ਹਵਾ ਦੀ ਗੁਣਵੱਤਾ ਨੂੰ ਲੈ ਕੇ NGT ਸਖਤ, ਕਿਹਾ- ''ਸੁਧਾਰ ਕਰੋ ਜਾਂ 5 ਲੱਖ ਭਰੋ ਜ਼ੁਰਮਾਨਾ''

12/24/2019 6:14:24 PM

ਸੋਲਨ— ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਹਿਮਾਚਲ ਪ੍ਰਦੇਸ਼ ਦੇ 7 ਉਦਯੋਗਿਕ ਸ਼ਹਿਰਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਟ੍ਰਿਬਿਊਨਲ ਦਾ ਕਹਿਣਾ ਹੈ ਕਿ ਇੱਥੋਂ ਦੀ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੈ। ਉਹ ਜਾਂ ਤਾਂ ਇਸ ਨੂੰ ਸੁਧਾਰ ਲਵੇ ਜਾਂ ਫਿਰ ਮਹੀਨਾ ਦਾ 5 ਲੱਖ ਜ਼ੁਰਮਾਨਾ ਅਦਾ ਕਰੇ। ਟ੍ਰਿਬਿਊਨਲ ਨੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ। ਇਨ੍ਹਾਂ ਸ਼ਹਿਰਾਂ ਦੀ ਹਵਾ ਗੁਣਵੱਤਾ ਮਾਪਦੰਡਾਂ ਮੁਤਾਬਕ ਨਹੀਂ ਹੈ। ਕੇਂਦਰੀ ਪ੍ਰਦੂਸ਼ਣ ਬੋਰਡ ਦਾ ਕਹਿਣਾ ਹੈ ਕਿ ਹਵਾ ਦੀ ਗੁਣਵੱਤਾ 'ਚ ਸੁਧਾਰ ਕਰਨਾ ਜ਼ਰੂਰੀ ਹੈ। ਐੱਨ. ਜੀ. ਟੀ. ਨੇ ਕਿਹਾ ਕਿ ਪ੍ਰਦੂਸ਼ਣ ਬੋਰਡ ਨੇ ਗੰਭੀਰ ਥਾਵਾਂ 'ਤੇ ਆਪਣੇ ਸਟੇਸ਼ਨ ਬਣਾਉਣੇ ਚਾਹੀਦੇ ਹਨ ਅਤੇ ਅਜਿਹਾ ਕਰਨ 'ਚ ਅਸਫਲ ਰਹਿਣ 'ਤੇ ਉਹ ਜਨਵਰੀ 2021 ਤੋਂ 5 ਲੱਖ ਰੁਪਏ ਪ੍ਰਤੀ ਮਹੀਨਾ ਜ਼ੁਰਮਾਨਾ ਮੰਗੇਗੀ। ਐੱਨ. ਜੀ. ਟੀ. ਨੇ ਸੂਬਾ ਪ੍ਰਦੂਸ਼ਣ ਬੋਰਡ ਨੂੰ ਇਕ ਸਾਲ ਦੇ ਅੰਦਰ ਅਜਿਹੇ ਸਟੇਸ਼ਨ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸੂਬੇ ਦੇ 7 ਸ਼ਹਿਰ- ਬੱਦੀ, ਦਮਟਾਲ, ਕਾਲਾ ਅੰਬ, ਨਾਲਾਗੜ੍ਹ, ਪਾਊਂਟਾ ਸਾਹਿਬ, ਪਰਵਾਨੋ ਅਤੇ ਸੁੰਦਰਨਗਰ ਹਨ। ਜੋ ਕਿ 102 ਗੈਰ-ਪ੍ਰਾਪਤੀ ਵਾਲੇ ਸ਼ਹਿਰਾਂ ਦੀ ਕੌਮੀ ਸੂਚੀ 'ਚ ਆਉਂਦੇ ਹਨ, ਜਿੱਥੇ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੈ। ਇੱਥੋਂ ਦੇ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ 2011 ਤੋਂ 2015 ਤਕ ਲਗਾਤਾਰ ਤੈਅ ਮਾਪਦੰਡਾਂ ਤੋਂ ਹੇਠਾਂ ਪਾਈ ਗਈ ਹੈ। ਇੱਥੇ ਦੱਸ ਦੇਈਏ ਕਿ ਹਿਮਾਚਲ 'ਚ ਅਜਿਹੇ ਸ਼ਹਿਰਾਂ ਦੀ ਚੌਥੀ ਵੱਡੀ ਗਿਣਤੀ ਹੈ, ਜਿੱਥੇ ਹਵਾ ਦੀ ਗੁਣਵੱਤਾ 'ਚ ਬਹੁਤ ਥੋੜ੍ਹਾ ਸੁਧਾਰ ਲਿਆਂਦਾ ਗਿਆ ਹੈ।

Tanu

This news is Content Editor Tanu