ਬੇਨਾਮੀ ਜਾਇਦਾਦ ਮਾਮਲਾ : ਰਾਬਰਟ ਵਾਡਰਾ ਦੇ ਦਫ਼ਤਰ ਪਹੁੰਚੇ ਆਮਦਨ ਟੈਕਸ ਅਧਿਕਾਰੀ

01/04/2021 3:12:15 PM

ਨਵੀਂ ਦਿੱਲੀ- ਬੇਨਾਮੀ ਜਾਇਦਾਦ ਦੇ ਮਾਮਲੇ 'ਚ ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਦੇ ਦਫ਼ਤਰ ਪਹੁੰਚੀ। ਹਾਲੇ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਆਮਦਨ ਟੈਕਸ ਵਿਭਾਗ ਦੇ ਸੂਤਰਾਂ ਅਨੁਸਾਰ, ਦੱਖਣ ਪੂਰਬੀ ਦਿੱਲੀ ਸਥਿਤ ਸੁਖਦੇਵ ਵਿਹਾਰ ਵਾਲੇ ਦਫ਼ਤਰ 'ਤੇ ਰਾਬਰਟ ਵਾਡਰਾ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਆਮਦਨ ਟੈਕਸ ਵਿਭਾਗ ਦੀ ਟੀਮ, ਰਾਬਰਟ ਵਾਡਰਾ ਤੋਂ ਬੀਕਾਨੇਰ ਅਤੇ ਫਰੀਦਾਬਾਦ ਜ਼ਮੀਨ ਘਪਲੇ ਦੇ ਸਿਲਸਿਲੇ 'ਚ ਪੁੱਛ-ਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ : ਮੀਂਹ ਅਤੇ ਠੰਡ ਵਿਚਾਲੇ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, ਸੌਂਣ ਲਈ ਬਣਾਏ ਗਏ ਟੈਂਟ ਤੇ ਕੱਪੜੇ ਹੋਏ ਗਿੱਲੇ

ਰਾਬਰਟ ਵਾਡਰਾ 'ਤੇ ਲੰਡਨ ਸਥਿਤ ਜਾਇਦਾਦ ਦੀ ਖ਼ਰੀਦ ਲਈ ਮਨੀ ਲਾਂਡਰਿੰਗ ਦੇ ਦੋਸ਼ ਹਨ। ਵਾਡਰਾ 'ਤੇ ਬ੍ਰਾਇਨਸਟਨ ਸਕਵਾਇਰ 'ਚ 1.9 ਮਿਲੀਅਨ ਪਾਊਂਡ ਦੀ ਕੀਮਤ ਦਾ ਮਕਾਨ ਖਰੀਦਣ ਦਾ ਦੋਸ਼ ਹੈ। ਰਾਬਰਟ ਵਾਡਰਾ ਫਿਲਹਾਲ ਜ਼ਮਾਨਤ 'ਤੇ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha