ਦਿੱਲੀ ''ਚ ਪਾਰਾ 40 ਡਿਗਰੀ ਤੋਂ ਪਾਰ ਪਹੁੰਚਿਆ

06/28/2020 9:41:41 PM

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਐਤਵਾਰ ਨੂੰ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਮਾਨਸੂਨ ਦੀ ਸ਼ੁਰੂਆਤ ਹੋਣ ਦੇ ਬਾਵਜੂਦ ਮਹਾਨਗਰ 'ਚ ਲੋਕਾਂ ਨੂੰ ਅਜੇ ਵੀ ਬਾਰਿਸ਼ ਦਾ ਇੰਤਜ਼ਾਰ ਹੈ। ਹਾਲਾਂਕਿ ਮੌਸਮ ਵਿਭਾਗ ਨੇ ਅਗਲੇ ਚਾਰ ਤੋਂ ਪੰਜ ਦਿਨਾਂ 'ਚ ਹਲਕੀ ਬਾਰਿਸ਼ ਹੋਣ ਤੇ ਬੱਦਲਵਾਈ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸਫਦਰਜੰਗ ਬੇਘਸ਼ਾਲਾ ਨੇ ਐਤਵਾਰ ਨੂੰ ਵਧ ਤੋਂ ਵਧ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ, ਜੋ ਆਮ ਨਾਲੋ ਤਿੰਨ ਡਿਗਰੀ ਜ਼ਿਆਦਾ ਹੈ। ਨਮੀ ਦਾ ਪੱਧਰ 46 ਫੀਸਦੀ ਤੋਂ 85 ਫੀਸਦੀ ਦੇ ਵਿਚ ਰਿਹਾ। ਪਾਲਮ, ਨਜ਼ਫਗੜ, ਆਯਾਨਗਰ ਤੇ ਪੂਸਾ ਸਥਿਤ ਮੌਸਮ ਕੇਂਦਰਾਂ ਨੇ ਵਧ ਤੋਂ ਵਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਵਿਚ ਦਰਜ ਕੀਤਾ। ਭਾਰਤ ਮੌਸਮ ਵਿਭਾਗ ਨੇ 27 ਜੂਨ ਦੀ ਸਧਾਰਨ ਸਥਿਤੀ ਤੋਂ 2 ਦਿਨ ਪਹਿਲਾਂ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਮਾਨਸੂਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ। ਹਾਲਾਂਕਿ, ਇਕ ਨਿੱਜੀ ਮੌਸਮ ਭਵਿੱਖਬਾਣੀ ਸੇਵਾ 'ਸਕਾਰਈਮੇਟ ਵੇਦਰ' ਦੇ ਮਹੇਸ਼ ਪਲਾਵਤ ਨੇ ਕਿਹਾ ਕਿ ਬਾਰਿਸ਼ ਫਿਲਹਾਲ ਘੱਟ ਹੋਵੇਗੀ ਤੇ ਕੁਝ ਦਿਨਾਂ ਤੱਕ ਮੌਸਮ ਸਾਫ ਬਣਿਆ ਰਹੇਗਾ।

Gurdeep Singh

This news is Content Editor Gurdeep Singh