ਆਜ਼ਾਦੀ ਦਿਵਸ ''ਤੇ ਲਾਲ ਕਿਲੇ ''ਚ ਗਾਰਡ ਆਫ਼ ਆਨਰ ਤੋਂ ਪਹਿਲਾਂ ਪੁਲਸ ਮੁਲਾਜ਼ਮ ਕੁਆਰੰਟੀਨ

08/09/2020 4:57:52 PM

ਨਵੀਂ ਦਿੱਲੀ- ਆਜ਼ਾਦੀ ਦਿਵਸ 'ਤੇ ਲਾਲ ਕਿਲੇ 'ਚ ਗਾਰਡ ਆਫ਼ ਆਨਰ 'ਚ ਸ਼ਾਮਲ ਹੋਣ ਜਾ ਰਹੇ ਦਿੱਲੀ ਪੁਲਸ ਦੇ 350 ਤੋਂ ਵੱਧ ਮੁਲਾਜ਼ਮਾਂ ਨੂੰ ਕੋਵਿਡ-19 ਮਹਾਮਾਰੀ ਕਾਰਨ ਚੌਕਸੀ ਵਜੋਂ ਕੁਆਰੰਟੀਨ 'ਚ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਫੋਰਸ ਦੇ ਕਾਂਸਟੇਬਲ ਤੋਂ ਲੈ ਕੇ ਪੁਲਸ ਡਿਪਟੀ ਕਮਿਸ਼ਨਰ ਪੱਧਰ ਤੱਕ ਦੇ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਦਿੱਲੀ ਛਾਉਣੀ 'ਚ ਨਵੇਂ ਬਣੀ ਪੁਲਸ ਕਾਲੋਨੀ 'ਚ ਕੁਆਰੰਟੀਨ 'ਚ ਰੱਖਿਆ ਗਿਆ ਹੈ। ਇਨ੍ਹਾਂ ਸਾਰੀਆਂ ਵਿਵਸਥਾਵਾਂ ਦੇ ਇੰਚਾਰਜ ਵਿਸ਼ੇਸ਼ ਪੁਲਸ ਕਮਿਸ਼ਨਰ (ਹਥਿਆਰਬੰਦ ਪੁਲਸ) ਰਾਬਿਨ ਹਿਬੂ ਨੇ ਕਿਹਾ ਕਿ ਸਾਰੇ 350 ਪੁਲਸ ਮੁਲਾਜ਼ਮ ਠੀਕ ਹਨ ਅਤੇ ਕਿਸੇ 'ਚ ਵੀ ਕੋਵਿਡ-19 ਦੇ ਲੱਛਣ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਚੌਕਸੀ ਵਜੋਂ ਉਨ੍ਹਾਂ ਨੂੰ ਕੁਆਰੰਟੀਨ 'ਚ ਰੱਖਿਆ ਗਿਆ ਹੈ ਤਾਂ ਕਿ ਉਨ੍ਹਾਂ ਦੀ ਅਤੇ ਹੋਰ ਸਾਰਿਆਂ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ।

ਇਕ ਹੋਰ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,''ਇਕ ਹਫ਼ਤੇ ਤੋਂ ਵੱਧ ਸਮੇਂ ਤੋਂ ਇੱਥੇ ਪੁਲਸ ਕਾਲੋਨੀ 'ਚ ਕੁਆਰੰਟੀਨ 'ਚ ਰਹਿ ਰਹੇ ਸਾਰੇ ਪੁਲਸ ਮੁਲਾਜ਼ਮਾਂ ਨੂੰ ਪੂਰੀਆਂ ਸਹੂਲਤਾਂਵਾਂ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਉਹ ਪੂਰੀ ਸਖ਼ਤੀ ਨਾਲ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰ ਰਹੇ ਹਨ।'' ਉਨ੍ਹਾਂ ਨੇ ਕਿਹਾ,''ਪਰੇਡ ਦੇ ਅਭਿਆਸ ਦੇ ਤੁਰੰਤ ਬਾਅਦ ਉਹ ਖੁਦ ਨੂੰ ਰੋਗ ਮੁਕਤ ਕਰਦੇ ਹਨ। ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।'' ਦਿੱਲੀ ਪੁਲਸ ਅਨੁਸਾਰ ਉਸ ਦੇ 2500 ਤੋਂ ਵੱਧ ਕਰਮੀ ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁਕੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਸਿਹਤਮੰਦ ਹੋ ਗਏ ਅਤੇ ਸੇਵਾ 'ਤੇ ਵਾਪਸ ਆਏ ਹਨ। ਇਨਫੈਕਸ਼ਨ ਨਾਲ ਦਿੱਲੀ ਪੁਲਸ ਦੇ 14 ਕਰਮੀਆਂ ਦੀ ਜਾਨ ਵੀ ਚੱਲੀ ਗਈ।

DIsha

This news is Content Editor DIsha