ਜੰਮੂ-ਕਸ਼ਮੀਰ ’ਚ ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਖੁਦ ਭਰਦੇ ਹਨ ਇਨਕਮ ਟੈਕਸ

09/15/2019 2:03:58 AM

ਜੰਮੂ – ਜੰਮੂ-ਕਸ਼ਮੀਰ ਵਿਚ ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਆਪਣਾ ਇਨਕਮ ਟੈਕਸ ਖੁਦ ਭਰਦੇ ਆਏ ਹਨ। ਪ੍ਰਦੇਸ਼ ਵਿਚ ਕਦੇ ਵੀ ਅਜਿਹੀ ਵਿਵਸਥਾ ਨਹੀਂ ਰਹੀ ਕਿ ਜਨ ਪ੍ਰਤੀਨਿਧੀਆਂ ਦਾ ਇਨਕਮ ਟੈਕਸ ਸਰਕਾਰ ਦੇ ਖਾਤੇ ਵਿਚੋਂ ਜਾਏ। ਜੰਮੂ-ਕਸ਼ਮੀਰ ਵਿਚ ਵਿਧਾਇਕ, ਵਿਧਾਨ ਪ੍ਰੀਸ਼ਦ ਦੇ ਮੈਂਬਰ ਦੀ ਤਨਖਾਹ 1.60 ਲੱਖ ਰੁਪਏ ਪ੍ਰਤੀ ਮਹੀਨਾ ਹੈ।

ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਨੂੰ ਵਿਧਾਇਕਾਂ ਤੋਂ 10 ਹਜ਼ਾਰ ਰੁਪਏ ਜ਼ਿਆਦਾ ਤਨਖਾਹ ਮਿਲਦੀ ਹੈ। ਵਿਧਾਇਕ ਦੀ ਤਨਖਾਹ ਵਿਚ 60 ਹਜ਼ਾਰ ਰੁਪਏ ਬੇਸਿਕ, 60 ਹਜ਼ਾਰ ਰੁਪਏ ਵਿਧਾਨ ਸਭਾ ਖੇਤਰ ਭੱਤਾ, 30 ਹਜ਼ਾਰ ਟੈਲੀਫੋਨ ਅਤੇ ਮੈਡੀਕਲ ਲਈ 10 ਹਜ਼ਾਰ ਰੁਪਏ ਸ਼ਾਮਲ ਹਨ। ਇਨ੍ਹਾਂ ਭੱਤਿਆਂ ਤੋਂ ਇਲਾਵਾ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਨੂੰ 10 ਹਜ਼ਾਰ ਰੁਪਏ ਕੈਬਨਿਟ ਮੰਤਰੀ ਭੱਤਾ ਮਿਲਣ ਨਾਲ ਉਨ੍ਹਾਂ ਦੀ ਤਨਖਾਹ 1.70 ਲੱਖ ਰੁਪਏ ਬਣਦੀ ਹੈ।

ਵਿਧਾਨ ਸਭਾ ਦੇ ਸਪੀਕਰ ਅਤੇ ਸਾਬਕਾ ਮੁੱਖ ਮੰਤਰੀ ਡਾ. ਨਿਰਮਲ ਸਿੰਘ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਵਿਚ ਸਰਕਾਰ ਵਲੋਂ ਜਨ ਪ੍ਰਤੀਨਿਧੀਆਂ ਦਾ ਇਨਕਮ ਟੈਕਸ ਦੇਣ ਦੀ ਵਿਵਸਥਾ ਕਦੇ ਵੀ ਨਹੀਂ ਰਹੀ ਹੈ। ਇਥੇ ਮੰਤਰੀਆਂ, ਵਿਧਾਇਕਾਂ ਨੂੰ ਆਪਣਾ ਇਨਕਮ ਟੈਕਸ ਖੁਦ ਹੀ ਦੇਣਾ ਪੈਂਦਾ ਹੈ।

Inder Prajapati

This news is Content Editor Inder Prajapati