ਨੋਟਬੰਦੀ ਤੋਂ ਬਾਅਦ ਗੁਜਰਾਤ ''ਚ ਵੈਟ ਤੋਂ ਹੋਣ ਵਾਲੀ ਆਮਦਨ ''ਚ ਵਾਧਾ

02/21/2017 4:36:13 PM

ਗਾਂਧੀਨਗਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿਰਾਜ ਗੁਜਰਾਤ ਦੀ ਸਰਕਾਰ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਨੋਟਬੰਦੀ ਤੋਂ ਬਾਅਦ ਵੈਟ ਤੋਂ ਹੋਣ ਵਾਲੀ ਆਮਦਨ ''ਚ ਵਾਧਾ ਹੋਇਆ ਹੈ। ਜੋ 21.83 ਫੀਸਦੀ ਤੋਂ ਵਧ ਕੇ 12424 ਕਰੋੜ ਰੁਪਏ ਹੋ ਗਿਆ ਹੈ। ਰਾਜ ਦਾ ਬਜਟ ਪੇਸ਼ ਕਰਦੇ ਹੋਏ ਉੱਪ ਮੁੱਖ ਮੰਤਰੀ ਸਹਿ ਵਿੱਤ ਮੰਤਰੀ ਨਿਤਿਨ ਪਟੇਲ ਨੇ ਵਿਧਾਨ ਸਭਾ ''ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦਾ ਗੁਜਰਾਤ ''ਚ ਸਕਾਰਾਤਮਕ ਅਸਰ ਹੋਇਆ ਹੈ। ਪਿਛਲੇ ਸਾਲ ਨਵੰਬਰ ''ਚ ਲਾਗੂ ਨੋਟਬੰਦੀ ਦੇ ਬਾਅਦ ਤੋਂ ਜਨਵਰੀ ਤੱਕ ਵੈਨ ਨਾਲ ਹੋਣ ਵਾਲੀ ਆਮਦਨ ਦਾ ਅੰਕੜਾ ਵਧ ਗਿਆ ਹੈ। ਇਸ ਨਾਲ ਪਿਛਲੇ ਵਿੱਤੀ ਸਾਲ ''ਚ ਨਵੰਬਰ ਤੋਂ ਜਨਵਰੀ ਦਰਮਿਆਨ ਇਹ ਰਾਸ਼ੀ ਸਿਰਫ 10198 ਕਰੋੜ ਸੀ ਪਰ ਹੁਣ ਇਹ ਵਧ ਗਈ ਹੈ।

Disha

This news is News Editor Disha