ਜੰਗਲੀ ਜੀਵਨ 'ਤੇ ਵੱਡਾ ਸੰਕਟ, ਭਾਰਤ 'ਚ ਅਲੋਪ ਹੋ ਚੁੱਕੀਆਂ ਨੇ 22 ਪ੍ਰਜਾਤੀਆਂ

07/28/2019 2:24:12 PM

ਨਵੀਂ ਦਿੱਲੀ— ਭਾਰਤ 'ਚ ਜਾਨਵਰਾਂ ਅਤੇ ਪੌਦਿਆਂ ਦੀਆਂ ਕਈ ਪ੍ਰਜਾਤੀਆਂ ਅਲੋਪ ਹੋ ਗਈਆਂ ਹਨ। ਇਸ ਦਾ ਭਾਵ ਇਹ ਹੈ ਕਿ ਅਸੀਂ ਨਵੀਂ ਪੀੜ੍ਹੀ ਲਈ ਇਨ੍ਹਾਂ ਨੂੰ ਸਾਂਭ ਕੇ ਨਹੀਂ ਰੱਖ ਰਹੇ। ਇਨ੍ਹਾਂ ਪ੍ਰਜਾਤੀਆਂ ਦੇ ਅਲੋਪ ਹੋਣ ਦੀ ਵਜ੍ਹਾ ਜਲਵਾਯੂ ਤਬਦੀਲੀ ਹੈ। ਜੰਗਲੀ ਜੀਵਨ ਸਰਵੇ ਆਰਗੇਨਾਈਜੇਸ਼ਨ ਮੁਤਾਬਕ ਜੀਵ-ਜੰਤੂਆਂ ਦੀਆਂ 4 ਪ੍ਰਜਾਤੀਆਂ ਅਤੇ ਪੌਦਿਆਂ ਦੀਆਂ 18 ਪ੍ਰਜਾਤੀਆਂ ਪਿਛਲੇ ਕੁਝ ਦਹਾਕਿਆਂ 'ਚ ਭਾਰਤ ਤੋਂ ਅਲੋਪ ਹੋ ਚੁੱਕੀਆਂ ਹਨ। ਵਾਤਾਵਰਣ, ਜੰਗਲ ਅਤੇ ਜਲਵਾਯੂ ਤਬਦੀਲੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਮਾਨਸੂਨ ਸੈਸ਼ਨ ਦੌਰਾਨ ਲੋਕ ਸਭਾ 'ਚ ਇਹ ਮੁੱਦਾ ਚੁੱਕਿਆ ਸੀ। ਮੰਤਰਾਲੇ ਦਾ ਕਹਿਣਾ ਹੈ ਕਿ ਮੁਕਾਬਲਾ, ਕੁਦਰਤੀ ਚੋਣ, ਸ਼ਿਕਾਰ, ਨਿਵਾਸ ਸਥਾਨ 'ਚ ਗਿਰਾਵਟ ਵਰਗੇ ਮਨੁੱਖੀ ਕਾਰਕ ਇਨ੍ਹਾਂ ਪ੍ਰਜਾਤੀਆਂ ਦੇ ਅਲੋਪ ਹੋਣ ਦੀ ਵਜ੍ਹਾ ਹਨ। 


ਬੋਟੈਨੀਕਲ ਸਰਵੇ ਆਫ ਇੰਡੀਆ (ਬੀ. ਐੱਸ. ਆਈ.) ਦੇ ਡਾਇਰੈਕਟਰ ਕੇ. ਕੇ. ਮਾਓ ਨੇ ਕਿਹਾ ਕਿ ਭਾਰਤ ਦੁਨੀਆ ਭਰ ਦੇ 11.5 ਫੀਸਦੀ ਪੌਦਿਆਂ ਦਾ ਘਰ ਹੈ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੈਚਰ ਦੀ ਨਵੀਂ ਸਟੱਡੀ ਵਿਚ ਪਤਾ ਲੱਗਾ ਹੈ ਕਿ 1750 ਤੋਂ ਬਾਅਦ ਪੰਛੀਆਂ, ਥਣਧਾਰੀਆਂ ਦੀ ਤੁਲਨਾ 'ਚ ਦੁੱਗਣੇ ਤੋਂ ਵੱਧ ਪੌਦੇ ਅਲੋਪ ਹੋ ਚੁੱਕੇ ਹਨ। ਬੀ. ਐੱਸ. ਆਈ. ਮੁਤਾਬਕ ਪੌਦਿਆਂ ਦੀਆਂ 18 ਪ੍ਰਜਾਤੀਆਂ, ਜਿਸ ਵਿਚ 4 ਬਿਨਾਂ ਫੁੱਲ ਵਾਲੇ ਅਤੇ 14 ਫੁੱਲ ਵਾਲੇ ਅਲੋਪ ਹੋ ਚੁੱਕੇ ਹਨ। ਇਨ੍ਹਾਂ ਵਿਚ ਪ੍ਰਸਿੱਧ ਲੇਟਰਓਪਸਿਸ ਵਾਟੀ (Lastreopsis wattii) ਦੀਆਂ 3 ਪ੍ਰਜਾਤੀਆਂ ਦੀ ਖੋਜ ਜਾਰਜ ਵਾਟ ਨੇ ਮਣੀਪੁਰ ਤੋਂ ਕੀਤੀ ਸੀ।

ਉੱਥੇ ਹੀ ਮਿਆਂਮਾਰ ਅਤੇ ਬੰਗਾਲ ਖੇਤਰ 'ਚ ਵਿਲੀਅਮ ਰੋਕਸਬਰਗ ਵਲੋਂ ਖੋਜੀ ਗਈ ਕੋਰਿਫਾ ਤਾਲੀਯਰਾ ਰੋਕਸਬ  (Corypha taliera Roxb) ਇਕ ਤਾੜ ਦੀ ਪ੍ਰਜਾਤੀ ਵੀ ਲੁਪਤ ਹੈ। ਜੇਕਰ ਗੱਲ ਥਣਧਾਰੀਆਂ ਦੀ ਕਰੀਏ ਤਾਂ ਚੀਤਾ ਅਤੇ ਸੁਮਾਟ੍ਰਾਨ ਗੈਂਡਾ ਭਾਰਤ 'ਚ ਅਲੋਪ ਮੰਨੇ ਜਾਂਦੇ ਹਨ।

ਸਾਲ 1950 ਤੋਂ ਬਾਅਦ ਗੁਲਾਬੀ ਸਿਰ ਵਾਲੇ ਬਤਖ ਦੇ ਲੁਪਤ ਹੋਣ ਦਾ ਖਦਸ਼ਾ ਹੈ। ਭਾਰਤੀ ਜੀਵ ਸਰਵੇਖਣ ਦੇ ਡਾਇਰੈਕਟਰ ਕੈਲਾਸ਼ ਚੰਦਰ ਨੇ  ਕਿਹਾ ਕਿ ਭਾਰਤ ਵਿਚ ਦੁਨੀਆ ਦੇ ਸਾਰੇ ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਦਾ ਲੱਗਭਗ 6.49 ਫੀਸਦੀ ਹਿੱਸਾ ਪਾਇਆ ਜਾਂਦਾ ਹੈ।

Tanu

This news is Content Editor Tanu