ਲਾਲ ਕਿਲ੍ਹੇ ’ਤੇ NCC ਕੈਡੇਟ ਨੂੰ ਮਿਲਣ ਪਹੁੰਚੇ PM ਮੋਦੀ, ਭੰਗੜਾ ਪਾ ਰਹੇ ਬੱਚਿਆਂ ਲਈ ਵਜਾਈਆਂ ਤਾੜੀਆਂ

08/15/2022 2:38:43 PM

ਨਵੀਂ ਦਿੱਲੀ–  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਜ਼ਾਦੀ ਦਿਹਾੜਾ ਸਮਾਰੋਹ ’ਚ ਲਾਲ ਕਿਲ੍ਹੇ ’ਤੇ ਮੌਜੂਦ ਨੈਸ਼ਨਲ ਕੈਡੇਟ ਕੋਰ (NCC) ਨਾਲ ਗੱਲਬਾਤ ਕੀਤੀ। ਇਹ ਨੈਸ਼ਨਲ ਕੈਡੇਟ ਕੋਰ ਲਾਲ ਕਿਲ੍ਹੇ ਦੀ ਪ੍ਰਾਚੀਰ ਦੇ ਸਾਹਮਣੇ ਭਾਰਤ ਦੇ ਭੂਗੋਲਿਕ ਆਕਾਰ ਵਾਲੀ ਗੈਲਰੀ ’ਚ ਬੈਠੇ ਸਨ।

ਇਹ ਵੀ ਪੜ੍ਹੋ- ਆਜ਼ਾਦੀ ਦੇ ਜਸ਼ਨ ’ਚ ਡੁੱਬਿਆ ਦੇਸ਼, PM ਮੋਦੀ ਨੇ ਲਹਿਰਾਇਆ ਤਿਰੰਗਾ

ਪ੍ਰਧਾਨ ਮੰਤਰੀ ਮੋਦੀ ਆਪਣਾ ਭਾਸ਼ਣ ਪੂਰਾ ਕਰਨ ਮਗਰੋਂ ‘ਗਿਆਨ ਪੱਥ’ ਗੈਲਰੀ ਵੱਲ ਗਏ। ਉਨ੍ਹਾਂ ਨੇ ਉੱਥੇ ਬੈਠੇ ਸਾਰੇ NCC ਕੈਡੇਟ ਦਾ ਹੱਥ ਹਿਲਾ ਕੇ ਸਵਾਗਤ ਕੀਤਾ ਅਤੇ ਕੁਝ ਦੇਰ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ। ਕੁਝ ਕੈਡੇਟ ਨਾਲ ਉਨ੍ਹਾਂ ਨੇ ਹੱਥ ਵੀ ਮਿਲਾਇਆ। ਇਹ ਕੈਡੇਟ ਆਪਣੇ-ਆਪਣੇ ਸੂਬੇ ਦੇ ਰਿਵਾਇਤੀ ਪਹਿਰਾਵੇ ’ਚ ਪਹੁੰਚੇ ਸਨ।

ਇਹ ਵੀ ਪੜ੍ਹੋ- ਲਾਲ ਕਿਲ੍ਹੇ ਤੋਂ PM ਮੋਦੀ ਬੋਲੇ- ਅੱਜ ਦੇਸ਼ ਦੇ ਹਰ ਬਲੀਦਾਨੀ ਨੂੰ ਨਮਨ ਕਰਨ ਦਾ ਦਿਨ

 

ਪ੍ਰਧਾਨ ਮੰਤਰੀ ਨੇ ਪੰਜਾਬ ਅਤੇ ਗੁਜਰਾਤ ਨਾਲ ਸਬੰਧਤ ਕੈਡੇਟ ਨੂੰ ਭੰਗੜਾ ਅਤੇ ਗਰਬਾ ਕਰਨ ਲਈ ਉਤਸ਼ਾਹਿਤ ਵੀ ਕੀਤਾ। ਦੇਸ਼ ਦੇ ਵੱਖ-ਵੱਖ  ਸਕੂਲਾਂ ਨਾਲ ਜੁੜੇ ਕੁੱਲ 729 ਕੈਡੇਟ ਨੇ ਇਸ ਸਮਾਰੋਹ ’ਚ ਹਿੱਸਾ ਲਿਆ। ਇਹ ਲੋਕ ਲਾਲ ਕਿਲ੍ਹੇ ਦੀ ਪ੍ਰਾਚੀਰ ਦੇ ਸਾਹਮਣੇ ਬਣੀ ਬਣੀ ‘ਗਿਆਨ ਪੱਥ’ ਗੈਲਰੀ ’ਚ ਬੈਠੇ ਸਨ।

ਇਹ ਵੀ ਪੜ੍ਹੋ- PM ਮੋਦੀ ਨੇ ਆਜ਼ਾਦੀ ਦਿਹਾੜੇ ਦੀਆਂ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

Tanu

This news is Content Editor Tanu