ਼ਨ ’ਚ ਮਦਦ ਕਰਨ ਅਤੇ ਇਸ ਕੰਮ ਵਿਚ ਇਸ ਲਈ ਯੂਰਪੀ ਸਹਿਯੋਗੀ ਦੇ ਰੂਪ ਵਿਚ ਸੇਵਾ ਦੇਣ ਨੂੰ ਕਿਹਾ ਹੈ। ਫਰਾਂਸ ਦੀ ਪੁਲਾੜ ਏਜੰਸੀ ਨੇ ਕਿਹਾ ਕਿ ਸਮਝੌਤੇ ਤਹਿਤ ਸੀ. ਐੱਨ. ਈ. ਐੱਸ. ਭਾਰਤ ਦੇ ‘ਫਲਾਈਟ ਫਿਜ਼ੀਸ਼ੀਅਨ’ ਅਤੇ ਸੀ. ਏ. ਪੀ. ਸੀ. ਓ. ਐੱਮ. ਮਿਸ਼ਨ ਕੰਟਰੋਲ ਟੀਮਾਂ ਨੂੰ ਸੂਖਮ ਗਰੈਵਿਟੀ ਐਪਲੀਕੇਸ਼ੰਸ ਦੇ ਵਿਕਾਸ ਲਈ ਫਰਾਂਸ ’ਚ ਸੀ. ਏ. ਪੀ. ਸੀ. ਓ. ਐੱਮ. ਕੇਂਦਰ ਵਿਚ ਅਤੇ ਪੁਲਾੜ ਮੁਹਿੰਮਾਂ ਲਈ ਸੀ. ਐੱਨ. ਈ. ਐੱਸ. ਦੇ ਤਾਉਲੇਸ ਪੁਲਾੜ ਕੇਂਦਰ ’ਚ ਅਤੇ ਜਰਮਨੀ ਦੇ ਕੋਲੋਗਨੇ ਸਥਿਤ ਯੂਰਪੀ ਪੁਲਾੜ ਯਾਤਰੀ ਕੇਂਦਰ ’ਚ ਸਿਖਲਾਈ ਦੇਵੇਗਾ। 


Tanu

Content Editor

Related News