ਦੇਸ਼ ਦੇ ਇਸ ਸੂਬੇ 'ਚ ਪਿਆਜ ਹੋਏ ਬੇਹੱਦ ਸਸਤੇ, ਭਾਅ ਜਾਣ ਤੁਸੀਂ ਵੀ ਹੈਰਾਨ ਰਹਿ ਜਾਵੋਗੇ

12/27/2023 9:42:16 AM

ਨੈਸ਼ਨਲ ਡੈਸਕ : ਬਰਾਮਦ 'ਤੇ ਰੋਕ ਲੱਗਣ ਤੋਂ ਬਾਅਦ ਪਿਆਜ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਅਗਸਤ ਤੋਂ ਬਾਅਦ ਪਹਿਲੀ ਵਾਰ ਪਿਆਜ ਦਾ ਘੱਟੋ-ਘੱਟ ਮੁੱਲ 2 ਤੋਂ 5 ਰੁਪਏ ਕਿੱਲੋ ਤੱਕ ਆ ਗਿਆ ਹੈ। ਦੇਸ਼ ਦੇ ਸਭ ਤੋਂ ਵੱਡੇ ਪਿਆਜ ਉਤਪਾਦਕ ਸੂਬੇ ਮਹਾਰਾਸ਼ਟਰ 'ਚ ਪਿਆਜ ਦੇ ਭਾਅ ਡਿੱਗ ਗਏ ਹਨ। ਇਸ ਕਾਰਨ ਕਿਸਾਨਾਂ 'ਚ ਸਰਕਾਰ ਖ਼ਿਲਾਫ਼ ਗੁੱਸਾ ਹੈ। ਇਸ ਸਮੇਂ ਸੂਬੇ 'ਚ ਸਾਉਣੀ ਸੀਜ਼ਨ ਦੇ ਪਿਆਜ ਆ ਰਹੇ ਹਨ। ਕਿਸਾਨ ਇਨ੍ਹਾਂ ਨੂੰ ਖੇਤਾਂ 'ਚੋਂ ਕੱਢ ਕੇ ਸਿੱਧਾ ਮੰਡੀਆਂ 'ਚ ਵੇਚਣ ਲਈ ਲਿਆ ਰਹੇ ਹਨ ਪਰ ਉੱਚਿਤ ਕੀਮਤਾਂ ਨਾ ਮਿਲਣ ਕਾਰਨ ਉਹ ਨਿਰਾਸ਼ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਸ਼ਰੇਆਮ ਤੇਜ਼ਧਾਰ ਹਥਿਆਰ ਨਾਲ ਵੱਢਿਆ

ਸਾਉਣੀ ਸੀਜ਼ਨ ਦੇ ਪਿਆਜ ਨੂੰ ਸਟੋਰ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਜਲਦੀ ਸੜਨ ਲੱਗਦਾ ਹੈ। ਇਸ ਲਈ ਕਿਸਾਨਾਂ ਨੂੰ ਤੁਰੰਤ ਇਸ ਨੂੰ ਖੇਤਾਂ ਤੋਂ ਮੰਡੀ ਲਿਜਾ ਕੇ ਵੇਚਣਾ ਜ਼ਰੂਰੀ ਹੈ। ਇਸ ਲਈ ਮੰਡੀਆਂ 'ਚ ਇਨ੍ਹਾਂ ਦੀ ਆਮਦ ਵਧੀ ਹੋਈ ਹੈ। ਦੂਜੇ ਪਾਸੇ ਬਰਾਮਦ 'ਤੇ ਰੋਕ ਲੱਗਣ ਕਾਰਨ ਪਿਆਜ ਬਾਹਰ ਨਹੀਂ ਜਾ ਰਿਹਾ। ਇਸ ਲਈ ਮਾਰਕਿਟ 'ਚ ਪਿਆਜ ਬਹੁਤ ਜ਼ਿਆਦਾ ਵਿਕਣ ਨੂੰ ਆ ਰਿਹਾ ਹੈ ਅਤੇ ਇਸ ਦੀਆਂ ਕੀਮਤਾਂ ਘੱਟ ਗਈਆਂ ਹਨ।

ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ ਦੇ ਲੋਕਾਂ ਲਈ ਜ਼ਰੂਰੀ ਖ਼ਬਰ, 'ਕੋਰੋਨਾ' ਨੂੰ ਲੈ ਕੇ ਜਾਰੀ ਹੋਈਆ ਖ਼ਾਸ ਹਦਾਇਤਾਂ

ਕਿਸਾਨ ਇਸ ਲਈ ਪੂਰੀ ਤਰ੍ਹਾਂ ਸਰਕਾਰ ਨੂੰ ਠਹਿਰਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮਹਿੰਗਾਈ ਵੱਧਣ ਲਈ ਕਾਰੋਬਾਰੀ ਜ਼ਿੰਮੇਵਾਰ ਹਨ। ਉਹ ਕਿਸਾਨਾਂ ਤੋਂ ਜਿਸ ਭਾਅ 'ਤੇ ਖ਼ਰੀਦ ਕਰਦੇ ਹਨ, ਉਸ ਨੂੰ ਘੱਟੋ-ਘੱਟ 4-5 ਗੁਣਾ ਜ਼ਿਆਦਾ ਭਾਅ 'ਤੇ ਵੇਚਦੇ ਹਨ। ਪਿਆਜ 10 ਰੁਪਏ ਕਿੱਲੋ 'ਤੇ ਕਿਸਾਨਾਂ ਤੋਂ ਖ਼ਰੀਦਦੇ ਹਨ ਅਤੇ 50 ਤੋਂ 60 ਰੁਪਏ 'ਤੇ ਵੇਚਦੇ ਹਨ। ਇਸ ਲਈ ਮਹਿੰਗਾਈ ਵਧਾਉਣ ਲਈ ਉਹ ਜ਼ਿੰਮੇਵਾਰ ਹਨ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Babita

This news is Content Editor Babita