ਇਕ ਪ੍ਰੋਗਰਾਮ ''ਚ ਬਾਬੁਲ ਸੁਪ੍ਰਿਯੋ ਨੇ ਦਿੱਤੀ ਪੈਰ ਭੰਨਣ ਦੀ ਧਮਕੀ

09/19/2018 2:46:13 PM

ਨਵੀਂ ਦਿੱਲੀ-ਪੱਛਮੀ ਬੰਗਾਲ ਦੇ ਆਸਨਸੋਲ 'ਚ ਅਪਾਹਜ ਲੋਕਾਂ ਲਈ ਆਯੋਜਿਤ ਇਕ ਪ੍ਰੋਗਰਾਮ 'ਚ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਨੂੰ ਇਕ ਵਿਅਕਤੀ ਦੀ ਹਰਕਤ ਇੰਨੀ ਭੈੜੀ ਲੱਗੀ ਕਿ ਉਸਨੇ ਉਸਨੂੰ ਧਮਕੀ ਦੇ ਦਿੱਤੀ। ਇਹ ਘਟਨਾ ਉਥੇ ਲੱਗੇ ਕੈਮਰਿਆਂ 'ਚ ਕੈਦ ਹੋ ਗਈ। ਦਰਅਸਲ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਦੌਰਾਨ ਇਕ ਵਿਅਕਤੀ ਸਟੇਜ ਦੇ ਸਾਹਮਣੇ ਤੋਂ ਵਾਰ-ਵਾਰ ਇਕ ਪਾਸੇ ਤੋਂ ਦੂਸਰੇ ਪਾਸੇ ਆ-ਜਾ ਰਿਹਾ ਸੀ। ਇਹ ਦੇਖ ਬਾਬੁਲ ਸੁਪ੍ਰਿਯੋ ਆਪਣਾ ਆਪਾ ਖੋਹ ਬੈਠਿਆ ਤੇ ਉਸ ਵਿਅਕਤੀ ਵੱਲ ਇਸ਼ਾਰੇ ਕਰਦਾ ਹੋਇਆ ਬੋਲਿਆ 'ਹੇ ਭਾਈ ਸਾਹਿਬ, ਤੁਹਾਨੂੰ ਕੀ ਦਿੱਕਤ ਹੈ? ਤੁਸੀਂ ਆਰਾਮ ਨਾਲ ਬੈਠ ਜਾਓ, ਨਹੀਂ ਤਾਂ ਪੈਰ ਭੰਨ ਕੇ ਗਿਫਟ 'ਚ ਵੀਲ੍ਹ ਚੇਅਰ ਦੇ ਦੇਆਂਗੇ। ਤੁਸੀਂ ਇਧਰ ਇਕ ਪਾਸੇ ਖੜ੍ਹੇ ਹੋ ਜਾਓ। ਹਾਲਾਂਕਿ ਕੈਮਰੇ 'ਚ ਅੰਜਾਨ ਬਾਬਲ ਸੁਪਰੀਯੋ ਦੀ ਇਹ ਧਮਕੀ ਕੈਦ ਹੋ ਗਈ ਤੋ ਹੁਣ ਜ਼ੋਰਾਂ ਨਾਲ ਵਾਈਰਲ ਹੋ ਰਹੀ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗਾਇਕ ਤੋਂ ਸਿਆਸਤਦਾਨ ਬਣੇ ਬਾਬੁਲ ਇਸ ਤਰ੍ਹਾਂ ਦਾ ਵਿਵਾਦਤ ਬਿਆਨ ਦੇ ਕੇ ਸੁਰਖੀਆਂ 'ਚ ਆਏ ਹਨ। ਇਸ ਤੋਂ ਪਹਿਲਾਂ ਵੀ ਆਸਨਸੋਲ 'ਚ ਹੀ ਰਾਮਨੌਮੀ ਤਿਉਹਾਰ ਦੌਰਾਨ ਉਹ ਫਿਰਕੂ ਹਿੰਸਾ ਦਾ ਸ਼ਿਕਾਰ ਹੋਏ ਇਲਾਕਿਆਂ ਦੈ ਦੌਰਾ ਕਰਨ ਗਏ ਸਨ ਤੇ ਉਥੇ ਉਨ੍ਹਾਂ ਨੇ ਪ੍ਰਦਰਸ਼ਨ ਕਰ ਰਹੀ ਭੀੜ ਨੂੰ 'ਖੱਲ ਖਿੱਚਵਾ ਦੇਣ' ਦੀ ਧਮਕੀ ਦੇ ਦਿੱਤੀ ਸੀ।