ਨਿਰਭਿਆ ਦਾ ਅਧੂਰਾ ਇਨਸਾਫ! ਅਸਲ ਦੋਸ਼ੀ ਨੂੰ ਨਹੀਂ ਮਿਲੇਗੀ ਫਾਂਸੀ

12/15/2019 2:51:12 PM

ਨਵੀਂ ਦਿੱਲੀ—16 ਦਸੰਬਰ 2012 ਦੇ ਇਨ੍ਹਾਂ ਦਿਨਾਂ 'ਚ ਦਿੱਲੀ ਦੀਆਂ ਸੜਕਾਂ 'ਤੇ ਜੋ ਦਰਿੰਦਗੀ ਹੋਈ, ਉਸ ਨੂੰ ਕੋਈ ਨਹੀਂ ਭੁੱਲ ਸਕਦਾ। ਪੂਰਾ ਦੇਸ਼ ਨਿਰਭਿਆ ਦੇ ਇਨਸਾਫ ਦੇ ਇੰਤਜ਼ਾਰ 'ਚ ਹੈ। ਹਰ ਰੋਜ਼ ਉਸ ਦੇ ਦੋਸ਼ੀਆਂ ਦੇ ਡੈੱਥ ਵਾਰੰਟ ਦਾ ਇੰਤਜ਼ਾਰ ਹੋ ਰਿਹਾ ਹੈ। ਤਿਹਾੜ ਜੇਲ 'ਚ ਬੰਦ ਦਿੱਲੀ ਦੇ ਉਹ ਦਰਿੰਦੇ ਆਪਣੇ ਆਖਰੀ ਦਿਨ ਗਿਣ ਰਹੇ ਹਨ ਪਰ ਇਨ੍ਹਾਂ ਦਰਿੰਦਿਆਂ 'ਚ ਸ਼ਾਮਲ ਇੱਕ ਸ਼ਖਸ ਖੁੱਲ੍ਹੀ ਹਵਾ 'ਚ ਸਾਹ ਲੈ ਰਿਹਾ ਹੈ। ਉਸ ਨੇ ਇਸ ਤੋਂ ਦੂਰ ਆਪਣੀ ਇਕ ਨਵੀਂ ਦੁਨੀਆ ਵਸਾ ਲਈ ਹੈ, ਜਿੱਥੇ ਉਸ ਦੀਆਂ ਕਾਲੀਆਂ ਕਰਤੂਤਾਂ ਨੂੰ ਕੋਈ ਨਹੀਂ ਜਾਣਦਾ ਹਾਲਾਂਕਿ ਫਾਂਸੀ ਦੀਆਂ ਖਬਰਾਂ 'ਚ ਉਸ ਦਾ ਦਿਲ ਵੀ ਧੱਕ-ਧੱਕ ਕਰ ਰਿਹਾ ਹੋਵੇਗਾ ਇਹ ਨਿਰਭਿਆ ਦਾ 6ਵਾਂ ਨਾਬਾਲਿਗ ਦੋਸ਼ੀ, ਜੋ ਕਿ ਘਟਨਾ ਦੇ ਸਮੇਂ ਨਾਬਾਲਿਗ ਹੋਣ ਕਾਰਨ ਫਾਂਸੀ ਤੋਂ ਬਚ ਗਿਆ।

