ਵੈਸ਼ਾਲੀ ਦੇ ਘੋਸਵਰ ਪਿੰਡ ''ਚ ਦਹਿਸ਼ਤ ਦਾ ਮਾਹੌਲ, ਕੁਝ ਦਿਨਾਂ ''ਚ 15 ਲੋਕਾਂ ਦੀ ਮੌਤ

05/14/2021 5:07:19 AM

ਵੈਸ਼ਾਲੀ - ਵੈਸ਼ਾਲੀ ਜ਼ਿਲ੍ਹੇ ਦੇ ਘੋਸਵਰ ਪਿੰਡ ਵਿੱਚ ਕੋਰੋਨਾ ਨੇ ਬੁਰੀ ਤਰ੍ਹਾਂ ਕਹਿਰ ਢਾਹਿਆ ਹੈ। ਇਸ ਪਿੰਡ ਵਿੱਚ ਪਿਛਲੇ ਕੁਝ ਦਿਨਾਂ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ। ਹਾਜੀਪੁਰ-ਮੁਜ਼ੱਫ਼ਰਪੁਰ ਹਾਇਵੇ 'ਤੇ ਸਥਿਤ ਘੋਸਵਰ ਪਿੰਡ ਬੇਹੱਦ ਤਰੱਕੀ ਵਾਲਾ ਪਿੰਡ ਹੈ। ਜ਼ਿਲ੍ਹਾ ਹੈੱਡਕੁਆਰਟਰ ਹਾਜੀਪੁਰ ਸ਼ਹਿਰ ਤੋਂ 10 ਕਿਲੋਮੀਟਰ ਦੂਰ ਸਥਿਤ ਇਸ ਪਿੰਡ ਵਿੱਚ ਰੇਲਵੇ ਸਟੇਸ਼ਨ ਵੀ ਹੈ ਅਤੇ ਸਿਹਤ ਉਪਕੇਂਦਰ ਵੀ ਪਰ ਇਹ ਉਪਕੇਂਦਰ ਸਿਰਫ ਨਾਮ ਦਾ ਹੈ। ਇਥੇ ਡਾਕਟਰ ਜਾਂ ਕੋਈ ਮੈਡੀਕਲ ਸਟਾਫ ਨਹੀਂ ਹੈ।

ਇਹ ਵੀ ਪੜ੍ਹੋ- ਯੋਗੀ ਸਰਕਾਰ ਦਾ ਦਾਅਵਾ, ਯੂ.ਪੀ. 'ਚ ਆਕਸੀਜਨ ਦੀ ਕਿੱਲਤ ਪੂਰੀ ਤਰ੍ਹਾਂ ਖ਼ਤਮ

ਪਿੰਡ ਨੂੰ ਕੋਰੋਨਾ ਨੇ ਬੁਰੀ ਤਰ੍ਹਾਂ ਜਕੜ ਰੱਖਿਆ ਹੈ। ਕਰੀਬ 2 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਦੇ ਅੱਧੇ ਲੋਕ ਬੀਮਾਰ ਹਨ। ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਕੋਰੋਨਾ ਹੈ ਜਾਂ ਨਹੀਂ। ਪਿੰਡ ਦੇ 100 ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਟੈਸਟ ਕਰਾਇਆ ਅਤੇ ਪਾਜ਼ੇਟਿਵ ਨਿਕਲੇ। ਇਸ ਦੇ ਬਾਵਜੂਦ ਸਿਹਤ ਕੇਂਦਰ ਵਿੱਚ ਡਾਕਟਰ ਤਾਇਨਾਤ ਨਹੀਂ ਹਨ। ਉਪਕੇਂਦਰ ਵਿੱਚ ਨਾ ਟੈਸਟ ਦੀ ਸਹੂਲਤ ਹੈ ਅਤੇ ਨਾ ਹੀ ਦਵਾਈਆਂ ਹਨ।

ਇਹ ਵੀ ਪੜ੍ਹੋ- ਕੋਰੋਨਾ ਕਾਰਨ ਬੇਸਹਾਰਾ ਹੋਏ ਬੱਚਿਆਂ ਨੂੰ ਇਸ ਸੂਬੇ ਦੀ ਸਰਕਾਰ ਦੇਵੇਗੀ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ

ਹਾਜੀਪੁਰ ਅਤੇ ਮੁਜ਼ੱਫ਼ਰਪੁਰ ਹਾਇਵੇ 'ਤੇ ਸਥਿਤ ਘੋਸਵਰ ਪਿੰਡ ਦੇ ਬਿੱਟੂ ਨੇ ਦੱਸਿਆ ਕਿ ਇਸ ਕੇਂਦਰ 'ਤੇ ਕਰੀਬ 100 ਲੋਕਾਂ ਨੂੰ ਵੈਕਸੀਨ ਦਿੱਤਾ ਗਿਆ। ਉਸ ਤੋਂ ਬਾਅਦ ਇਸ ਕੋਰੋਨਾ ਕਾਲ ਵਿੱਚ ਇੱਥੇ ਕੋਈ ਇਲਾਜ ਅਤੇ ਨਾ ਹੀ ਟੈਸਟ ਦੀ ਸਹੂਲਤ ਹੈ। ਇੱਥੇ ਤੱਕ ਕਿ ਦਵਾਈ ਵੀ ਨਹੀਂ ਮਿਲਦੀ। ਲੋਕ ਨਿੱਜੀ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਾਉਣ ਨੂੰ ਮਜਬੂਰ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati