ਤਾਮਿਲਨਾਡੂ ਵਿਧਾਨ ਸਭਾ ਚੋਣਾਂ: 5 ਕਿਲੋ ਸੋਨੇ ਦੇ ਗਹਿਣੇ ਪਹਿਨ ਕੇ ਨਾਮਜ਼ਦਗੀ ਭਰਨ ਪੁੱਜਾ ਉਮੀਦਵਾਰ

03/18/2021 11:56:20 AM

ਚੇਨਈ— ਦੇਸ਼ ਦੇ 5 ਸੂਬਿਆਂ- ਪੱਛਮੀ ਬੰਗਾਲ, ਆਸਾਮ, ਪੁਡੂਚੇਰੀ, ਤਾਮਿਲਨਾਡੂ ਅਤੇ ਕੇਰਲ ’ਚ ਆਗਾਮੀ 27 ਮਾਰਚ ਤੋਂ ਵੋਟਾਂ ਪੈਣਗੀਆਂ। ਇਸ ਲਈ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਹਨ। ਤਾਮਿਲਨਾਡੂ ’ਚ ਵੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦਰਮਿਆਨ ਉਮੀਦਵਾਰਾਂ ਦੇ ਅਜੀਬੋ-ਗਰੀਬ ਰੰਗ ਵੇਖਣ ਨੂੰ ਮਿਲ ਰਹੇ ਹਨ। ਕੋਈ ਪੀ. ਪੀ. ਈ. ਕਿੱਟ ਪਹਿਨ ਕੇ ਨਾਮਜ਼ਦਗੀ ਭਰਨ ਜਾ ਰਿਹਾ ਹੈ ਤਾਂ ਕੋਈ ਕੁਝ ਵੱਖਰੇ ਅੰਦਾਜ਼ ਵਿਚ। 

PunjabKesari

ਮੰਗਲਵਾਰ ਯਾਨੀ ਕਿ ਬੀਤੇ ਕੱਲ੍ਹ ਇਕ ਅਜਿਹਾ ਹੀ ਉਮੀਦਵਾਰ ਚਰਚਾ ਦਾ ਵਿਸ਼ਾ ਬਣਾ ਗਿਆ, ਜੋ ਕਿ 5 ਕਿਲੋ ਦੇ ਗਹਿਣੇ ਪਹਿਨ ਕੇ ਨਾਮਜ਼ਦਗੀ ਪੱਤਰ ਭਰਨ ਪੁੱਜਾ ਸੀ। ਇਹ ਵਾਕਿਆ ਤਾਮਿਲਨਾਡੂ ਦੇ ਤਿਰੂਨਲਵੇਲੀ ਜ਼ਿਲ੍ਹੇ ਦਾ ਹੈ। ਇੱਥੇ ਬਤੌਰ ਆਜ਼ਾਦ ਉਮੀਦਵਾਰ ਹਰੀ ਨਾਦਰ ਅਲੰਗੁਲਮ ਵਿਧਾਨ ਸਭਾ ਖੇਤਰ ਤੋਂ ਨਾਮਜ਼ਦਗੀ ਪੱਤਰ ਭਰਨ ਪੁੱਜੇ। ਇਸ ਦੌਰਾਨ ਉਹ ਸੋਨੇ ਦੇ ਗਹਿਣਿਆਂ ਨਾਲ ਲੱਦੇ ਹੋਏ ਸਨ। ਹਰੀ ਨਾਦਰ 5 ਕਿਲੋ ਸੋਨੇ ਦੇ ਗਹਿਣੇ ਪਹਿਨ ਕੇ ਚੋਣ ਅਧਿਕਾਰੀ ਦੇ ਦਫ਼ਤਰ ਨਾਮਜ਼ਦਗੀ ਪੱਤਰ ਭਰਨ ਪੁੱਜੇ।

PunjabKesari

ਆਜ਼ਾਦ ਉਮੀਦਵਾਰ ਨਾਦਰ ਨੇ ਆਪਣੇ ਨਾਮਜ਼ਦਗੀ ਪੱਤਰ ਵਿਚ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਕੋਲ 11.2 ਕਿਲੋਗ੍ਰਾਮ ਸੋਨਾ ਹੈ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ’ਚ ਵਿਧਾਨ ਸਭਾ ਚੋਣਾਂ ਇਕ ਗੇੜ ਵਿਚ ਹੋਣੀਆਂ ਹਨ। 6 ਅਪ੍ਰੈਲ 2021 ਨੂੰ 234 ਸੀਟਾਂ ’ਤੇ ਵੋਟਾਂ ਪੈਣਗੀਆਂ। ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਹਨ। 


Tanu

Content Editor

Related News