''ਸਰਦਾਰ ਜੀ'' ਨੇ ਆਪਣੀਆਂ 11 ਪੱਗਾਂ ਦੇ ਬਣਵਾਏ ਮਾਸਕ, ਫਿਰ ਗਰੀਬਾਂ ''ਚ ਵੰਡੇ (ਤਸਵੀਰਾਂ)

06/06/2020 4:34:18 PM

ਮੰਡੀ— ਤਾਲਾਬੰਦੀ ਵਿਚ ਲੋਕਾਂ ਨੂੰ ਜਿੱਥੇ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਕੁਝ ਲੋਕ ਅਜਿਹੇ ਵੀ ਸਾਹਮਣੇ ਆਏ ਜੋ ਪੇਰਸ਼ਾਨੀਆਂ 'ਚ ਘਿਰੇ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ। ਅਜਿਹੇ ਹੀ ਹਨ ਇਕ ਸਰਦਾਰ ਜੀ, ਜਿਨ੍ਹਾਂ ਨੇ ਕੋਰੋਨਾ ਕਾਲ 'ਚ ਆਪਣੀਆਂ 11 ਨਵੀਆਂ ਪੱਗਾਂ ਨੂੰ ਕੱਟ ਕੇ ਮਾਸਕ ਬਣਾ ਦਿੱਤੇ ਅਤੇ ਗਰੀਬ ਲੋਕਾਂ ਨੂੰ ਵੰਡ ਦਿੱਤੇ। ਦੱਸ ਦੇਈਏ ਕਿ ਸਿੱਖ ਧਰਮ 'ਚ ਪੱਗ ਦੀ ਵਿਸ਼ੇਸ਼ ਮਹੱਤਤਾ ਹੈ। 5 ਤੋਂ 7 ਮੀਟਰ ਲੰਬੀ ਪੱਗ ਜਦੋਂ ਸਿਰ 'ਤੇ ਬੰਨ੍ਹੀ ਜਾਂਦੀ ਹੈ ਤਾਂ ਉਸ ਦੀ ਪਹਿਚਾਣ ਹੀ ਵੱਖਰੀ ਹੁੰਦੀ ਹੈ। ਪੱਗ ਨੂੰ ਸਿਰ ਦਾ ਤਾਜ ਵੀ ਕਿਹਾ ਜਾਂਦਾ ਹੈ। ਸਰਦਾਰ ਜੀ ਦੇ ਇਸ ਨੇਕ ਕੰਮ ਦੀ ਹਰ ਕੋਈ ਸਿਫਤ ਕਰ ਰਿਹਾ ਹੈ। ਇਸ ਸਰਦਾਰ ਦਾ ਨਾਂ ਹੈ ਅਮਰਜੀਤ ਸਿੰਘ।

ਇਹ ਮਾਮਲਾ ਹਿਮਾਚਲ ਦੇ ਮੰਡੀ ਜ਼ਿਲਾ ਦੇ ਸੁੰਦਰਨਗਰ ਦੇ ਕਨੈਡ ਪਿੰਡ ਦਾ ਹੈ। ਇੱਥੋਂ ਦੇ ਵਾਸੀ ਸਰਦਾਰ ਅਮਰਜੀਤ ਸਿੰਘ ਨੇ ਲੋੜਵੰਦਾਂ ਦੀ ਮਦਦ ਲਈ ਆਪਣੀਆਂ ਪੱਗਾਂ ਦਿੱਤੀਆਂ। ਕੋਰੋਨਾ ਵਾਇਰਸ ਦੇ ਦੌਰ ਦੇ ਸ਼ੁਰੂਆਤੀ ਦਿਨਾਂ 'ਚ ਲੋਕਾਂ ਤੱਕ ਮਾਸਕ ਨਹੀਂ ਪਹੁੰਚ ਪਾ ਰਹੇ ਸਨ।

