ਸਰਦੀ ’ਚ ਵਧ ਰਹੀ ਸਟ੍ਰੋਕ-ਸਟ੍ਰੈੱਸ ਦੀ ਸਮੱਸਿਆ

12/30/2019 12:01:46 AM

ਨਵੀਂ ਦਿੱਲੀ (ਇੰਟ.)-ਠੰਡ ਦੇ ਮੌਸਮ ’ਚ ਸੀਤ ਲਹਿਰ ਨੇ ਪੂਰੇ ਉੱਤਰ ਭਾਰਤ ਨੂੰ ਆਪਣੇ ਕਲਾਵੇ ’ਚ ਲੈ ਲਿਆ ਹੈ। ਅਜਿਹੇ ’ਚ ਡਾਕਟਰ ਲੋਕਾਂ ਨੂੰ ਸਰਦੀ ਤੋਂ ਬਚਣ ਅਤੇ ਆਪਣੇ ਆਪ ਨੂੰ ਗਰਮ ਰੱਖਣ ਦੀ ਸਲਾਹ ਦੇ ਰਹੇ ਹਨ। ਏਮਸ ਦੇ ਇਕ ਸੀਨੀ. ਰੈਜ਼ੀਡੈਂਟ ਡਾਕਟਰ ਅਮਰਿੰਦਰ ਮੱਲ੍ਹੀ ਨੇ ਦੱਸਿਆ, ‘‘ਜਿਆਦਾਰ ਮਰੀਜ ਅਪਰ ਰੈਸਪਿਰੇਟਰੀ ਟ੍ਰੈਕਟ ਇਨਫੈਕਸ਼ਨ (ਯੂ. ਆਰ. ਟੀ. ਆਈ.), ਲੋਅਰ ਰੈਸਪਿਰੇਟਰੀ ਟ੍ਰੈਕਟ ਇਨਫੈਕਸ਼ਨ (ਐੱਲ. ਆਰ. ਟੀ. ਆਈ.), ਉੱਚ ਤਣਾਅ, ਸਟ੍ਰੋਕ ਅਤੇ ਮਾਇਓਕਾਰਡੀਅਲ ਇਨਫੈਕਸ਼ਨ ਦੀ ਸ਼ਿਕਾਇਤ ਲੈ ਕੇ ਆ ਰਹੇ ਹਨ।

ਡਾ. ਮੱਲ੍ਹੀ ਦੇ ਅਨੁਸਾਰ, ‘‘ਸੀਤ ਲਹਿਰ ਨਾਲ ਪ੍ਰਭਾਵਿਤ ਇੱਥੇ ਆਉਣ ਵਾਲੇ ਲੋਕ ਜਿਆਦਾਤਰ ਉੱਤਰ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਹਨ, ਉਨ੍ਹਾਂ ’ਚ ਬੱਚਿਆਂ, ਦੁੱਧ ਚੁੰਘਦੇ ਬੱਚਿਆਂ ਅਤੇ ਬਜੁਰਗਾਂ ਦੀ ਗਿਣਤੀ ਜਿਆਦਾ ਹੈ।’’ ਉਥੇ ਹੀ ਠੰਡ ਨਾਲ ਮਰੀਜਾਂ ਦੀ ਗਿਣਤੀ ਵਧਦੇ ਵੇਖਦਿਆਂ ਹਸਪਤਾਲ ਦੇ ਪ੍ਰਬੰਧਨ ਨੂੰ ਲੈ ਕੇ ਡਾਕਟਰ ਨੇ ਕਿਹਾ, ‘‘ਅਸੀਂ ਹਸਪਤਾਲ ’ਚ ਵਾਧੂ ਕੰਬਲ, ਬਿਸਤਰੇ ਅਤੇ ਹੀਟਰ ਦਾ ਪ੍ਰਬੰਧ ਕੀਤਾ ਹੈ, ਤਾਂਕਿ ਮਰੀਜਾਂ ਨੂੰ ਮੁਸ਼ਕਿਲ ਨਾ ਹੋਵੇ।

ਸੀਤ ਲਹਿਰ ਦਾ ਇਹ ਦੌਰ ਕੁੱਝ ਹੋਰ ਸਮਾਂ ਹੋਰ ਰਹਿ ਸਕਦਾ ਹੈ ਜਾਰੀ
ਮੌਸਮ ਵਿਗਿਆਨ ਵਿਭਾਗ ਅਨੁਸਾਰ, ‘‘ਸੀਤ ਲਹਿਰ ਦਾ ਇਹ ਦੌਰ ਕੁੱਝ ਹੋਰ ਸਮਾਂ ਲਈ ਜਾਰੀ ਰਹਿ ਸਕਦਾ ਹੈ। ਇਸ ’ਤੇ ਭਾਰਤ ਆਈ. ਐੱਮ. ਡੀ. ਦੇ ਸੀਨੀ. ਵਿਗਿਆਨੀ ਰਾਜੇਂਦਰ ਜੇਨਾਮਣਿ ਨੇ ਕਿਹਾ, ‘‘ਇਹ ਲੰਮੀ ਮਿਆਦ ਵਾਲੀ ਵੱਖ ਤਰ੍ਹਾਂ ਦੀ ਠੰਡ ਹੈ, ਜਿਸ ਨਾਲ ਪੂਰਾ ਉੱਤਰ ਭਾਰਤ ਪ੍ਰਭਾਵਿਤ ਹੈ। ਆਮ ਤੌਰ ’ਤੇ ਕੋਈ ਬਹੁਤ ਜ਼ਿਆਦਾ ਠੰਡ ਦੀ ਮਿਆਦ 5 ਤੋਂ 6 ਦਿਨਾਂ ਦੀ ਹੁੰਦੀ ਹੈ ਪਰ ਇਸ ਸਾਲ 13 ਦਸੰਬਰ ਤੋਂ ਤਾਪਮਾਨ ਲਗਾਤਾਰ ਹੇਠਲੇ ਪੱਧਰ ’ਤੇ ਹੈ, ਜੋ ਅਸਾਧਾਰਣ ਹੈ।

ਇਸ ਤਰ੍ਹਾਂ ਕਰੋ ਬਚਾਅ
ਇਨ੍ਹਾਂ ਬੀਮਾਰੀਆਂ ਤੋਂ ਜੇਕਰ ਬਚਣਾ ਹੈ ਤਾਂ ਆਪਣੇ ਆਪ ਨੂੰ ਗਰਮ ਰੱਖਣਾ ਕਾਫ਼ੀ ਮਹੱਤਵਪੂਰਣ ਹੈ
ਰੋਜਾਨਾ 4-5 ਗਲਾਸ ਗਰਮ ਪਾਣੀ ਪੀਓ।
ਰਵਾਇਤੀ ਹੀਟਰ ਦੀ ਬਜਾਏ ਤੇਲ ਵਾਲੇ ਹੀਟਰ ਦੀ ਵਰਤੋਂ ਕਰੋ, ਕਿਉਂਕਿ ਰਵਾਇਤੀ ਹੀਟਰ ਵਾਤਾਵਰਣ ਨੂੰ ਖੁਸ਼ਕ ਕਰ ਦਿੰਦੇ ਹਨ।
ਮੁੱਖ ਤੌਰ ’ਤੇ ਆਪਣੇ ਸਰੀਰ ਨੂੰ ਊਨੀ ਕੱਪੜੇ, ਦਸਤਾਨੇ, ਟੋਪੀ, ਜ਼ੁਰਾਬਾਂ ਆਦਿ ਨਾਲ ਹੀ ਗਰਮ ਰੱਖੋ।

Karan Kumar

This news is Content Editor Karan Kumar