ਗੋਆ ''ਚ ਵਿਸ਼ਵ ਦੇ ਪਹਿਲੇ ਲੈਫਟ ਹੈਂਡਰਸ ਮਿਊਜ਼ੀਅਮ ਦਾ ਹੋਣ ਜਾ ਰਿਹੈ ਉਦਘਾਟਨ

08/13/2017 4:59:36 AM

ਗੋਆ— ਗੋਆ 'ਚ ਦੁਨੀਆ ਦਾ ਪਹਿਲਾ ਲੈਫਟ ਹੈਂਡਰਸ ਮਿਊਜਿਅਮ ਬਣਾਇਆ ਗਿਆ ਹੈ। ਇਸ ਦਾ ਉਦਘਾਟਨ ਅੱਜ ਇੰਟਰਨੇਸ਼ਨਲ 'ਲੈਫਟ ਹੈਂਡਰਸ ਡੇ' ਮੌਕੇ 'ਤੇ ਕੀਤਾ ਜਾਵੇਗਾ। ਔਰੰਗਾਬਾਦ ਦੇ ਇੰਡੀਅਨ ਲੈਫਟ ਹੈਂਡਰ ਕਲੱਬ ਦੇ ਸੰਸਥਾਪਕ ਸੰਦੀਪ ਵਿਸ਼ਨੋਈ ਨੇ ਬਿਗਫੁਟ ਮਿਊਜ਼ੀਅਮ ਨਾਲ ਮਿਲ ਕੇ ਇਸ ਅਨੋਖੇ ਅਜਾਇਬ-ਘਰ ਨੂੰ ਬਣਾਇਆ ਹੈ । 
ਵਿਸ਼ਨੋਈ ਦਾ ਕਹਿਣਾ ਹੈ ਕਿ ਸਮਾਜ 'ਚ ਖੱਬੇ ਹੱਥ ਦੀ ਵਰਤੋ ਕਰਨ ਵਾਲੇ ਲੋਕਾਂ ਲਈ ਫੈਲੀ ਵਹਿਮ ਅਤੇ ਉਨ੍ਹਾਂ ਨਾਲ ਹੋਣ ਵਾਲੇ ਭੇਦਭਾਅ ਨੂੰ ਦੂਰ ਕਰਨ ਦੇ ਟੀਚੇ ਨਾਲ ਉਨ੍ਹਾਂ ਨੇ ਇਸ ਮਿਊਜ਼ੀਅਮ ਨੂੰ ਬਣਾਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਸ਼ੁਰੁਆਤ 'ਚ ਇਸ ਮਿਊਜ਼ੀਅਮ 'ਚ ਦੁਨੀਆ ਦੇ 21 ਸਫਲ ਲੈਫਟ ਹੈਂਡਰਸ ਲੋਕਾਂ ਦੀਆਂ ਪ੍ਰਤਿਮਾਵਾਂ ਲਗਾਈਆਂ ਗਈਆਂ ਹਨ ਪਰ ਭਵਿੱਖ 'ਚ ਇਸ ਮਿਊਜ਼ੀਅਮ 'ਚ 100 ਤੋਂ ਜ਼ਿਆਦਾ ਅਜਿਹੇ ਲੋਕਾਂ ਦੀ ਪ੍ਰਤੀਮਾ ਲਗਾਉਣ ਦੀ ਯੋਜਨਾ ਹੈ।
ਵਿਸ਼ਵ 'ਚ ਆਮਤੌਰ 'ਤੇ ਸਾਰੇ ਲੋਕ ਸੱਜੇ ਹੱਥ ਦੀ ਹੀ ਵਰਤੋ ਕਰਦੇ ਹਨ। ਭਾਰਤ 'ਚ ਸਿਰਫ 10 ਫੀਸਦੀ ਲੋਕ ਹੀ ਖੱਬੇ ਹੱਥ ਦੀ ਵਰਤੋ ਕਰਦੇ ਹਨ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤਾਭ ਬੱਚਨ, ਸੌਰਵ ਗਾਂਗੁਲੀ ਅਤੇ ਸਚਿਨ ਤੇਂਦੁਲਕਰ ਵਰਗੀਆਂ ਕਈ ਮਹਾਨ ਹਸਤੀਆਂ ਖੱਬੇ ਹੱਥ ਨਦੀ ਹੀ ਵਰਤੋ ਕਰਦੀਆਂ ਹਨ।