2019 ''ਚ ਇਨ੍ਹਾਂ ਔਰਤਾਂ ਨੇ ਪੂਰੀ ਦੁਨੀਆ ''ਤੇ ਕੁਝ ਇਸ ਤਰੀਕੇ ਨਾਲ ਪਾਈ ਆਪਣੀ ''ਧੱਕ''

12/31/2019 11:37:49 PM

ਟੋਰਾਂਟੋ - ਪੂਰੀ ਦੁਨੀਆ ਦੇ ਕਈ ਖੇਤਰਾਂ 'ਚ ਮਰਦਾਂ ਵੱਲੋਂ ਔਰਤਾਂ ਨੂੰ ਜਿਥੇ ਪੈਰਾਂ ਦੀ ਮੈਲ ਵਰਗਾ ਸਮਝਿਆ ਜਾਂਦਾ ਹੈ। ਉਥੇ ਹੀ ਦੂਜੇ ਪਾਸੇ ਔਰਤਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਮਰਦਾਂ ਨੂੰ ਹਰ ਇਕ ਫੀਲਡ 'ਚ ਪਿੱਛੇ ਛੱਡ ਸਕਦੀਆਂ ਹਨ। ਇਸ ਦੀ ਜਾਣਕਾਰੀ ਕਿਊਕ ਟੇਕ ਬਲੂਮਬਰਗ ਨੇ ਆਪਣੀ ਵੈੱਬਸਾਈਟ 'ਤੇ ਜਾਰੀ ਕੀਤੀ ਹੈ। ਉਥੇ ਹੀ ਜਿਨ੍ਹਾਂ ਔਰਤਾਂ ਦੀ ਅਸੀਂ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ, ਉਨ੍ਹਾਂ ਨੇ ਇਹ ਸਾਬਿਤ ਕੀਤਾ ਹੈ। ਉਨ੍ਹਾਂ ਦੇ ਨਾਂ ਕੁਝ ਇਸ ਪ੍ਰਕਾਰ ਹਨ :-

1. ਯੂਯਾਨਾ ਕੈਪੋਟੁਵਾ
- ਸਲੋਵਾਕੀਆ ਦੇਸ਼ ਯੂਰਪੀ ਸੰਘ ਦਾ ਹਿੱਸਾ ਹੈ ਅਤੇ ਯੂਯਾਨਾ ਸਲੋਵਾਕੀਆ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣੀ ਗਈ ਹੈ।



2. ਦੁਤੀ ਚੰਦ
- ਦੁਤੀ ਚੰਦ ਭਾਰਤ ਦੀ ਪਹਿਲੀ ਐੱਲ. ਜ਼ੀ. ਬੀ. ਟੀ. ਦੌੜਾਕ ਹੈ, ਜਿਹੜੀ 2019 'ਚ ਅੰਤਰਰਾਸ਼ਟਰੀ ਪੱਧਰ 'ਤੇ ਐਥਲੀਟ 'ਚ ਸ਼ਾਮਲ ਹੋਈ।\



3. ਸਾਊਥ ਕੋਰੀਆ ਦੀਆਂ ਔਰਤਾਂ
- ਸਾਊਥ ਕੋਰੀਆ ਦੀਆਂ ਔਰਤਾਂ ਨੂੰ 2019 'ਚ ਲੀਗਲ ਅਬੋਰਸ਼ਨ ਲਈ ਅਧਿਕਾਰ ਮਿਲਿਆ ਪਰ ਇਸ ਤੋਂ ਇਨ੍ਹਾਂ ਔਰਤਾਂ ਵੱਲੋਂ ਕਈ ਤਰ੍ਹਾਂ ਦੇ ਰੋਸ-ਪ੍ਰਦਰਸ਼ਨ ਕੀਤੇ ਗਏ।



4. ਸਨਾ ਮਾਰਿਨ
- ਸਨਾ ਮਾਰਿਨ (34) ਫਿਨਲੈਂਡ ਦੀ ਪ੍ਰਧਾਨ ਮੰਤਰੀ ਹੈ ਅਤੇ 2019 'ਚ ਸਨਾ ਦੁਨੀਆ ਦੀ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੀ ਹੈ।



5. ਦੱਖਣੀ ਅਫਰੀਕਾ ਦੀਆਂ ਔਰਤਾਂ
- ਦੱਖਣੀ ਅਫਰੀਕਾ 'ਚ ਔਰਤਾਂ ਦੀ ਸਥਿਤੀ ਕੁਝ ਖਾਸ ਨਹੀਂ ਰਹੀ ਹੈ ਪਰ ਉਥੇ ਹੀ 2019 'ਚ ਹੋਈਆਂ ਚੋਣਾਂ ਦੇਸ਼ 'ਚ ਪਹਿਲੀ ਵਾਰ ਜ਼ੈਂਡਰ ਬੈਲੈਂਸਡ ਕੈਬਨਿਟ ਬਣਾਈ ਗਈ। ਜਿਸ 'ਚ ਮਹਿਲਾ ਸੰਸਦ ਮੈਂਬਰਾਂ ਦੀ ਗਿਣਤੀ ਮਰਦ ਸੰਸਦ ਮੈਂਬਰਾਂ ਦੇ ਬਰਾਬਰ ਕੀਤੀ ਗਈ ਹੈ।



