6 ਸਾਲ ’ਚ ਸ਼ਰਦ ਪਵਾਰ ਦੀ ਜਾਇਦਾਦ 60 ਲੱਖ ਤੱਕ ਵਧੀ

03/12/2020 10:30:55 PM

ਮੁੰਬਈ – ਐੱਨ. ਸੀ. ਪੀ. ਦੇ ਮੁਖੀ ਸ਼ਰਦ ਪਵਾਰ ਦੀ ਜਾਇਦਾਦ ਪਿਛਲੇ 6 ਸਾਲਾਂ ਵਿਚ 60 ਲੱਖ ਰੁਪਏ ਵਧ ਕੇ 32 ਕਰੋੜ 73 ਲੱਖ ਰੁਪਏ ਹੋ ਗਈ ਹੈ। 26 ਮਾਰਚ ਨੂੰ ਰਾਜ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਪਵਾਰ ਨੇ ਬੁੱਧਵਾਰ ਦਾਖਲ ਕੀਤੇ ਆਪਣੇ ਨਾਮਜ਼ਦਗੀ ਕਾਗਜ਼ ਵਿਚ ਉਕਤ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਕ ਕਰੋੜ ਰੁਪਏ ਦੀ ਦੇਣਦਾਰੀ ਦਾ ਵੀ ਐਲਾਨ ਕੀਤਾ ਹੈ। ਸਹੁੰ ਪੱਤਰ ਵਿਚ ਪਵਾਰ ਨੇ 25,21, 33, 329 ਰੁਪਏ ਦੀ ਚੱਲ ਜਾਇਦਾਦ ਅਤੇ 7,52,33,941 ਰੁਪਏ ਦੀ ਅਚੱਲ ਜਾਇਦਾਦ ਦੱਸੀ ਹੈ। ਸਹੁੰ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਪਤਨੀ ਪ੍ਰਤਿਭਾ ਪਵਾਰ ਨੂੰ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਦੀ ਪਤਨੀ ਵਲੋਂ ਸ਼ੇਅਰ ਤਬਦੀਲ ਕਰਨ ਦੇ ਬਦਲੇ ਵਿਚ ਪੇਸ਼ਗੀ ਰਕਮ ਵਜੋਂ 50 ਲੱਖ ਰੁਪਏ ਮਿਲੇ ਹਨ। ਇਸ ਤਰ੍ਹਾਂ ਅਣਵੰਡੇ ਹਿੰਦੂ ਪਰਿਵਾਰ ਦੇ ਨਿਯਮਾਂ ਮੁਤਾਬਕ ਸ਼ਰਦ ਪਵਾਰ ਨੂੰ ਆਪਣੇ ਪੋਤਰੇ ਪਾਰਥ ਵਲੋਂ ਸ਼ੇਅਰ ਤਬਦੀਲ ਕਰਨ ਦੇ ਬਦਲੇ ਵਿਚ ਪੇਸ਼ਗੀ ਰਕਮ ਵਜੋਂ 50 ਲੱਖ ਰੁਪਏ ਮਿਲੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਕੁਲ ਦੇਣਦਾਰੀ 1 ਕਰੋੜ ਰੁਪਏ ਹੈ।

2014 ਦੀਆਂ ਰਾਜ ਸਭਾ ਚੋਣਾਂ ਦੌਰਾਨ ਪਵਾਰ ਨੇ 20,47,99, 970.41 ਰੁਪਏ ਦੀ ਚੱਲ ਜਾਇਦਾਦ ਦੱਸੀ ਸੀ, ਜਦਕਿ 11,65,16,290 ਦੀ ਅਚੱਲ ਜਾਇਦਾਦ ਦੱਸੀ ਸੀ। ਉਦੋਂ ਪਵਾਰ ਨੇ ਕਿਸੇ ਵੀ ਦੇਣਦਾਰੀ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ।


Inder Prajapati

Content Editor

Related News