IIT ਮਦਰਾਸ ਦੇ ਵਿਦਿਆਰਥੀਆਂ ਨੇ ਰਚਿਆ ਇਤਿਹਾਸ, ਲਾਂਚ ਕੀਤੀ ਦੇਸ਼ ਦੀ ਪਹਿਲੀ ਇਲੈਕਟ੍ਰਿਕ ਫਾਰਮੂਲਾ ਰੇਸਿੰਗ ਕਾਰ

11/28/2022 6:52:19 PM

ਚੇਨਈ– ਭਾਰਤੀ ਤਕਨਾਲੋਜੀ ਸੰਸਥਾਨ (ਆਈ.ਆਈ.ਟੀ.) ਮਦਰਾਸ ਦੇ ਵਿਦਿਆਰਥੀਆਂ ਨੇ ਮੋਸਵਾਰ ਨੂੰ ਦੇਸ਼ ਦੀ ਪਹਿਲੀ ਇਲੈਕਟ੍ਰਿਕ ਫਾਰਮੂਲਾ ਰੇਸਿੰਗ ਕਾਰ ਲਾਂਚ ਕੀਤੀ। ਕਾਰ ‘RF 23’ ਨੂੰ ਪੂਰੀ ਤਰ੍ਹਾਂ ਵਿਦਿਆਰਥੀਆਂ ਦੇ ਸਮੂਹ ‘ਟੀਮ ਰਫਤਾਰ’ ਨੇ ਬਣਾਇਆ ਹੈ, ਜਿਸਦੇ ਡਿਜ਼ਾਈਨ, ਨਿਰਮਾਣ ਅਤੇ ਪ੍ਰੀਖਣ ’ਚ ਲਗਭਗ ਇਕ ਸਾਲ ਦਾ ਸਮਾਂ ਲੱਗਾ ਹੈ। ਪ੍ਰਦਰਸ਼ਨ ਨੂੰ ਲੈ ਕੇ ਵਿਦਿਆਰਥੀਆਂ ਦਾ ਅਨੁਮਾਨ ਹੈ ਕਿ ਇਸਦੀ ਰਫਤਾਰ ਅਤੇ ਚੱਕਰ ਪੂਰਾ ਕਰਨ ’ਚ ਪੁਰਾਣੇ ਫਿਊਲ ਇੰਜਣ ਵਾਲੇ ਮਾਡਲ ਦੇ ਮੁਕਾਬਲੇ ਵਾਧਾ ਵੇਖਿਆ ਜਾ ਸਕਦਾ ਹੈ,  ਕਿਉਂਕਿ ਇਲੈਕਟ੍ਰਿਕ ਇੰਜਣ ਨਾਲ ਇਸ ਨੂੰ ਜ਼ਿਆਦਾ ਪਾਵਰ ਮਿਲਦੀ ਹੈ।

ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਸਭ ਤੋਂ ਸਸਤੀ 7-ਸੀਟਰ ਕਾਰ, ਦੇਵੇਗੀ 27 ਕਿ.ਮੀ. ਦੀ ਮਾਈਲੇਜ

ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ

ਟੀਮ ਰਫਤਾਰ ਦਾ ਟੀਚਾ ਵਿਸ਼ਵ ਦਾ ਬਿਹਤਰੀਨ ਫਾਰਮੂਲਾ ਵਿਦਿਆਰਥੀ ਸਮੂਹ ਬਣਦੇ ਹੋਏ ਦੇਸ਼ ’ਚ ਲਗਾਤਾਰ ਨਵਾਚਾਰ ਅਤੇ ਸਥਿਰ ਤਕਨੀਕ ਦੇ ਨਾਲ ਫਾਰਮੂਲਾ ਵਿਦਿਆਰਥੀ ਸੱਭਿਆਚਾਰ ਨੂੰ ਉਤਸ਼ਾਹ ਦੇਣਾ ਹੈ। ਟੀਮ ਰਫਤਾਰ ’ਚ ਵੱਖ-ਵੱਖ ਵਿਸ਼ਿਆਂ ਦੇ 45 ਵਿਦਿਆਰਥੀ ਸ਼ਾਮਲ ਹਨ ਅਤੇ ਇਹ ਆਈ.ਆਈ.ਟੀ. ਮਦਰਾਸ ਦੇ ਸੈਂਟਰ ਫਾਰ ਇਨੋਵੇਸ਼ਨ ਦੀ ਪ੍ਰਤੀਯੋਗਿਤਾ ਟੀਮ ਹੈ। ਆਪਣੀ ਇਸ ਕਾਰ ਦੇ ਨਾਲ ਟੀਮ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪੇਸ਼ ਕਰਨਾ ਚਾਹੁੰਦੀ ਹੈ। ਟੀਮ ਰਫਤਾਰ ਆਰ.ਐੱਫ. 23 ਨੂੰ ਦੁਨੀਆ ਦੇ ਮਸ਼ਹੂਰ ਫਾਰਮੂਲਾ ਵਿਦਿਆਰਥੀ ਪ੍ਰੋਗਰਾਮ ਯਾਨੀ ਫਾਰਮੂਲਾ ਸਟੂਡੈਂਟ ਜਰਮਨੀ ’ਚ ਅਗਸਤ 2023 ’ਚ ਲੈ ਕੇ ਜਾਣ ਦਾ ਵਿਚਾਰ ਕਰ ਰਹੀ ਹੈ, ਜਿੱਥੇ ਦੁਨੀਆ ਭਰ ਦੀਆਂ ਸਰਵੋਤਮ ਟੀਮਾਂ ਹਿੱਸਾ ਲੈਂਦੀਆਂ ਹਨ। 

ਇਹ ਵੀ ਪੜ੍ਹੋ– ਵਟਸਐਪ ਦੇ ਇਤਿਹਾਸ ਦੀ ਸਭ ਤੋਂ ਵੱਡੀ ਹੈਕਿੰਗ, 84 ਦੇਸ਼ਾਂ ’ਚ ਮਚੀ ਹਾਹਾਕਾਰ, 50 ਕਰੋੜ ਯੂਜ਼ਰਸ ਦਾ ਡਾਟਾ ਚੋਰੀ

Rakesh

This news is Content Editor Rakesh