ਸੁਸ਼ਮਾ ਦਾ ਟਵੀਟ- ਪਾਕਿਸਤਾਨ ਤੋਂ ਆਉਣ ਵਾਲੀਆਂ ਨੂੰਹ-ਬੇਟੀਆਂ ਦਾ ਭਾਰਤ ''ਚ ਹਮੇਸ਼ਾ ਸਵਾਗਤ!

Wednesday, Jul 26, 2017 - 01:30 PM (IST)

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹਮੇਸ਼ਾ ਲੋਕਾਂ ਦੀ ਮਦਦ ਕਰਨ ਲਈ ਜਾਣੀ ਜਾਂਦੀ ਹੈ। ਕਈ ਵਾਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਕੰਮ ਦੀ ਤਾਰੀਫ ਵੀ ਹੋ ਚੁਕੀ ਹੈ। ਟਵਿੱਟਰ 'ਤੇ ਹਮੇਸ਼ਾ ਐਕਟਿਵ ਰਹਿਣ ਵਾਲੀ ਸੁਸ਼ਮਾ ਹਮੇਸ਼ਾ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਵੱਖ ਅੰਦਾਜ 'ਚ ਦਿੰਦੀ ਹੈ। ਹੁਣ ਇਕ ਸ਼ਖਸ ਨੇ ਟਵੀਟ ਦੇ ਜਵਾਬ 'ਚ ਸੁਸ਼ਮਾ ਨੇ ਕੁਝ ਅਜਿਹਾ ਕਿਹਾ ਕਿ ਇਕ ਵਾਰ ਪਿਰ ਉਨ੍ਹਾਂ ਦੀ ਜੰਮ ਕੇ ਤਾਰੀਫ ਹੋ ਰਹੀ ਹੈ। ਸੁਸ਼ਮਾ ਨੇ ਲਿਖਿਆ- ਭਾਰਤ ਦੀਆਂ ਬੇਟੀਆਂ ਅਤੇ ਪਾਕਿਸਤਾਨ ਜਾਂ ਕਿਸੇ ਵੀ ਦੇਸ਼ ਦੀਆਂ ਨੂੰਹਾਂ ਦਾ ਭਾਰਤ 'ਚ ਹਮੇਸ਼ਾ ਸਵਾਗਤ ਹੈ। 
 

ਟਵਿੱਟਰ ਰਾਹੀਂ ਵਿਦੇਸ਼ ਮੰਤਰੀ ਕਈ ਲੋਕਾਂ ਦੀ ਮਦਦ ਕਰ ਚੁਕੀ ਹੈ। ਜੁਲਾਈ 'ਚ ਸੁਸ਼ਮਾ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਓਸਾਮਾ ਅਲੀ ਨੂੰ ਭਾਰਤ ਆਉਣ ਦਾ ਮੈਡੀਕਲ ਵੀਜ਼ਾ ਦਿੱਤਾ ਸੀ। ਜੂਨ 'ਚ 4 ਮਹੀਨੇ ਦੇ ਪਾਕਿਸਤਾਨੀ ਬੱਚੇ ਰੋਹਾਨ ਨੂੰ ਮੈਡੀਕਲ ਵੀਜ਼ਾ ਦਿੱਤਾ ਗਿਆ, ਜਿਸ ਦੀ ਨੋਇਡਾ ਦੇ ਜੇ.ਪੀ. ਹਸਪਤਾਲ 'ਚ ਦਿਲ ਦੀ ਸਰਜਰੀ ਹੋਈ ਸੀ। ਇੰਨਾ ਹੀ ਨਹੀਂ ਸੁਸ਼ਮਾ ਦੀਆਂ ਕੋਸ਼ਿਸ਼ਾਂ ਨਾਲ ਜ਼ਬਰਦਸਤੀ ਵਿਆਹ ਤੋਂ ਬਾਅਦ ਪਾਕਿਸਤਾਨ 'ਚ ਫਸੀ ਦਿੱਲੀ ਦੀ ਲੜਕੀ ਉਜਮਾ 26 ਮਈ ਨੂੰ ਭਾਰਤ ਆਈ ਸੀ।


Related News