ਇਨਕਮ ਟੈਕਸ ਨੇ ਮਜ਼ਦੂਰ ਨੂੰ ਭੇਜਿਆ ਇਕ ਕਰੋੜ ਦਾ ਨੋਟਿਸ, ਬੋਲਿਆ- ਕਦੇ ਨਹੀਂ ਦੇਖੇ ਇਕ ਲੱਖ ਰੁਪਏ

01/17/2020 10:32:19 AM

ਮੁੰਬਈ— ਇਨਕਮ ਟੈਕਸ ਵਿਭਾਗ ਨੇ ਵਾਲ ਦੇ ਜੰਗਲ 'ਚ ਰਹਿਣ ਵਾਲੇ ਇਕ ਦਿਹਾੜੀਦਾਰ ਮਜ਼ਦੂਰ ਨੂੰ 1.05 ਕਰੋੜ ਰੁਪਏ ਦਾ ਆਮਦਨ ਟੈਕਸ ਨੋਟਿਸ ਭੇਜਿਆ ਹੈ। ਮਜ਼ਦੂਰ ਨੂੰ ਇਹ ਨੋਟਿਸ ਨੋਟਬੰਦੀ ਦੇ ਦਿਨਾਂ 'ਚ 58 ਲੱਖ ਰੁਪਏ ਬੈਂਕ ਖਾਤੇ 'ਚ ਜਮ੍ਹਾਂ ਕਰਵਾਉਣ ਲਈ ਮਿਲਿਆ ਹੈ। ਹਾਲਾਂਿਕ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਮਜ਼ਦੂਰ ਦੀ ਰੋਜ਼ਾਨਾ ਦੀ ਦਿਹਾੜੀ ਮਸਾਂ 300 ਰੁਪਏ ਹੈ। ਭਾਓ ਸਾਹਿਬ ਨਾਂ ਦੇ ਇਸ ਮਜ਼ਦੂਰ ਦੇ ਤਿੰਨ ਬੱਚੇ ਹਨ। ਸਭ ਤੋਂ ਛੋਟਾ ਬੱਚਾ ਆਮਦਨ ਘੱਟ ਹੋਣ ਕਾਰਨ ਸਕੂਲ ਨਹੀਂ ਜਾ ਰਿਹਾ। ਦੂਜੇ ਪਾਸੇ ਆਮਦਨ ਟੈਕਸ ਵਿਭਾਗ ਵੱਲੋਂ ਭੇਜੇ ਗਏ ਇਸ ਨੋਟਿਸ ਕਾਰਨ ਮਜ਼ਦੂਰ ਪਰੇਸ਼ਾਨ ਹੈ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਇਸ ਖਾਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਨੇ ਦੱਸਿਆ ਕਿ ਉਸ ਦੇ ਕਾਗਜ਼ ਗੁੰਮ ਹੋ ਗਏ ਸਨ, ਇਸ ਲਈ ਸੰਭਵ ਹੈ ਕਿ ਉਸ ਦੇ ਆਧਾਰ 'ਤੇ ਕਿਸੇ ਨੇ ਫਰਜ਼ੀ ਖਾਤਾ ਬਣਾਇਆ ਹੋਵੇ। ਉਹ 100 ਵਰਗ ਫੁੱਟ ਦੀ ਝੁੱਗੀ 'ਚ ਰਹਿੰਦਾ ਹੈ।

PunjabKesariਕਦੇ ਨਹੀਂ ਦੇਖੇ ਇਕ ਲੱਖ ਰੁਪਏ, ਇਕ ਕਰੋੜ ਕਿੱਥੋਂ ਦੇਵਾਂ
ਨੋਟਿਸ ਨੂੰ ਲੈ ਕੇ ਭਾਊ ਸਾਹਿਬ ਅਹੀਰੇ ਦਾ ਕਹਿਣਾ ਹੈ ਕਿ ਮੈਂ ਮਜ਼ਦੂਰ ਹਾਂ। ਸਾਨੂੰ ਹਫ਼ਤੇ 'ਚ ਇਕ ਜਾਂ 2 ਦਿਨ ਕੰਮ ਮਿਲਦਾ ਹੈ। ਇਸੇ ਤੋਂ ਮੈਂ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹਾਂ। ਮੈਂ ਆਪਣੇ ਜੀਵਨ 'ਚ ਕਦੇ ਇਕ ਲੱਖ ਰੁਪਏ ਵੀ ਨਹੀਂ ਦੇਖੇ। ਮੈਂ ਕਿੱਥੋਂ 1.05 ਕਰੋੜ ਰੁਪਏ ਦੇਵਾਂਗਾ। ਉਨ੍ਹਾਂ ਨੇ ਇਸ ਨੂੰ ਧੋਖਾਧੜੀ ਦੱਸਿਆ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਭਾਊ ਦਾ ਕਹਿਣਾ ਹੈ ਕਿ ਉਸ ਨੇ ਜੀਵਨ 'ਚ ਕਦੇ ਇਕ ਲੱਖ ਰੁਪਏ ਨਹੀਂ ਦੇਖੇ, ਇਕ ਕਰੋੜ ਦਾ ਇਨਕਮ ਟੈਕਸ ਕਿੱਥੋਂ ਦੇਵਾਂ? ਇਹ ਧੋਖਾਧੜੀ ਹੈ।

PunjabKesari


DIsha

Content Editor

Related News