ਦਿੱਲੀ 'ਚ ਵਧੀ ਇਮਾਮਾਂ ਦੀ ਤਨਖਾਹ, ਮਿਲਣਗੇ 18 ਹਜ਼ਾਰ ਰੁਪਏ

01/24/2019 11:54:43 AM

ਨਵੀਂ ਦਿੱਲੀ— ਦਿੱਲੀ ਵਕਫ਼ ਬੋਰਡ ਨੇ ਮਸਜਿਦਾਂ ਦੇ ਇਮਾਮਾਂ ਦੀ ਤਨਖਾਹ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਅਮਾਨਤੁੱਲਾਹ ਖਾਨ ਨੇ ਬੋਰਡ ਦੇ ਇਕ ਪ੍ਰੋਗਰਾਮ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ 'ਚ ਕਿਹਾ ਕਿ ਇਮਾਮਾਂ ਦੀ ਤਨਖਾਹ 10 ਹਜ਼ਾਰ ਤੋਂ ਵਧਾ ਕੇ 18 ਹਜ਼ਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਫਰਵਰੀ ਤੋਂ ਉਨ੍ਹਾਂ ਨੂੰ ਵਧੀ ਹੋਈ ਤਨਖਾਹ ਮਿਲਣ ਲੱਗੇਗੀ। ਚੇਅਰਮੈਨ ਨੇ ਦੱਸਿਆ ਕਿ ਇਸ ਸਮੇਂ ਘੱਟੋ-ਘੱਟ ਤਨਖਾਹ ਵੀ ਵਧ ਕੇ 14 ਹਜ਼ਾਰ ਹੋ ਗਈ ਹੈ। ਇਮਾਮਾਂ ਦੀ ਕਾਫੀ ਸਮੇਂ ਤੋਂ ਮੰਗ ਸੀ ਕਿ ਤਨਖਾਹ ਵਧਾਈ ਜਾਵੇ ਪਰ 2 ਸਾਲਾਂ ਤੱਕ ਵਕਫ਼ ਬੋਰਡ ਨੂੰ ਭੰਗ ਰੱਖਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਦਿੱਲੀ 'ਚ ਵਕਫ਼ ਬੋਰਡ ਕਰੀਬ 300 ਮਸਜਿਦਾਂ ਦੇ ਇਮਾਮਾਂ ਨੂੰ ਤਨਖਾਹ ਦਿੰਦਾ ਹੈ ਅਤੇ ਹੁਣ ਤਨਖਾਹ 18 ਹਜ਼ਾਰ ਹੋਵੇਗੀ। ਇਨ੍ਹਾਂ 300 ਮਸਜਿਦਾਂ ਦੇ ਮੋਜਜਿਨ ਨੂੰ 16 ਹਜ਼ਾਰ ਰੁਪਏ ਤਨਖਾਹ ਮਿਲੇਗੀ।
 

ਸਰਕਾਰ ਕਰੇਗੀ ਹਰ ਸੰਭਵ ਮਦਦ
ਇਸ ਤੋਂ ਇਲਾਵਾ ਦਿੱਲੀ 'ਚ ਕਰੀਬ 1500 ਮਸਜਿਦਾਂ ਅਜਿਹੀਆਂ ਹਨ, ਜਿੱਥੇ ਵਕਫ਼ ਬੋਰਡ ਦਾ ਡਾਇਰੈਕਟ ਕੰਟਰੋਲ ਨਹੀਂ ਹੈ ਅਤੇ ਇਨ੍ਹਾਂ ਮਸਜਿਦਾਂ 'ਚ ਵਕਫ਼ ਬੋਰਡ ਦੀ ਕਮੇਟੀ ਨਹੀਂ ਹੈ। ਵਕਫ਼ ਬੋਰਡ ਨੇ ਇਹ ਵੀ ਫੈਸਲਾ ਲਿਆ ਹੈ ਕਿ ਇਨ੍ਹਾਂ 1500 ਮਸਜਿਦਾਂ ਦੇ ਇਮਾਮਾਂ ਨੂੰ ਹੁਣ 14 ਹਜ਼ਾਰ ਰੁਪਏ ਤਨਖਾਹ ਦੇ ਤੌਰ 'ਤੇ ਦਿੱਤੇ ਜਾਣਗੇ ਅਤੇ ਮੋਅਜਜਿਨ ਨੂੰ 12000 ਰੁਪਏ ਮਿਲਣਗੇ। ਪ੍ਰੋਗਰਾਮ 'ਚ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਵਕਫ਼ ਬੋਰਡ ਦੇ ਫੈਸਲਿਆਂ ਨਾਲ ਹੈ। ਸਰਕਾਰ ਵਕਫ਼ ਬੋਰਡ ਦੀ ਬਿਹਤਰੀ ਲਈ ਹਰ ਸੰਭਵ ਮਦਦ ਕਰੇਗੀ।
 

ਸਕੂਲ, ਹਸਪਤਾਲ ਬਣਾਉਣ ਦਾ ਖਰਚਾ ਦੇਵੇਗੀ ਦਿੱਲੀ ਸਰਕਾਰ
ਅਮਾਨਤੁੱਲਾਹ ਖਾਨ ਨੇ ਕਿਹਾ ਕਿ ਪਹਿਲਾਂ ਵਕਫ਼ ਬੋਰਡ ਨੂੰ ਪ੍ਰਾਈਵੇਟ ਪ੍ਰਾਪਰਟੀ ਦੀ ਤਰ੍ਹਾਂ ਚਲਾਇਆ ਜਾਂਦਾ ਹੈ। ਹੁਣ ਵਕਫ਼ ਬੋਰਡ ਮੁਸਲਿਮ ਸਮਾਜ, ਗਰੀਬਾਂ ਦੀ ਮਦਦ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਚੱਲਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਕਫ਼ ਬੋਰਡ ਦੀ ਪ੍ਰਾਪਰਟੀ ਤੋਂ ਗੈਰ-ਕਾਨੂੰਨੀ ਕਬਜ਼ੇ ਹਟਾਏ ਜਾਣ ਅਤੇ ਇਨ੍ਹਾਂ ਪ੍ਰਾਪਰਟੀਜ਼ ਦਾ ਇਸਤੇਮਾਲ ਗਰੀਬਾਂ ਲਈ ਹੋਣਾ ਚਾਹੀਦਾ। ਇਨ੍ਹਾਂ ਪ੍ਰਾਪਰਟੀਜ਼ 'ਤੇ ਸਕੂਲ, ਹਸਪਤਾਲ ਬਣਾਏ ਜਾਣਗੇ ਅਤੇ ਇਨ੍ਹਾਂ ਨੂੰ ਬਣਾਉਣ ਦਾ ਖਰਚਾ ਦਿੱਲੀ ਸਰਕਾਰ ਦੇਵੇਗੀ।

DIsha

This news is Content Editor DIsha