ਹਿਮਾਚਲ ਦੇ ਤਿੰਨ ਜ਼ਿਲਿਆਂ ''ਚ ਕਣਕ ਦੀ ਪਿਸਾਈ ਦੇ ਘਪਲੇ ਦੀ ਜਾਂਚ ਸ਼ੁਰੂ

03/27/2017 3:17:32 PM

ਹਮੀਰਪੁਰ— ਕਣਕ ਦੀ ਪਿਸਾਈ ''ਚ ਘੋਟਾਲੇ ਦਾ ਪਰਦਾਫਾਸ਼ ਹੋ ਗਿਆ ਹੈ। ਰਾਜ ਦੇ 3 ਜ਼ਿਲੇ ਹਮੀਰਪੁਰ, ਉੂਨਾ,ਅਤੇ ਕੁੱਲੂ ''ਚ ਪੀ.ਡੀ ਐਸ. ਸਿਸਟਮ ਦੇ ਮਿਲ ਮਾਲਕਾਂ ਨੂੰ ਜੋ ਕਣਕ ਪਿਸਾਈ ਦੇ ਲਈ ਦਿੱਤੀ ਗਈ ਸੀ, ਉਨ੍ਹਾਂ ਨੂੰ ਨਾ ਤਾਂ ਉਹ ਡਿਪੋ ਨੂੰ ਸਪਲਾਈ ਕੀਤੀ ਅਤੇ ਨਾ ਹੀ ਮਿਲ ਮਾਲਕਾਂ ਦੇ ਕੋਲ ਪਹੁੰਚਾਈ। ਇਨ੍ਹਾਂ ਜ਼ਿਲਿਆਂ ''ਚ ਬੀਤੇ ਦਿਨ ਮਿਲ ਮਾਲਕਾਂ ਦੇ ਖਿਲਾਫ ਸ਼ਿਕਾਇਤ ਮਿਲਣ ਤੇ ਸਰਕਾਰ ਨੇ ਐਸ.ਡੀ.ਐਮ ਦੇ ਮਾਧਿਅਮ ਤੋਂ ਜਾਂਚ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ। ਜਾਂਚ ਰਿਪੋਰਟ ''ਚ ਪਾਇਆ ਗਿਆ ਹੈ ਕਿ ਇਨ੍ਹਾਂ ਜ਼ਿਲਿਆਂ ''ਚ ਜਿਨ੍ਹਾਂ ਮਾਲਕਾਂ ਨੂੰ ਵਿਭਾਗ ਦੁਆਰਾ ਕਣਕ ਪਿਸਾਈ ਦੇ ਲਈ ਸਪਲਾਈ ਕੀਤੀ ਗਈ ਸੀ ਉਸ ''ਚ ਕਥਿਤ ਤੌਰ ''ਤੇ ਅਣਗਹਿਲੀ ਵਰਤੀ ਗਈ ਅਤੇ ਅਣਗਹਿਲੀ ਵਰਤਣ ਵਾਲੇ ਮਾਲਕਾਂ ਵਿਰੁੱਧ ਵਿਭਾਗ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਏ.ਪੀ.ਐਲ.ਰਾਸ਼ਨਕਾਰਡ ਧਾਰਕਾ ਨੂੰ ਜਨਵਰੀ ਤੋਂ ਆਟਾ ਦੇਣ ''ਤੇ ਰੋਕ ਲਗਾ ਦਿੱਤੀ ਸੀ ਪਰ ਵਿਭਾਗ ਦੇ ਗੋਦਾਮਾਂ ''ਚ ਕਣਕ ਦਾ ਅਧਿਕ ਸਟਾਕ ਹੋਣ ਦੇ ਕਾਰਨ ਵਿਭਾਗ ਇਸ ਨੂੰ ਪ੍ਰਯੋਗ ''ਚ ਲਿਆਉਣਾ ਚਾਹੁੰਦੀ ਹੈ। ਲਿਹਾਜਾ ਵਿਭਾਗ ਨੇ ਸੰਬੰਧਿਤ ਜ਼ਿਲੇ ਨੂੰ ਵੀ ਇਸਦੀ ਸਪਲਾਈ ਕਰ ਦਿੱਤੀ। ਸਰਕਾਰ ਦੇ ਧਿਆਨ ''ਚ ਮਾਮਲਾ ਆਇਆ ਕਿ ਜੇਕਰ ਮਿਲ ਮਾਲਕਾਂ ਨੇ ਆਟਾ ਅੱਗੇ ਡਿਪੂਆਂ ''ਚ ਸਪਲਾਈ ਨਹੀਂ ਕੀਤਾ ਤਾਂ ਉਸਦਾ ਕੀ ਕੀਤਾ। ਵਿਭਾਗ ਨੇ ਇਹ ਜਾਣਨ ਦੇ ਲਈ ਸੰਬੰਧਿਤ ਮਾਲਕਾਂ ''ਤੇ ਜਾਂਚ ਕਰਵਾਈ ਸੀ, ਜਿਸ ਦੇ ਬਾਅਦ ਹੁਣ ਜਾਂਚ ਪੂਰੀ ਕੀਤੀ ਜਾ ਚੁੱਕੀ ਹੈ।