ਭਾਰਤ, ਕੈਨੇਡਾ ਦੇ ਵਿਦੇਸ਼ ਮੰਤਰੀਆਂ ਨੇ ਦੋ-ਪੱਖੀ ਹਿੱਤਾਂ ਦੇ ਮੁੱਦਿਆਂ ''ਤੇ ਕੀਤੀ ਚਰਚਾ

02/23/2018 3:49:02 AM

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਕੈਨੇਡਾ 'ਚ ਉਨ੍ਹਾਂ ਦੀ ਹਮਰੂਤਬਾ ਕ੍ਰਿਸਟੀਆ ਫ੍ਰੀਲੈਂਡ ਨੇ ਰਣਨੀਤਕ ਗੱਲਬਾਤ ਦੌਰਾਨ ਦੋ-ਪੱਖੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ। ਜਦੋਂ ਪੁੱਛਿਆ ਗਿਆ ਕਿ ਕੀ ਦੋਹਾਂ ਨੇਤਾਵਾਂ ਨੇ ਖਾਲਿਸਤਾਨ ਮੁੱਦੇ ਦੇ ਪ੍ਰਤੀ ਕੈਨੇਡਾ ਸਰਕਾਰ ਦੇ ਨਰਮ ਰਵੱਈਏ ਨੂੰ ਲੈ ਕੇ ਗੱਲਬਾਤ ਕੀਤੀ, ਇਸ ਸਵਾਲ ਦਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਹਾਲਾਂਕਿ ਉਨ੍ਹਾਂ ਕਿਹਾ, ''ਚਰਚਾ 'ਚ ਦੋ-ਪੱਖੀ ਹਿੱਤ ਨਾਲ ਜੁੜੇ ਸਾਰੇ ਮੁੱਦਿਆਂ 'ਤੇ ਗੱਲ ਹੋਈ।''
ਕੁਮਾਰ ਨੇ ਇਸ ਨੂੰ ਇਕ ਚੰਗੀ ਮੁਲਾਕਾਤ ਦੱਸਿਆ ਜਿਸ ਦੌਰਾਨ ਵਪਾਰ ਤੇ ਨਿਵੇਸ਼, ਸੁਰੱਖਿਆ ਤੇ ਸਾਇਬਰ ਸੁਰੱਖਿਆ, ਉਰਜਾ, ਜਨਤਾ ਦਾ ਆਪਸੀ ਸੰਪਰਕ ਦੇ ਖੇਤਰ 'ਚ ਰਿਸ਼ਤੇ ਮਜ਼ਬੂਤ ਕਰਨ ਤੋਂ ਇਲਾਵਾ ਦੋ-ਪੱਖੀ ਤੇ ਖੇਤਰੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਹੋਈ।