ਦੀਵਾਲੀ ਦੇ ਮੌਕੇ ''ਤੇ ਰੋਸ਼ਨੀ ਅਤੇ ਸਜਾਵਟ ਨਾਲ ਬਜ਼ਾਰਾਂ ''ਚ ਵਧੀ ਰੌਣਕ

10/27/2016 12:07:58 PM

ਜੈਪੁਰ—ਰਾਜਸਥਾਨ ਦੀ ਰਾਜਧਾਨੀ ਜੈਪੁਰ ''ਚ ਦੀਵਾਲੀ ਦੇ ਮੌਕੇ ''ਤੇ ਰੋਸ਼ਨੀ ਅਤੇ ਸਜਾਵਟ ਦੇ ਨਾਲ ਬਜ਼ਾਰਾਂ ''ਚ ਰੌਣਕ ਵੱਧਦੀ ਜਾ ਰਹੀ ਹੈ। ਉੱਥੇ ਚੀਨ ''ਚ ਬਣੇ ਸਾਮਾਨ ਦੇ ਬਾਈਕਾਟ ਦਾ ਅਸਰ ਵੀ ਨਜ਼ਰ ਆ ਰਿਹਾ ਹੈ। ਦੀਵਾਲੀ ਦੇ ਮੌਕੇ ''ਤੇ ਧਨਤੇਰਸ ਦੇ ਪੰਜ ਦਿਨ ਤੱਕ ਚੱਲਣ ਵਾਲੇ ਦੀਵਾਲੀ ਦੇ ਤਿਊਹਾਰ ਦੇ ਤਹਿਤ ਜੈਪੁਰ ਦੇ ਮੁੱਖ ਬਜ਼ਾਰਾਂ ''ਚ ਰੋਸ਼ਨੀ ਅਤੇ ਸਜਾਵਟ ਕਰਨ ਦੀ ਦੌੜ ਲੱਗੀ ਹੋਈ ਹੈ ਅਤੇ ਲੋਕ ਦੇਰ ਰਾਤ ਤੱਕ ਬਜ਼ਾਰ ਸਜਾਉਣ ''ਚ ਲੱਗੇ ਹੋਏ ਹਨ। ਦੀਵਾਲੀ ਦੇ ਹੁਣ ਤਿੰਨ ਦਿਨ ਬਾਕੀ ਹਨ ਪਰ ਸ਼ਹਿਰ ''ਚ ਰੋਸ਼ਨੀ ਦੀ ਜਗਮਗਾਹਟ ਲੋਕਾਂ ਨੂੰ ਹੁਣ ਤੋਂ ਹੀ ਆਪਣੇ ਵੱਲ ਖਿੱਚ ਰਹੀ ਹੈ। ਜੈਪੁਰ ''ਚ ਸ਼ਾਨਦਾਰ ਰੋਸ਼ਨੀ ਅਤੇ ਸਜਾਵਟ ਦੇ ਲਈ ਮੁੱਖ ਬਜ਼ਾਰਾਂ, ਹੋਟਲਾਂ, ਮਾਲਾਂ, ਮੁਹੱਲੇ ਅਤੇ ਮਕਾਨਾਂ ''ਚ ਮੁਕਾਬਲਾ ਚੱਲ ਰਿਹਾ ਹੈ ਅਤੇ ਸਭ ਤੋਂ ਵਧੀਆ ਦਿਖਾਉਣ ਦੀ ਦੌੜ ਅਤੇ ਇਨਾਮ ਪਾਉਣ ਦੀ ਚਾਹਤ ''ਚ ਸਹਿਰ ਦਾ ਹਰ ਹਿੱਸਾ ਰੋਸ਼ਨੀ ਨਾਲ ਜੱਗਮਗਾ ਰਿਹਾ ਹੈ। ਦੀਵਾਲੀ ਦੇ ਮੌਕੇ ''ਤੇ ਹੋਟਲਾਂ ''ਚ ਵੀ ਵਿਸ਼ੇਸ਼ ਇੰਤਜਾਮ ਕੀਤੇ ਗਏ ਹਨ। ਯਾਤਰੀਆਂ ਲਈ ਕਈ ਦਿਲ ਖਿੱਚਵੇ ਪੈਕੇਜ ਵੀ ਪੇਸ਼ ਕੀਤੇ ਜਾ ਰਹੇ ਹਨ। ਕਈ ਹੋਟਲਾਂ ਨੇ ਤਾਂ ਵਿਦੇਸ਼ੀ ਯਾਤਰੀਆਂ ਨੂੰ ਦੀਵਾਲੀ ਦਾ ਆਨੰਦ ਦਵਾਉਣ ਦੇ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਹਨ, ਜਿਸ ਦੇ ਤਹਿਤ ਯਾਤਰੀਆਂ ਨੂੰ ਜੈਪੁਰ ਦਰਸ਼ਨ ਵੀ ਕਰ ਰਹੇ ਹਨ। ਇਸ ਮੌਕੇ ''ਤੇ ਸ਼ਹਿਰ ਦੇ ਮੁੱਖ ਬਜ਼ਾਰ ਜੌਹਰੀ ਬਜ਼ਾਰ ''ਚ ਵਿਸ਼ੇਸ਼ ਸਜਾਵਟ ਅਤੇ ਰੋਸ਼ਨੀ ਕੀਤੀ ਗਈ ਹੈ,ਜਿੱਥੇ ਧਨਤੇਰਸ ਦੇ ਦਿਨ ਗਹਿਣੇ ਆਦਿ ਖਰੀਦਣ ਵਾਲਿਆਂ ਦੀ ਭੀੜ ਇਕੱਠੀ ਹੋਈ ਅਤੇ ਰੌਣਕ ਵਧ ਜਾਂਦੀ ਹੈ। ਇਸ ਤਰ੍ਹਾਂ ਚੌੜਾ ਰਸਤਾ, ਵੱਡੀ ਚੌਪੜ, ਛੋਟੀ ਚੌਪੜ, ਚਾਂਦਪੋਲ, ਬਾਪੂ ਬਾਜ਼ਾਰ, ਇੰਦਰਾ ਬਾਜ਼ਾਰ ਆਦਿ ''ਚ ਕੀਤੀ ਗਈ ਸਜਾਵਟ ਅਤੇ ਰੋਸ਼ਨੀ ਗੁਲਾਬੀ ਨਗਰੀ ਦੀ ਖੂਬਸੂਰਤੀ ਨੂੰ ਹੋਰ ਵਧੀ ਰਹੀ ਹੈ।