ਕਿਵੇ ਬਚ ਗਿਆ 'ਨਿਰਭਿਆ ਦਾ ਦਰਿੰਦਾ?-
16 ਦਸੰਬਰ 2012 ਦੀ ਇਸ ਕਾਲੀ ਰਾਤ ਤੋਂ ਕੁਝ ਮਹੀਨਿਆਂ ਬਾਅਦ ਹੀ ਇਹ ਦਰਿੰਦਾ 18 ਸਾਲਾਂ ਦਾ ਹੋਣ ਵਾਲਾ ਸੀ ਹਾਲਾਂਕਿ ਵਹਿਸ਼ੀਪੁਣੇ 'ਚ ਉਹ 6 ਦੋਸ਼ੀਆਂ 'ਚੋਂ ਸਭ ਤੋਂ ਉੱਤੇ ਸੀ। ਇਸ ਨਾਬਾਲਿਗ ਨੇ ਨਿਰਭਿਆ ਨਾਲ ਸਭ ਤੋਂ ਵੱਧ ਦਰਿੰਦਗੀ ਕੀਤੀ ਸੀ ਪਰ ਨਾਬਾਲਿਗ ਹੋਣ ਕਾਰਨ ਉਸ ਨੂੰ ਬਾਕੀ ਦੋਸ਼ੀਆਂ ਵਾਂਗ ਫਾਂਸੀ ਨਹੀਂ ਮਿਲੀ। ਅਦਾਲਤ ਨੇ ਉਸ ਨੂੰ ਬਾਲ ਸੁਧਾਰ ਘਰ 'ਚ ਭੇਜਿਆ। ਕੁਝ ਸਾਲ ਬਾਲ ਸੁਧਾਰ ਘਰ 'ਚ ਰਹਿਣ ਤੋਂ ਬਾਅਦ ਦਸੰਬਰ 2016 'ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਫਿਲਹਾਲ ਉਹ ਦੱਖਣੀ ਭਾਰਤ ਦੇ ਕਿਸੇ ਸੂਬੇ 'ਚ ਕੁੱਕ ਦਾ ਕੰਮ ਕਰ ਰਿਹਾ ਹੈ। ਨਿਰਭਿਆ ਮਾਮਲੇ ਦੇ 6 ਦੋਸ਼ੀਆਂ 'ਚੋਂ ਇਕਲੌਤਾ ਅਜਿਹਾ ਦਰਿੰਦਾ ਹੈ, ਜਿਸ ਦਾ ਚਿਹਰਾ ਦੇਸ਼ ਦੀ ਜਨਤਾ ਨੇ ਨਹੀਂ ਦੇਖਿਆ। ਇਸ ਦਰਿੰਦੇ ਨੇ ਨਵੇਂ ਨਾਂ ਦੇ ਨਾਲ ਆਪਣੀ ਨਵੀਂ ਪਛਾਣ ਅਪਣਾਅ ਲਈ ਹੈ। ਉਸ ਦੀ ਅਸਲੀ ਪਛਾਣ ਨੂੰ ਛਿਪਾਉਣ ਲਈ ਉਸ ਨੂੰ ਦਿੱਲੀ-ਐੱਨ.ਸੀ.ਆਰ ਤੋਂ ਬਹੁਤ ਦੂਰ ਭੇਜ ਦਿੱਤਾ ਗਿਆ ਹੈ।

ਕਿਵੇਂ ਬਣਿਆ ਸੀ ਇਸ 'ਅਪਰਾਧ ਦਾ ਹਿੱਸਾ'-
ਇਹ ਨਾਬਾਲਗ ਦੋਸ਼ੀ ਰਾਮ ਸਿੰਘ ਦੀ ਬੱਸ 'ਤੇ ਕੰਮ ਕਰਦਾ ਸੀ। ਦੱਸ ਦੇਈਏ ਕਿ ਇਹ ਰਾਮ ਸਿੰਘ ਜਿਸ ਦੀ ਬੱਸ 'ਤੇ ਨਿਰਭਿਆ ਨਾਲ ਗੈਂਗਰੇਪ ਹੋਇਆ ਸੀ। ਰਾਮ ਸਿੰਘ ਵੀ ਅਪਰਾਧੀਆਂ 'ਚ ਸ਼ਾਮਲ ਸੀ। 16 ਦਸੰਬਰ ਦੀ ਉਸ ਕਾਲੀ ਰਾਤ ਨਾਬਾਲਗ ਦੋਸ਼ੀ ਆਪਣਾ 8,000 ਬਕਾਇਆ ਲੈਣ ਲਈ ਆਇਆ ਸੀ ਅਤੇ ਇੱਥੇ ਹੀ ਰਾਮ ਸਿੰਘ ਦੀ ਬੱਸ 'ਤੇ ਹੋਏ ਉਸ ਕਾਂਡ ਦਾ ਹਿੱਸਾ ਬਣ ਗਿਆ। ਰਾਮ ਸਿੰਘ ਨੇ ਨਿਰਭਿਆ ਕਾਂਚ ਤੋਂ ਬਾਅਦ ਤਿਹਾੜ ਜੇਲ 'ਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਨਾਬਾਲਗ ਦਾ ਵਹਿਸ਼ੀਪੁਣਾ ਦੇਖਦੇ ਹੋਏ ਅਦਾਲਤ ਨੇ ਨਾਬਾਲਾਗਾਂ ਦੀ ਉਮਰ 18 ਤੋਂ ਘਟਾ ਕੇ 16 ਸਾਲ ਕਰ ਦਿੱਤੀ ਸੀ।ਅੱਜ ਜਦੋਂ ਨਿਰਭਿਆ ਦੇ ਬਾਕੀ ਆਪਣੀ ਮੌਤ ਦੇ ਇੰਤਜ਼ਾਰ 'ਚ ਹਨ। ਉੱਥੇ ਇਹ ਦੋਸ਼ੀ ਆਪਣੀ ਜ਼ਿੰਦਗੀ ਆਰਾਮ ਨਾਲ ਬਿਤਾ ਰਿਹਾ ਹੈ।

Iqbalkaur

This news is Content Editor Iqbalkaur