Lockdown ਕਾਰਨ ਰੇਲਵੇ ਵਿਭਾਗ ਨੂੰ ਹੋਵੇਗਾ 9 ਦਿਨਾਂ 'ਚ 13 ਹਜ਼ਾਰ ਕਰੋੜ ਦਾ ਨੁਕਸਾਨ

03/23/2020 2:46:31 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਨਾਲ ਲੜਨ ਲਈ ਭਾਰਤੀ ਰੇਲਵੇ ਨੇ ਆਪਣੀ ਕਮਰ ਕੱਸ ਲਈ ਹੈ। ਕੋਰੋਨਾ ਖਿਲਾਫ ਜੰਗ 'ਚ ਭਾਰਤੀ ਰੇਲਵੇ ਨੇ ਵੱਡਾ ਕਦਮ ਚੁੱਕਿਆ ਹੈ। ਮਾਲ ਗੱਡੀ ਨੂੰ ਛੱਡ ਕੇ ਰੇਲਵੇ ਨੇ 31 ਮਾਰਚ ਤਕ ਸਾਰੀਆਂ ਯਾਤਰੀਆਂ ਅਤੇ ਮੇਲ ਐਕਸਪ੍ਰੈਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਫੈਸਲੇ ਦੇ ਬਾਅਦ ਕਰੀਬ 12,500 ਟਰੇਨਾਂ ਦਾ ਆਪਰੇਸ਼ਨ ਰੁਕ ਜਾਵੇਗਾ। ਇੰਨਾ ਹੀ ਨਹੀਂ ਰੇਲਵੇ ਨੇ ਇਸ ਤੋਂ ਇਲਾਵਾ 500 ਸਬ-ਅਰਬਨ ਟ੍ਰੇਨ ਦੇ ਆਪਰੇਸ਼ਨ ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਪਹਿਲਾਂ ਤੋਂ ਕਮਾਈ 'ਚ ਕਟੌਤੀ ਦਾ ਸਾਹਮਣਾ ਕਰ ਰਹੇ ਰੇਲਵੇ ਵਿਭਾਗ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ।

ਲਗਾਤਾਰ ਘੱਟ ਰਹੀ ਹੈ ਕਮਾਈ

ਦਰਅਸਲ ਭਾਰਤੀ ਰੇਲਵੇ ਵਿਭਾਗ ਪਹਿਲਾਂ ਤੋਂ ਹੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ 'ਚ ਜੇਕਰ ਰੇਲਵੇ ਦੀ ਕਮਾਈ 'ਤੇ ਧਿਆਨ ਦਈਏ ਤਾਂ ਮਾਲੀ ਸਾਲ 2019-20 ਦੀਆਂ ਤਿੰਨ ਤਿਮਾਹੀਆਂ 'ਚ ਰੇਲਵੇ ਦੀ ਕਮਾਈ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

- ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ- ਅਪ੍ਰੈਲ 2019 ਤੋਂ ਜੂਨ 2019 ਤਕ ਰੇਲਵੇ ਨੂੰ ਯਾਤਰੀ ਕਿਰਾਏ ਤੋਂ 13,398.92 ਕਰੋੜ ਰੁਪਏ ਦੀ ਕਮਾਈ ਹੋਈ।
- ਵਿੱਤੀ ਸਾਲ 2019-20 ਦੀ ਦੂਜੀ ਤਿਮਾਹੀ- ਜੁਲਾਈ 2019 ਤੋਂ ਸਤੰਬਰ 2019 ਰੇਲਵੇ ਨੂੰ ਯਾਤਰੀ ਕਿਰਾਏ ਤੋਂ 13,243.81 ਕਰੋੜ ਰੁਪਏ ਦੀ ਕਮਾਈ ਹੋਈ ਭਾਵ ਰੇਲਵੇ ਦੀ ਕਮਾਈ ਪਹਿਲੀ ਤਿਮਾਹੀ ਦੇ ਮੁਕਾਬਲੇ ਹੋਰ ਵੀ ਘੱਟ ਗਈ।
- ਵਿੱਤੀ ਸਾਲ 2019-20 ਦੀ ਤੀਜੀ ਤਿਮਾਹੀ- ਅਕਤੂਬਰ 2019 ਤੋਂ ਦਸੰਬਰ 2019 ਤਕ ਰੇਲਵੇ ਨੂੰ ਯਾਤਰੀ ਕਿਰਾਏ ਤੋਂ 12844.37 ਕਰੋੜ ਰੁਪਏ ਦੀ ਕਮਾਈ ਹੋਈ। ਪਹਿਲੀ ਅਤੇ ਦੂਜੀ ਤਿਮਾਹੀ ਦੇ ਮੁਕਾਬਲੇ ਦੀ ਕਮਾਈ ਹੋਰ ਘੱਟ ਗਈ।

ਇਹ ਵੀ ਪੜ੍ਹੋ :  ਬੈਂਕ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖਬਰ, ਮਿਲਣਗੀਆਂ ਸਿਰਫ ਇਹ ਸਹੂਲਤਾਂ

ਇਕ ਮਹੀਨੇ ਦੀ ਕਮਾਈ

ਭਾਰਤੀ ਰੇਲਵੇ ਨੇ ਮਾਰਚ 2019 ਤੋਂ ਦਸੰਬਰ 2019 ਤਕ ਵਿਚਾਲੇ ਕੁਲ 39485 ਕਰੋੜ ਰੁਪਏ ਦੀ ਕਮਾਈ ਕੀਤੀ। ਇਨ੍ਹਾਂ 9 ਮਹੀਨਿਆਂ ਦਾ ਜੇਕਰ ਔਸਤ ਕੱਢਿਆ ਜਾਵੇ ਤਾਂ ਰੇਲਵੇ ਦੀ ਇਕ ਮਹੀਨੇ ਦੀ ਕਮਾਈ 4387 ਕਰੋੜ ਹੋਈ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਰੇਲਵੇ ਨੇ ਇਕ ਦਿਨ ਦੀ ਕਮਾਈ ਕਰੀਬ 146 ਕਰੋੜ ਰੁਪਏ ਹੈ। ਅਜਿਹੇ 'ਚ ਹੁਣ ਜੇਕਰ 23 ਤੋਂ 31 ਮਾਰਚ ਯਾਨੀ ਕਿ 9 ਦਿਨਾਂ ਦਾ ਸੰਚਾਲਨ ਪੂਰੀ ਤਰ੍ਹਾਂ ਠੱਪ ਰਹੇਗਾ ਤਾਂ ਰੇਲਵੇ ਨੂੰ ਸਿਰਫ ਯਾਤਰੀ ਕਰਾਏ ਤੋਂ 1316 ਕਰੋੜ ਕਮਾਈ ਦਾ ਨੁਕਸਾਨ ਹੋਵੇਗਾ।

ਮਾਲਗੱਡੀਆਂ ਦੀ ਸੇਵਾ 'ਤੇ ਰੋਕ ਨਹੀਂ 

ਹਾਲਾਂਕਿ ਸਾਮਾਨ ਦੀ ਸਪਲਾਈ ਵਿਚ ਕੋਈ ਦਿੱਕਤ ਨਾ ਹੋਵੇ ਇਸ ਲਈ ਮਾਲ ਗੱਡੀਆਂ ਦਾ ਸੰਚਾਲਨ ਜਾਰੀ ਰਹੇਗਾ। ਰੇਲਵੇ ਵਲੋਂ ਰੋਜ਼ਾਨਾ 9000 ਮਾਲਗੱਡੀਆਂ ਦਾ ਸੰਚਾਲਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ 9000 ਯਾਤਰੀ ਟ੍ਰੇਨ ਅਤੇ 3500 ਮੇਲ ਐਕਸਪ੍ਰੈੱਸ ਦਾ ਸੰਚਾਲਨ ਹੁੰਦਾ ਹੈ।

21 ਜੂਨ ਤੱਕ ਕੀਤਾ ਜਾਂਦਾ ਹੈ ਰਿਫੰਡ ਕਲੇਮ

ਟਿਕਟ ਕੈਂਸਲੇਸ਼ਨ ਨੂੰ ਲੈ ਕੇ ਰੇਲਵੇ ਨੇ ਨਿਯਮਾਂ ਵਿਚ ਢਿੱਲ ਦੇ ਦਿੱਤੀ ਹੈ। ਰੇਲਵੇ ਵਲੋਂ ਜਾਰੀ ਬਿਆਨ ਮੁਤਾਬਕ 31 ਮਾਰਚ ਤੱਕ ਜਿਹੜੀਆਂ ਟ੍ਰੇਨਾਂ ਕੈਂਸਲ ਕੀਤੀਆਂ ਗਈਆਂ ਹਨ ਉਨ੍ਹਾਂ ਦਾ ਪੂਰਾ ਰਿਫੰਡ 21 ਜੂਨ 2020 ਤੱਕ ਕਲੇਮ ਕੀਤਾ ਜਾ ਸਕੇਗਾ।


ਇਹ ਵੀ ਪੜ੍ਹੋ : DGCA ਨੇ ਏਅਰ ਲਾਈਨ, ਏਅਰਪੋਰਟ ਆਪਰੇਟਰਾਂ ਨੂੰ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

Harinder Kaur

This news is Content Editor Harinder Kaur