ਕੁਰਸੀ ਜਾਂਦੀ ਵੇਖ ਇਮਰਾਨ ਖਾਨ ਨੂੰ ਚੇਤੇ ਆਇਆ ਭਾਰਤ, ਤਾਰੀਫ਼ ਕਰਦਿਆਂ ਆਖੀ ਇਹ ਗੱਲ

04/09/2022 11:40:42 AM

ਇਸਲਾਮਾਬਾਦ (ਏਜੰਸੀਅਾਂ)– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੁਰਸੀ 'ਤੇ ਖਤਰੇ ਦੇ ਵਿਚਕਾਰ ਸ਼ੁੱਕਰਵਾਰ ਰਾਤ ਨੂੰ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਦੌਰਾਨ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਖਿਲਾਫ ਬੇਭਰੋਸਗੀ ਮਤੇ ਦੇ ਸੰਬੰਧ ਵਿਚ ਉਪ ਪ੍ਰਧਾਨ ਦੇ ਫੈਸਲੇ ਨੂੰ ਖਾਰਿਜ ਕਰਨ ਦੇ ਸੁਪਰੀਮ ਕੋਰਟ ਦੇ ਹੁਕਮ ’ਤੇ ਖੇਦ ਹੈ। ਉਨ੍ਹਾਂ ਕਿਹਾ ਕਿ ਮੈਂ ਨਿਅਾਪਾਲਿਕਾ ਦਾ ਸਨਮਾਨ ਕਰਦਾ ਹਾਂ ਪਰ ਸੁਪਰੀਮ ਕੋਰਟ ਨੂੰ ਫੈਸਲਾ ਸੁਣਾਉਣ ਤੋਂ ਪਹਿਲਾਂ ਧਮਕੀ ਭਰੀ ਚਿੱਠੀ ’ਤੇ ਗੌਰ ਕਰਨਾ ਚਾਹੀਦਾ ਸੀ। ਉਥੇ ਹੀ ਇਮਰਾਨ ਨੇ ਇਕ ਵਾਰ ਫਿਰ ਅਮਰੀਕਾ ਦੀ ਬੁਰਾਈ ਕੀਤੀ ਅਤੇ ਭਾਰਤ ਦੀ ਤਾਰੀਫ਼ 'ਚ ਕਸੀਦੇ ਪੜ੍ਹੇ। ਇਮਰਾਨ ਖਾਨ ਨੇ ਦੇਸ਼ ਨੂੰ ਆਪਣੇ ਸੰਬੋਧਨ 'ਚ ਭਾਰਤ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਭਾਰਤ ਇਕ ਖੁੱਦਾਰ ਦੇਸ਼ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ’ਚ ਸੋਨਾ ਇਕ ਦਿਨ ’ਚ 1236 ਰੁਪਏ ਵੱਧ ਕੇ 1 ਲੱਖ 34 ਹਜ਼ਾਰ ’ਤੇ ਪਹੁੰਚਿਆ

ਉਨ੍ਹਾਂ ਕਿਹਾ ਮੌਜੂਦਾ ਸਮੇਂ ਵਿਚ ਦੇਸ਼ ਦੀ ਸਿਅਾਸਤ ਵਿਚ ਜੋ ਹੋ ਰਿਹਾ ਹੈ, ਉਸ ਨਾਲ ਇਸ ਸੁਪਨੇ ਨੂੰ ਸੱਟ ਪੁੱਜ ਰਹੀ ਹੈ। ਉਨ੍ਹਾਂ ਅਾਪਣੇ ਗੁਅਾਂਢੀ ਦੇਸ਼ ਦੀ ਉਦਾਹਰਣ ਦਿੰਦੇ ਹੋਏ ਕਿਹਾ, ਭਾਰਤ ਨੂੰ ਦੇਖੋ ਜੋ ਸਾਡੇ ਨਾਲ ਹੀ ਅਾਜ਼ਾਦ ਹੋਇਅਾ। ਉਹ ਇਕ ਖੁੱਦਾਰ ਮੁਲਕ ਹੈ। ਅੱਜ ਕਿਸੇ ਵੀ ਵਿਦੇਸ਼ੀ ਤਾਕਤ ਦੀ ਮਜਾਲ ਨਹੀਂ ਹੈ, ਜੋ ਭਾਰਤ ਵਿਚ ਅਜਿਹਾ ਕਰ ਕੇ ਦਿਖਾਏ। ਉਨ੍ਹਾਂ ਕਿਹਾ ਕਿ ਸਾਡੀ ਵਿਦੇਸ਼ ਨੀਤੀ ਭਾਰਤ ਵਰਗੀ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 21 ਸਾਲਾ ਭਾਰਤੀ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ

ਇਸ ਦੌਰਾਨ ਇਮਰਾਨ ਖਾਨ ਨੇ ਇਸ ਦੋਸ਼ ਨੂੰ ਦੁਹਰਾਇਅਾ ਕਿ ਅਮਰੀਕੀ ਡਿਪਲੋਮੈਟ ਨੇ ਪਾਕਿਸਤਾਨ ਵਿਚ ਸੱਤਾ ਤਬਦੀਲੀ ਦੀ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਲੋਕਤੰਤਰ ਦਾ ਮਜ਼ਾਕ ਹੈ। ਇਮਰਾਨ ਨੇ ਕਿਹਾ ਕਿ ਪਾਕਿਸਤਾਨ ਦੇ ਜਨ ਪ੍ਰਤੀਨਿਧੀ ਅਾਪਣੇ ਜ਼ਮੀਰ ਵੇਚ ਰਹੇ ਹਨ। ਨੇਤਾ ਰਿਸ਼ਵਤ ਲੈ ਕੇ ਸਰਕਾਰ ਡੇਗ ਰਹੇ ਹਨ। ਮੈਂ ਸੁਪਨੇ ਦੇਖਿਅਾ ਕਰਦਾ ਸੀ ਕਿ ਦੇਸ਼ ਨੂੰ ਨਵੀਅਾਂ ਉਚਾਈਅਾਂ ’ਤੇ ਲਿਜਾਣਾ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਕਪੂਰਥਲਾ ਦੀ 24 ਸਾਲਾ ਪੰਜਾਬਣ ਦੇ ਕਤਲ ਮਾਮਲੇ 'ਚ ਗੋਰਾ ਗ੍ਰਿਫ਼ਤਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry