ਕਿਸਾਨ ਦਾ ਦਾਅਵਾ- ਕੋਵਿਡ ਵੈਕਸੀਨ ਨੇ 10 ਸਾਲ ਪੁਰਾਣਾ ਦਰਦ ਕੀਤਾ ਗਾਇਬ

06/19/2021 6:05:15 PM

ਇਟਾਵਾ— ਦੁਨੀਆ ਭਰ ’ਚ ਫੈਲੀ ਕੋਰੋਨਾ ਮਹਾਮਾਰੀ ਰੋਕਣ ਲਈ ਲਾਈ ਜਾ ਰਹੀ ਵੈਕਸੀਨ ਨੂੰ ਲੈ ਕੇ ਲੋਕ ਤਰ੍ਹਾਂ-ਤਰ੍ਹਾਂ ਦੇ ਸਵਾਲ ਚੁੱਕ ਰਹੇ ਹਨ ਪਰ ਉੱਤਰ ਪ੍ਰਦੇਸ਼ ਦੇ ਇਟਾਵਾ ਦੇ ਇਕ ਕਿਸਾਨ ਦਾ ਦਾਅਵਾ ਹੈ ਕਿ ਕੋਵਿਡ ਵੈਕਸੀਨ ਲਗਵਾਉਣ ਤੋਂ ਬਾਅਦ ਉਸ ਦੇ ਲੱਕ ’ਚ ਹੋ ਰਿਹਾ 10 ਸਾਲ ਪੁਰਾਣਾ ਦਰਦ ਪੂਰੀ ਤਰ੍ਹਾਂ ਠੀਕ ਗਾਇਬ ਹੋ ਗਿਆ ਹੈ। ਕੋਵਿਡ ਵੈਕਸੀਨ ਦੀ ਖ਼ੁਰਾਕ ਲੈਣ ਮਗਰੋਂ ਦਰਦ ਤੋਂ ਮੁਕਤੀ ਪਾ ਚੁੱਕਾ ਇਹ ਕਿਸਾਨ ਇਟਾਵਾ ਦੇ ਤਾਖਾ ਤਹਿਸੀਲ ਦੇ ਟਾਂਡੇਹਾਰ ਪਿੰਡ ਦਾ ਰਹਿਣ ਵਾਲਾ ਹੈ। 

55 ਸਾਲ ਦੇ ਗੋਰੇਲਾਲ ਸ਼ਾਕਯ ਨੇ 15 ਅਪ੍ਰੈਲ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖ਼ੁਰਾਕ ਲਈ ਸੀ। ਉਸ ਤੋਂ ਬਾਅਦ ਹੀ ਕਰੀਬ 10 ਸਾਲਾਂ ਤੋਂ ਹੋ ਰਿਹਾ ਲੱਕ ਦਾ ਦਰਦ ਪੂਰੀ ਤਰ੍ਹਾਂ ਦੂਰ ਹੋ ਗਿਆ ਹੈ। ਇਟਾਵਾ ਜ਼ਿਲ੍ਹਾ ਦੇ ਤਾਖਾ ਤਹਿਸੀਲ ਦੇ ਪਿੰਡ ਟਾਂਡੇਹਾਰ ਦੇ ਰਹਿਣ ਵਾਲੇ ਗੋਰੇਲਾਲ ਦੇ ਸਰੀਰ ’ਚ ਦਰਦ ਹੋ ਰਿਹਾ ਸੀ। ਜਿਸ ਦਾ ਉਨ੍ਹਾਂ ਨੇ ਇਟਾਵਾ ਅਤੇ ਆਂਢ-ਗੁਆਂਢ ’ਚ ਇਲਾਜ ਕਰਵਾਇਆ ਸੀ ਪਰ ਦਰਦ ਤੋਂ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ। 

ਇਕ ਪਾਸੇ ਕੋਰੋਨਾ ਵਰਗੀ ਮਹਾਮਾਰੀ ਤੋਂ ਪੂਰਾ ਦੇਸ਼ ਡਰਿਆ ਸੀ, ਤਾਂ ਦੂਜੇ ਪਾਸੇ ਗੋਰੇਲਾ ਆਪਣੇ ਸਰੀਰ ਦੇ ਦਰਦ ਤੋਂ ਪਰੇਸ਼ਾਨ ਸਨ। ਗੋਰੇਲਾਲ ਨੂੰ ਇਹ ਡਰ ਵੀ ਸੀ ਕਿ ਕਿਤੇ ਕੋਰੋਨਾ ਦੀ ਲਪੇਟ ਵਿਚ ਉਹ ਵੀ ਨਾ ਆ ਜਾਣ। ਕੋਰੋਨਾ ਤੋਂ ਬਚਣ ਲਈ ਟੀਕੇ ਮਿਲਣੇ ਸ਼ੁਰੂ ਹੋ ਗਏ ਤਾਂ ਗੋਰੇਲਾਲ ਦੇ ਪਿੰਡ ਟਾਂਡੇਹਾਰ ’ਚ ਵੈਕਸੀਨ ਲੱਗਣੀ ਸ਼ੁਰੂ ਹੋ ਗਈ। ਵੈਕਸੀਨ ਲਗਵਾਉਣ ਤੋਂ ਬਾਅਦ ਗੋਰੇਲਾਲ ਦੇ ਸਰੀਰ ਵਿਚ ਹੋ ਰਹੇ ਸਾਲਾਂ ਦਾ ਦਰਦ ਇੰਝ ਗਾਇਬ ਹੋ ਗਿਆ, ਜਿਵੇਂ ਕਿਸੇ ਨੇ ਜਾਦੂ ਕਰ ਦਿੱਤਾ ਹੋਵੇ। 


Tanu

Content Editor

Related News