ਸ਼੍ਰੀਨਗਰ ''ਚ ਪੱਥਰਬਾਜ਼ਾਂ ਨੇ ਕੀਤਾ ਸੈਲਾਨੀਆਂ ''ਤੇ ਹਮਲਾ

05/29/2017 9:29:37 AM

ਜੰਮੂ— ਜੰਮੂ ਤੋਂ ਸ਼੍ਰੀਨਗਰ ਜਾ ਰਹੇ ਸੈਲਾਨੀਆਂ 'ਤੇ ਸ਼੍ਰੀਨਗਰ ਦੇ ਕੁਝ ਪੱਥਰਬਾਜ਼ਾਂ ਨੇ ਹਮਲਾ ਕਰ ਦਿੱਤਾ। ਸੈਲਾਨੀ ਟੂਰਿਸਟ ਵੈਨ 'ਚ ਜੰਮੂ ਤੋਂ ਪਹਿਲਗਾਮ ਜਾ ਰਹੇ ਸਨ। ਜਾਣਕਾਰੀ ਅਨੁਸਾਰ ਸ਼੍ਰੀਨਗਰ ਦੇ ਰਸਤੇ ਕਨਵਾਲ ਦੇ ਨੇੜੇ ਪੱਥਰਬਾਜ਼ਾਂ ਦੇ ਇਕ ਝੁੰਡ ਨੇ ਉਨ੍ਹਾਂ ਦੀ ਵੈਨ ਨੂੰ ਘੇਰ ਲਿਆ ਅਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਵੈਨ ਵਿਚ ਬੈਠੇ ਬੱਚੇ, ਔਰਤਾਂ ਤੇ ਚਾਲਕ ਸਮੇਤ 10 ਸੈਲਾਨੀਆਂ ਨੂੰ ਸੱਟਾਂ ਲੱਗੀਆਂ। ਘਟਨਾ ਨੂੰ ਲੈ ਕੇ ਸੈਲਾਨੀਆਂ ਵਿਚ ਡਰ ਪਾਇਆ ਜਾ ਰਿਹਾ ਹੈ।