ਆਮਦਨ ਟੈਕਸ ਵਿਭਾਗ ਨੇ ਕਰਨਾਟਕ ਦੇ ਮੰਤਰੀ ਪੁੱਟਾਰਾਜੂ ਦੇ ਘਰ ਮਾਰੇ ਛਾਪੇ

03/28/2019 9:55:09 AM

ਬੈਂਗਲੁਰੂ— ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਅਤੇ ਸੀ.ਆਰ.ਪੀ.ਐੱਫ. ਕਰਮਚਾਰੀਆਂ ਨੇ ਕਰਨਾਟਕ ਦੇ ਲਘੁ ਸਿੰਚਾਈ ਮੰਤਰੀ ਸੀ.ਐੱਸ. ਪੁੱਟਾਰਾਜੂ ਅਤੇ ਉਨ੍ਹਾਂ ਦੇ ਇਕ ਸੰਬੰਧੀ ਦੇ ਘਰ ਵੀਰਵਾਰ ਤੜਕੇ ਛਾਪੇਮਾਰੀ ਕੀਤੀ। ਜਨਤਾ ਦਲ ਸੈਕਿਊਲਰ ਦੇ ਨੇਤਾ ਪੁੱਟਾਰਾਜੂ ਦੇ ਇਕ ਨਿੱਜੀ ਸਮਾਚਾਰ ਚੈਨਲ ਨੂੰ ਦੱਸਿਆ ਕਿ ਆਮਦਨ ਵਿਭਾਗ ਦੀਆਂ ਤਿੰਨ ਟੀਮਾਂ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਕਰਮਚਾਰੀਆਂ ਨੇ ਮਾਂਡਯਾ 'ਚ ਉਨ੍ਹਾਂ ਦੇ ਚਿੰਨਾਕੁਰਲੀ ਰਿਹਾਇਸ਼ ਅਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਦੇ ਮੈਸੂਰ ਸਥਿਤ ਘਰ ਛਾਪੇ ਮਾਰੇ।
ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਇਕ ਦਿਨ ਪਹਿਲਾਂ ਹੀ ਰਾਜ 'ਚ ਕਾਂਗਰਸ ਅਤੇ ਜਨਤਾ ਦਲ (ਐੱਸ) ਦੇ ਅਹੁਦਾ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਦਾ ਖਦਸ਼ਾ ਜ਼ਾਹਰ ਕੀਤਾ ਸੀ। ਪੁੱਟਾਰਾਜੂ ਨੇ ਚੈਨਲ ਨੂੰ ਦੱਸਿਆ,''ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਅਤੇ ਸੀ.ਆਰ.ਪੀ.ਐੱਫ. ਦੇ 8 ਜਵਾਨਾਂ ਦੀ ਇਕ ਟੀਮ ਨੇ ਮਾਂਡਯਾ 'ਚ ਮੇਰੇ ਚਿੰਨਾਕੁਰਲੀ ਘਰ ਅਤੇ ਮੈਸੂਰ 'ਚ ਮੇਰੇ ਇਕ ਰਿਸ਼ਤੇਦਾਰ ਦੇ ਘਰ ਛਾਪੇਮਾਰੀ ਕੀਤੀ।'' ਮੰਤਰੀ ਨੇ ਕਿਹਾ ਕਿ ਉਹ ਛਾਪੇਮਾਰੀ ਤੋਂ ਡਰੇ ਹੋਏ ਨਹੀਂ ਹਨ ਸਗੋਂ ਇਸ ਕਾਰਵਾਈ ਨੇ ਉਨ੍ਹਾਂ 'ਚ ਆਤਮਵਿਸ਼ਵਾਸ ਪੈਦਾ ਕੀਤਾ ਹੈ।

DIsha

This news is Content Editor DIsha