ਲੋਕ ਮਾਸਕ ਅਤੇ ਸੈਨੇਟਾਈਜ਼ਰ ਦੀ ਕਮੀ ਨਾਲ ਜੂਝ ਰਹੇ ਸਨ। ਉਸ ਸਮੇਂ ਦੁਕਾਨਾਂ ਬੰਦ ਸਨ। ਅਜਿਹੇ ਵਿਚ ਕੱਪੜਾ ਨਹੀਂ ਮਿਲ ਰਿਹਾ ਸੀ, ਤਾਂ ਅਜਿਹੇ ਵਿਚ ਅਮਰਜੀਤ ਸਿੰਘ ਨੇ ਆਪਣੀਆਂ 11 ਪੱਗਾਂ ਨੂੰ ਕੱਟ ਦਿੱਤਾ। ਉਨ੍ਹਾਂ ਨੇ 1 ਹਜ਼ਾਰ ਤੋਂ ਵਧੇਰੇ ਮਾਸਕ ਬਣਵਾ ਕੇ ਲੋੜਵੰਦਾਂ ਵਿਚ ਵੰਡੇ। ਅਮਰਜੀਤ ਸਿੰਘ ਜ਼ਿਲਾ ਰੈੱਡਕ੍ਰਾਸ ਸੋਸਾਇਟੀ ਦੇ ਸਰਵ ਵਾਲੰਟੀਅਰ ਹਨ ਅਤੇ ਪ੍ਰਸ਼ਾਸਨ ਨੂੰ ਜਦੋਂ ਇਨ੍ਹਾਂ ਦੀ ਲੋੜ ਪੈਂਦੀ ਹੈ ਤਾਂ ਉਹ ਹਾਜ਼ਰ ਹੋ ਕੇ ਆਪਣੀਆਂ ਸੇਵਾਵਾਂ ਦੇਣ ਲੱਗ ਜਾਂਦੇ ਹਨ।



ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਿਨ੍ਹਾਂ ਕੋਲ ਮਾਸਕ ਖਰੀਦਣ ਦੀ ਸਮਰੱਥਾ ਨਹੀਂ ਹੈ, ਉਹ ਉਸ ਤੱਕ ਮਾਸਕ ਪਹੁੰਚਾ ਰਹੇ ਹਨ। ਦੁਕਾਨਾਂ ਖੁੱਲ੍ਹਣ ਤੋਂ ਬਾਅਦ ਵੀ ਉਹ ਕੱਪੜੇ ਖਰੀਦ ਕੇ ਮਾਸਕ ਬਣਾ ਕੇ ਲੋਕਾਂ 'ਚ ਵੰਡ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਰੋਨਾ ਦਾ ਦੌਰ ਖਤਮ ਨਹੀਂ ਹੋ ਜਾਵੇਗਾ, ਉਨ੍ਹਾਂ ਦੀ ਇਹ ਮੁਹਿੰਮ ਇਸ ਤਰ੍ਹਾਂ ਹੀ ਚੱਲਦੀ ਰਹੇਗੀ। ਉਨ੍ਹਾਂ ਕਿਹਾ ਕਿ ਮਾਸਕ ਮੁਹਿੰਮ ਨੂੰ ਸਰਵ ਦੀ ਇਕ ਵਲੰਟੀਅਰ ਕੁਸੁਮ ਨੇ।

ਕੁਸੁਮ ਵੀ ਇਸ ਪਿੰਡ ਦੀ ਰਹਿਣ ਵਾਲੀ ਹੈ। ਅਮਰਜੀਤ ਸਿੰਘ ਦੀਆਂ 11 ਪੱਗਾਂ ਨੂੰ ਕੱਟ ਕੇ ਰਾਤੋਂ-ਰਾਤ ਉਨ੍ਹਾਂ ਦੇ ਮਾਸਕ ਬਣਾ ਕੇ ਲੋਕਾਂ ਨੂੰ ਮੁਹੱਈਆ ਕਰਾਉਣ 'ਚ  ਕੁਸੁਮ ਨੇ ਆਪਣੀ ਅਹਿਮ ਭੂਮਿਕਾ ਨਿਭਾਈ।

Tanu

This news is Content Editor Tanu