ਹਵਾ ਪ੍ਰਦੂਸ਼ਣ : ਦਿੱਲੀ ਦੇ ਹਸਪਤਾਲਾਂ ''ਚ ਸਾਹ ਤੇ ਦਿਲ ਦੇ ਮਰੀਜਾਂ ਦੀ ਗਿਣਤੀ ਵਧੀ

11/01/2019 8:57:59 PM

ਨਵੀਂ ਦਿੱਲੀ — ਰਾਸ਼ਟਰੀ ਰਾਜਧਾਨੀ ਦਿੱਲੀ 'ਚ ਹਵਾ ਪ੍ਰਦੂਸ਼ਣ ਦੇ ਖਤਰਨਾਕ ਪੱਧਰ 'ਤੇ ਪਹੁੰਚਣ ਦੇ ਨਾਲ ਹੀ ਹਸਪਤਾਲਾਂ 'ਚ ਸਾਹ ਸਬੰਧੀ ਪਰੇਸ਼ਾਨੀ ਵਾਲੇ ਮਰੀਜਾਂ ਦੀ ਗਿਣਤੀ ਵਧ ਗਈ ਹੈ। ਡਾਕਟਰ ਸਥਾਨਕ ਲੋਕਾਂ ਖਾਸਕਰ ਬੱਚਿਆਂ ਅਤੇ ਬੁਜ਼ੁਰਗਾਂ ਨੂੰ ਘਰ 'ਚ ਰਹਿਣ ਦੀ ਸਲਾਹ ਦੇ ਰਹੇ ਹਨ। ਇਸ ਖੇਤਰ 'ਚ ਪ੍ਰਦੂਸ਼ਣ ਦਾ ਪੱਧਰ ਸ਼ੁੱਕਰਵਾਰ ਨੂੰ 'ਕਾਫੀ ਗੰਭੀਰ' ਸਥਿਥੀ 'ਚ ਪਹੁੰਚ ਜਾਣ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਦੂਸ਼ਣ ਕੰਟਰੋਲ ਯੂਨਿਟ ਈ.ਪੀ.ਸੀ.ਏ. ਨੇ ਦਿੱਲੀ-ਐੱਨ.ਸੀ.ਆਰ. 'ਚ ਲੋਕ ਸਿਹਤ ਐਮਰਜੰਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਨਿਰਮਾਣ ਸਰਗਰਮੀਆਂ 'ਤੇ 5 ਨਵੰਬਰ ਤਕ ਪਾਬੰਦੀ ਲਗਾ ਦਿੱਤੀ ਹੈ।

ਪਿਛਲੇ ਤਿੰਨ ਦਿਨਾਂ ਤੋਂ ਰਾਸ਼ਟਰੀ ਰਾਜਧਾਨੀ 'ਚ ਹਵਾ ਗੁਣਵੱਤਾ ਖਰਾਬ ਹੋ ਜਾਣ ਕਾਰਨ ਹਸਪਤਾਲਾਂ ਦੇ ਮਰੀਜ ਵਿਭਾਗਾਂ ਅਤੇ ਐਮਰਜੰਸੀ ਵਿਭਾਗਾਂ 'ਚ ਸਾਹ ਅਤੇ ਦਿਲ ਸਬੰਧੀ ਪ੍ਰੇਸ਼ਾਨੀਆਂ ਵਾਲੇ ਮਰੀਜਾਂ ਦੀ ਗਿਣਤੀ ਵਧੀ ਹੈ। ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਕਿਹਾ, 'ਅੱਖਾਂ 'ਚੋਂ ਪਾਣੀ ਆਉਣ, ਖੰਗ ਆਉਣਾ, ਸਾਹ 'ਚ ਪ੍ਰੇਸ਼ਾਨੀ, ਐਲਰਜੀ, ਅਸਥਮਾ ਦੀ ਪ੍ਰੇਸ਼ਾਨੀ ਵਧ ਜਾਣ, ਦਿਲ ਸਬੰਧੀ ਪ੍ਰੇਸ਼ਾਨੀਆਂ ਵਰਗੀਆਂ ਸ਼ਿਕਾਇਤਾਂ ਨਾਲ ਮਰੀਜ ਆ ਰਹੇ ਹਨ। ਏਮਜ਼ ਦੇ ਡਾਕਟਰ (ਜੇਰੀਏਟ੍ਰਿਕਸ) ਵਿਭਾਗ ਦੇ ਸਹਾਇਕ ਪ੍ਰੋਫੈਸਰ ਵਿਜੇ ਗੁਰਜਰ ਨੇ ਕਿਹਾ ਕਿ ਪ੍ਰਦੂਸ਼ਣ ਕਾਰਨ ਸਿਹਤ ਸਬੰਧੀ ਵੱਖ-ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਬੁਜ਼ੁਰਗ ਮਰੀਜਾਂ ਦੀ ਗਿਣਤੀ 'ਚ ਕਰੀਬ 20-25 ਫੀਸਦੀ ਵਾਧਾ ਹੋਇਆ ਹੈ। ਉਨ੍ਹਾਂ  ਕਿਹਾ ਕਿ ਜਿਨ੍ਹਾਂ ਮਰੀਜਾਂ ਨੂੰ ਸਿਰਫ ਦਵਾਈ ਦੇ ਕੇ ਸਹੀ ਕੀਤਾ ਜਾ ਸਕਦਾ ਹੈ ਉਨ੍ਹਾਂ ਨੂੰ ਹੁਣ ਭਰਤੀ ਕਰਨਾ ਪੈ ਰਿਹਾ ਹੈ।

Inder Prajapati

This news is Content Editor Inder Prajapati