6. ਈਰਾਨੀ ਔਰਤਾਂ
- ਈਰਾਨ ਦੇਸ਼ ਮੁਸਲਿਮ ਬਹੁਲ ਦੇਸ਼ ਹੈ। ਇਥੇ ਔਰਤਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹਨ ਅਤੇ 2019 'ਚ ਕਰੀਬ 38 ਸਾਲਾ ਬਾਅਦ ਪਹਿਲੀ ਵਾਰ ਈਰਾਨੀ ਔਰਤਾਂ ਫੁੱਟਬਾਲ ਦਾ ਮੈਚ ਦੇਖ ਸਕਣਗੀਆਂ।



7. ਓਰਸੁਲਾ ਵੋਨ ਦਿਰ ਲਿਅਨ
- 2019 'ਚ ਯੂਰਪੀ ਯੂਨੀਅਨ ਦੀ ਪ੍ਰਧਾਨਗੀ (ਪ੍ਰੈਜ਼ੀਡੈਂਟ) ਪਹਿਲੀ ਵਾਰ ਕਿਸੇ ਔਰਤ ਦੇ ਹੱਥ 'ਚ ਦਿੱਤੀ ਹੈ ਅਤੇ ਇਨ੍ਹਾਂ ਦਾ ਨਾਂ ਓਰਸੁਲਾ ਵੋਨ ਦਿਰ ਲਿਅਨ ਹੈ (1 ਦਸੰਬਰ, 2019 ਤੋਂ)। ਦੱਸ ਦਈਏ ਕਿ ਯੂਰਪੀ ਯੂਨੀਅਨ 'ਚ 3 ਤਰ੍ਹਾਂ ਦੀਆਂ ਪ੍ਰੈਜ਼ੀਡੈਂਟ ਹੁੰਦੇ ਹਨ। ਪ੍ਰੈਜ਼ੀਡੈਂਟ ਆਫ ਦਿ ਯੂਰਪੀਅਨ ਕਾਊਸਿਲ, ਪ੍ਰੈਜ਼ੀਡੈਂਟ ਆਫ ਦਿ ਯੂਨੀਅਨ ਕਮਿਸ਼ਨ ਅਤੇ ਪ੍ਰੈਜ਼ੀਡੈਂਟ ਆਫ ਦਿ ਯੂਰਪੀਅਨ ਪਾਰਲੀਮੈਂਟ। ਇਨ੍ਹਾਂ 'ਚ ਓਰਸੁਲਾ ਪ੍ਰੈਜ਼ੀਡੈਂਟ ਆਫ ਦਿ ਯੂਰਪੀਅਨ ਕਮਿਸ਼ਨ ਦੀ ਅਗਵਾਈ ਕਰ ਰਹੀ ਹੈ।



8. ਜੈਸਿਕਾ ਮੀਅਰ
9. ਕ੍ਰਿਸਟੀਨਾ ਕੋਚ

- ਦੱਸ ਦਈਏ ਕਿ ਜੈਸਿਕਾ ਅਤੇ ਕ੍ਰਿਸਟੀਨਾ ਦੋਵੇਂ ਪਹਿਲੀਆਂ ਅਜਿਹੀਆਂ ਔਰਤਾਂ ਹਨ, ਜਿਨ੍ਹਾਂ ਨੇ ਸਪੇਸ ਵਾਲਕ ਕੀਤੀ ਹੈ।

   

10. ਆਸਟ੍ਰੇਲੀਆ ਮਹਿਲਾ ਫੁੱਟਬਾਲ ਖਿਡਾਰਣਾਂ
- 2019 ਦੀ ਸਾਲ ਆਸਟ੍ਰੇਲੀਆ ਦੀਆਂ ਮਹਿਲਾ ਫੁੱਟਬਾਲ ਖਿਡਾਰਣਾਂ ਲਈ ਕਾਫੀ ਚੰਗਾ ਰਿਹਾ। ਦੱਸ ਦਈਏ ਕਿ ਆਸਟ੍ਰੇਲੀਆ 'ਚ ਮਰਦ ਫੁੱਟਬਾਲ ਖਿਡਾਰੀਆਂ ਨੂੰ ਮਹਿਲਾ ਖਿਡਾਰਣਾਂ ਨਾਲੋਂ ਜ਼ਿਆਦਾ ਪੇਅ (ਤਨਖਾਹ) ਦਿੱਤੀ ਜਾਂਦੀ ਸੀ ਪਰ 2019 ਤੋਂ ਮਹਿਲਾ ਖਿਡਾਰਣਾਂ ਨੂੰ ਬਰਾਬਰ ਦੀ ਤਨਖਾਹ ਦਿੱਤੀ ਜਾਣ ਲੱਗੀ ਹੈ।



