ਕੋਰੋਨਾ ਦੀ ਆਫਤ ''ਚ ਟਰੇਨ ''ਚ ਸਵਾਰ ਪ੍ਰਵਾਸੀਆਂ ਦਾ ਢਿੱਡ ਭਰ ਰਹੇ ਨੇ ਗੋਰਖਪੁਰ ਦੇ ਨੌਜਵਾਨ

05/31/2020 1:56:40 PM

ਗੋਰਖਪੁਰ (ਵਾਰਤਾ)— ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਡੋਮੀਨਗੜ੍ਹ ਦੇ ਵਾਸੀ ਕੁਝ ਨੌਜਵਾਨ ਕੋਰੋਨਾ ਦੀ ਆਫਤ ਦੇ ਸਮੇਂ ਕੋਰੋਨਾ ਯੋਧਿਆਂ ਦੀ ਭੂਮਿਕਾ ਨਿਭਾ ਰਹੇ ਹਨ। ਇਹ ਨੌਜਵਾਨ ਲੋਕਾਂ ਦਾ ਢਿੱਡ ਭਰ ਇਨਸਾਨੀਅਤ ਦੀ ਮਿਸਾਲ ਪੇਸ਼ ਕਰ ਰਹੇ ਹਨ। ਪੂਰਬੀ-ਉੱਤਰੀ ਰੇਲਵੇ ਦੇ ਗੋਰਖਪੁਰ ਰੇਲਵੇ ਸਟੇਸ਼ਨ ਦੇ ਪਹਿਲੇ ਡੋਮੀਨਗੜ੍ਹ ਸਿਟੀ ਹਾਲਟ 'ਤੇ ਪਿਛਲੇ 15 ਦਿਨਾਂ ਤੋਂ ਕੁਝ ਨੌਜਵਾਨ ਅਜਿਹਾ ਕੰਮ ਕਰ ਰਹੇ ਹਨ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਮਨੁੱਖਤਾ ਅਜੇ ਮਰੀ ਨਹੀਂ ਹੈ। ਦੇਸ਼ ਦੇ ਵੱਖ-ਵੱਖ ਮਹਾਨਗਰਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਟਰੇਨ ਜਦੋਂ ਇੱਥੇ ਪਹੁੰਚਦੀ ਹੈ ਤਾਂ ਡੋਮੀਨਗੜ੍ਹ ਮੁਹੱਲੇ ਦੇ ਵਾਸੀਆਂ ਵਲੋਂ ਤਿਆਰ ਕੀਤੇ ਗਏ ਭੋਜਨ ਦੇ ਪੈਕਟ, ਪਾਣੀ ਦੀ ਬੋਤਲ ਅਤੇ ਪਾਊਚ ਇੱਥੋਂ ਦੇ ਨੌਜਵਾਨ ਭੁੱਖੇ-ਪਿਆਸੇ ਪ੍ਰਵਾਸੀਆਂ ਨੂੰ ਟਰੇਨ 'ਚ ਮੁਫ਼ਤ ਵੰਡਦੇ ਹਨ। ਟਰੇਨ ਰੁਕਣ ਦਾ ਸਮਾਂ ਕੁਝ ਮਿੰਟ ਹੋਣ ਕਰ ਕੇ ਭੋਜਨ ਵੰਡ ਰਹੇ ਨੌਜਵਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਡੋਮੀਨਗੜ੍ਹ ਸਿਟੀ ਹਾਲਟ ਨਾਲ ਲੱਗਦੇ ਮੁਹੱਲੇ ਦੇ ਇਕ ਸੀਨੀਅਰ ਨਾਗਰਿਕ ਉਸਮਾਨ ਗਨੀ ਨੇ ਐਤਵਾਰ ਨੂੰ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੇਲਵੇ ਲਾਈਨ ਦੇ ਨੇੜੇ ਮਦਰੱਸਾ ਹੈ। ਇਸ ਮਦਰੱਸੇ ਦੇ ਵਿਹੜੇ ਵਿਚ ਰੋਜ਼ਾਨਾ 300 ਤੋਂ 500 ਭੋਜਨ ਦੇ ਪੈਕਟ ਮੁਹੱਲੇ ਦੀਆਂ ਜਨਾਨੀਆਂ ਵਲੋਂ ਤਿਆਰ ਕੀਤਾ ਜਾਂਦਾ ਹੈ। ਬਾਅਦ ਵਿਚ ਗੱਤਿਆਂ ਵਿਚ ਭਰ ਕੇ ਇਨ੍ਹਾਂ ਨੂੰ ਮੁਹੱਲੇ ਦੇ 40-50 ਨੌਜਵਾਨ ਪਲੇਟਫਾਰਮ 'ਤੇ ਲੈ ਜਾ ਕੇ ਮਜ਼ਦੂਰ ਟਰੇਨਾਂ 'ਚ ਵੱਖ-ਵੱਖ ਸੂਬਿਆਂ ਤੋਂ ਆ ਰਹੇ ਲੋਕਾਂ 'ਚ ਵੰਡਦੇ ਹਨ। ਟਰੇਨ ਇਸ ਛੋਟੇ ਜਿਹੇ ਸਟੇਸ਼ਨ 'ਤੇ ਥੋੜ੍ਹੀ ਦੇਰ ਲਈ ਰੁਕਦੀ ਹੈ। ਭੁੱਖ-ਪਿਆਸੇ ਮਜ਼ਦੂਰ ਭੋਜਨ ਅਤੇ ਪਾਣੀ ਲਈ ਟੁੱਟ ਪੈਂਦੇ ਹਨ। ਸਮੇਂ ਦੀ ਘਾਟ ਨੂੰ ਦੇਖਦੇ ਹੋਏ ਗੱਤਾ ਖੋਲ੍ਹ ਕੇ ਛੱਡ ਦਿੱਤਾ ਜਾਂਦਾ ਹੈ, ਤਾਂ ਕਿ ਲੋਕ ਛੇਤੀ-ਛੇਤੀ ਭੋਜਨ ਲੈ ਸਕਣ, ਨਹੀਂ ਤਾਂ ਟਰੇਨ ਅੱਗੇ ਵੱਧ ਜਾਵੇਗੀ।

Tanu

This news is Content Editor Tanu