ਉੱਤਰ ਪ੍ਰਦੇਸ਼ ''ਚ ਮਾਪਿਆਂ ਨੇ ਨਵਜੰਮੇ ਬੱਚੇ ਦਾ ਨਾਂ ਰੱਖਿਆ ''ਕੋਰੋਨਾ''

04/04/2020 4:08:02 PM

ਬਲੀਆ— ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਖੌਫ ਫੈਲਣ ਦਰਮਿਆਨ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਦੇ ਹੋਮ ਗਾਰਡ ਵਿਭਾਗ 'ਚ ਵਰਕਰ ਇਕ ਕਰਮਚਾਰੀ ਨੇ ਆਪਣੇ ਨਵਜੰਮੇ ਬੱਚੇ ਦਾ ਨਾਮ 'ਕੋਰੋਨਾ' ਰੱਖਿਆ ਹੈ। ਜ਼ਿਲੇ ਦੇ ਉਭਾਂਵ ਥਾਣਾ ਖੇਤਰ ਦੇ ਬਿਲਥਰਾ ਰੋਡ ਪੁਲਸ ਚੌਕੀ 'ਚ ਹੋਮਗਾਰਡ ਦੇ ਅਹੁਦੇ 'ਤੇ ਤਾਇਨਾਤ ਰਿਆਜੁਦੀਨ ਦੀ ਪਤਨੀ ਸ਼ਮਾ ਪਰਵੀਨ ਨੇ ਸ਼ੁੱਕਰਵਾਰ ਰਾਤ ਬਿਲਥਰਾ ਰੋਡ ਸਥਿਤ ਸਿਹਤ ਕੇਂਦਰ 'ਚ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਕੋਰੋਨਾ ਰੱਖਿਆ ਗਿਆ।

ਉਭਾਂਵ ਥਾਣਾ ਖੇਤਰ ਦੇ ਪਹਾੜਪੁਰ ਪਿੰਡ ਦੇ ਰਹਿਣ ਵਾਲੇ ਹੋਮਗਾਰਡ ਰਿਆਜੁਦੀਨ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਆਪਣੇ ਨਵਜੰਮੇ ਬੱਚੇ ਦਾ ਨਾਂ 'ਕੋਰੋਨਾ' ਰੱਖਿਆ ਹੈ। ਬੱਚੇ ਦਾ ਨਾਂ ਕੋਰੋਨਾ ਰੱਖਣ ਬਾਰੇ ਸਵਾਲ ਕੀਤੇ ਜਾਣ 'ਤੇ ਰਿਆਜੁਦੀਨ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਸਮੁੱਚੀ ਦੁਨੀਆ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੀ ਹੈ। ਅਜਿਹੇ ਵਿਚ ਮੇਰਾ ਬੇਟਾ ਸੰਦੇਸ਼ ਦੇਣ ਦਾ ਕੰਮ ਕਰੇਗਾ ਕਿ ਲੋਕ ਕੋਰੋਨਾ ਤੋਂ ਬਚਾਅ ਨੂੰ ਲੈ ਕੇ ਚੌਕਸੀ ਵਰਤਣ।

Tanu

This news is Content Editor Tanu