11. ਕਲਾਓਡੀਆ ਲੋਪੇਜ਼
- ਲੋਪੇਜ਼ ਬੋਗੋਟਾ ਸੂਬੇ ਦੇ ਪਹਿਲੀ ਔਰਤ ਅਤੇ ਗੇਅ ਵੱਜੋਂ ਮੇਅਰ ਚੁਣੀ ਗਈ ਹੈ। ਦੱਸ ਦਈਏ ਬੋਗੋਟਾ ਕੋਲੰਬੀਆ ਦੇਸ਼ ਦੀ ਰਾਜਧਾਨੀ ਹੈ।



12. ਆਲਾਹ ਸਾਲਾਹ
- ਸੂਡਾਨ 'ਚ ਚੱਲੇ ਸਿਆਸੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਕ ਨੌਜਵਾਨ ਕੁੜੀ ਮੀਡੀਆ 'ਚ ਕਾਫੀ ਚਰਚਿਤ ਰਹੀ। ਜਿਸ ਦਾ ਨਾਂ ਹੈ ਆਲਾਹ ਸਾਲਾਹ ਹੈ, ਸਾਲਾਹ ਸੂਡਾਨ 'ਚ ਇਕ ਵਿਦਿਆਰਥਣ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਕਾਰੀ ਹੈ। ਆਲਾਹ ਨੂੰ 'ਵੂਮੈਨ ਇਨ ਵਾਈਟ' ਅਤੇ 'ਲੇਡੀ ਲਿਬਰਿਟੀ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੱਸ ਦਈਏ ਕਿ ਸੂਡਾਨ 'ਚ ਇਹ ਪ੍ਰਦਰਸ਼ਨ ਦਸੰਬਰ 2018 ਤੋਂ ਅਗਸਤ 2019 ਤੱਕ ਚੱਲੇ ਸਨ।



13. ਸ਼ਿਓਰੀ ਇਟੋ
- ਦੱਸ ਦਈਏ ਸ਼ਿਓਰੀ ਇਟੋ ਇਕ ਜਾਪਾਨੀ ਮਹਿਲਾ ਪੱਤਰਕਾਰ ਹੈ। ਜਿਸ ਨੇ 2019 'ਚ ਇਕ ਮਰਦ ਟੀ. ਵੀ. ਰਿਪੋਰਟਰ ਖਿਲਾਫ ਬਲਾਤਕਾਰ ਦੀ ਜੰਗ ਜਿੱਤ ਲਈ ਸੀ। ਇਸ ਤੋਂ ਸ਼ਿਓਰੀ ਜ਼ੈਂਡਰ ਇਕਵਾਲਿਟੀ ਅਤੇ ਮਨੁੱਖੀ ਅਧਿਕਾਰਾਂ ਵੱਲ ਜ਼ਿਆਦਾ ਧਿਆਨ ਦਿੰਦੀ ਹੈ।



14. ਕ੍ਰਿਸਟਾਈਨ ਲਾਗਾਰਡੇ
- ਕ੍ਰਿਸਟਾਈਨ ਪਹਿਲੀ ਮਹਿਲਾ ਯੂਰਪੀਅਨ ਸੈਂਟ੍ਰਲ ਬੈਂਕ ਦੀ ਮੁਖੀ ਵੱਜੋਂ ਚੁਣੀ ਗਈ।



15. ਗ੍ਰੇਟਾ ਥਨਬਰਗ
- ਗ੍ਰੇਟਾ ਥਨਬਰਗ ਦਾ ਨਾਂ ਤਾਂ ਹੁਣ ਦੁਨੀਆ ਭਰ ਦੇ ਬੱਚੇ ਜਾਣਦੇ ਹਨ। ਦੱਸ ਦਈਏ ਕਿ ਗ੍ਰੇਟਾ ਵਾਤਾਵਰਣ ਨੂੰ ਬਚਾਉਣ ਲਈ ਆਪਣੀ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਦੁਨੀਆ ਦੇ ਹਰੇਕ ਕੋਨੇ 'ਤੇ ਜਾ ਕੇ ਲੋਕਾਂ ਅਤੇ ਆਪਣੇ ਸਾਥੀ ਬੱਚਿਆਂ ਨੂੰ ਇਸ ਬਾਰੇ ਜਾਗਰੂਕ ਕਰ ਰਹੀ ਹੈ। ਉਥੇ ਹੀ ਗ੍ਰੇਟਾ ਸਭ ਤੋਂ ਘੱਟ ਉਮਰ ਵਾਲੀ 'ਟਾਈਮ ਪਰਸਨ ਆਫ ਦਿ ਯੇਅਰ' ਬਣੀ ਹੈ।

Khushdeep Jassi

This news is Content Editor Khushdeep Jassi