ਦਿਲ ਦੇ ਦੌਰੇ ਕਾਰਨ ਮੌਤਾਂ ਦੇ ਵਧਦੇ ਮਾਮਲੇ, ਪਹਿਲੀ ਵਾਰ ਮਾਹਿਰ ਟੀਮ ਕਾਰਨਾਂ ਦੀ ਕਰੇਗੀ ਜਾਂਚ

04/10/2023 1:04:19 PM

ਨਵੀਂ ਦਿੱਲੀ- ਨੌਜਵਾਨਾਂ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਦੇ ਵਧਦੇ ਮਾਮਲਿਆਂ ਨਾਲ ਕੇਂਦਰੀ ਸਿਹਤ ਮੰਤਰਾਲਾ ਚਿੰਤਤ ਹੈ। ਕੋਰੋਨਾ ਤੋਂ ਬਾਅਦ ਦਿਲ ਦਾ ਦੌਰਾ ਪੈਣ ਦੇ ਵਧਦੇ ਮਾਮਲਿਆਂ ਨਾਲ ਸ਼ੱਕ ਦੀ ਸੂਈ ਕੋਰੋਨਾ ਜਾਂ ਉਸ ਤੋਂ ਬਚਣ ਲਈ ਲਈਆਂ ਗਈਆਂ ਦਵਾਈਆਂ ਅਤੇ ਵੈਕਸੀਨ 'ਤੇ ਜਾ ਰਹੀ ਹੈ। ਤਾਲਾਬੰਦੀ ਨਾਲ ਖਾਣ-ਪੀਣ, ਰਹਿਣ-ਸਹਿਣ 'ਚ ਆਈਆਂ ਤਬਦੀਲੀਆਂ ਕਾਰਨ ਸਿਹਤ 'ਤੇ ਪ੍ਰਤੀਕੂਲ ਪ੍ਰਭਾਵਾਂ ਦਾ ਖਦਸ਼ਾ ਵੀ ਹੈ। ਹਾਰਟ ਅਟੈਕ ਦੇ ਵਧਦੇ ਮਾਮਲਿਆਂ ਦੇ ਕਾਰਨ ਦਾ ਪਹਿਲੀ ਵਾਰ ਅਧਿਐਨ ਹੋਵੇਗਾ। 

ਇਹ ਵੀ ਪੜ੍ਹੋ : ਵਿਆਹ ਅਤੇ ਹੋਰ ਸਮਾਗਮਾਂ 'ਚ ਬੀਅਰ ਪਰੋਸਣ 'ਤੇ ਲੱਗੀ ਰੋਕ, ਜਾਣੋ ਕਿਉਂ ਲਿਆ ਗਿਆ ਇਹ ਫ਼ੈਸਲਾ

ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਤੋਂ ਮੇਓਕਾਰਡੀਅਲ ਇੰਫ੍ਰਕਾਸ਼ਨ ਯਾਨੀ ਹਾਰਟ ਅਟੈਕ ਦੇ ਵਧਦੇ ਮਾਮਲਿਆਂ ਦੇ ਅਧਿਐਨ ਨੂੰ ਕਿਹਾ ਹੈ। ਸੂਤਰਾਂ ਅਨੁਸਾਰ ਅਧਿਐਨ 'ਚ ਆਈ.ਸੀ.ਐੱਮ.ਆਰ. ਨੇ ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ (ਐੱਨ.ਸੀ.ਡੀ.ਸੀ.) ਦੀ ਮਦਦ ਨਾਲ 2 ਤਰੀਕਿਆਂ ਨਾਲ ਅਚਾਨਕ ਮੌਤ ਦੀਆਂ ਬਾਰੀਕੀਆਂ ਨੂੰ ਸਮਝਣ ਦਾ ਮਾਡਲ ਅਪਣਾਇਆ ਹੈ। ਦੋਵੇਂ ਤਰੀਕਿਆਂ ਦੇ ਅਧਿਐਨ ਲਈ ਮਾਹਿਰਾਂ ਦੀਆਂ ਵੱਖ-ਵੱਖ ਟੀਮਾਂ ਬਣਾ ਲਈਆਂ ਗਈਆਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha