ਡਾ. ਕਲਾਮ ਦਾ ਪ੍ਰੇਰਨਾਦਾਇਕ ਸਬਕ: ਜੇਕਰ ਸੂਰਜ ਵਾਂਗ ਚਮਕਣਾ ਹੈ ਤਾਂ ਪਹਿਲਾਂ ਸੂਰਜ ਵਾਂਗ ਤਪਣਾ ਸਿੱਖੋ

07/27/2023 1:09:09 PM

ਨੈਸ਼ਨਲ ਡੈਸਕ- ਮਿਜ਼ਾਈਲ ਮੈਨ ਯਾਨੀ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ.ਏ.ਪੀ.ਜੇ ਅਬਦੁਲ ਕਲਾਮ ਹਰ ਉਸ ਨੌਜਵਾਨ ਲਈ ਪ੍ਰੇਰਨਾ ਸਰੋਤ ਹਨ, ਜੋ ਇਕ ਜਾਂ ਦੋ ਅਸਫਲਤਾਵਾਂ ਤੋਂ ਬਾਅਦ ਸੋਚਦਾ ਹੈ ਕਿ ਜ਼ਿੰਦਗੀ ਖ਼ਤਮ ਹੋ ਗਈ ਹੈ ਅਬਦੁਲ ਕਲਾਮ ਨੇ ਆਪਣੀ ਜ਼ਿੰਦਗੀ 'ਚ ਕਦੇ ਹਾਰਨਾ ਨਹੀਂ ਸਿੱਖਿਆ ਹਾਲਾਂਕਿ ਉਨ੍ਹਾਂ ਨੇ ਕਈ ਮੁਸੀਬਤਾਂ ਦਾ ਸਾਹਮਣਾ ਵੀ ਕੀਤਾ ਪਰ ਉਹ ਕਦੇ ਵੀ ਹੌਸਲਾ ਨਹੀਂ ਹਾਰੇ। ਉਹ ਦੇਸ਼ ਦੇ ਰਾਸ਼ਟਰਪਤੀ, ਮਹਾਨ ਚਿੰਤਕ, ਲੇਖਕ ਅਤੇ ਵਿਗਿਆਨੀ ਵੀ ਸਨ। ਉਨ੍ਹਾਂ ਦੇ ਯੋਗਦਾਨ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ। ਡਾ. ਕਲਾਮ ਦਾ ਜੀਵਨ ਹਮੇਸ਼ਾ ਲੋਕਾਂ ਲਈ ਪ੍ਰੇਰਨਾ ਸਰੋਤ ਰਿਹਾ ਹੈ। ਕਲਾਮ ਨੇ ਸਿੱਧ ਕੀਤਾ ਕਿ ਮਨੁੱਖ ਆਪਣੇ ਕਰਮਾਂ ਅਤੇ ਗਿਆਨ ਨਾਲ ਮਹਾਨ ਬਣਦਾ ਹੈ ਨਾ ਕਿ ਕੱਪੜੇ ਅਤੇ ਪੈਸੇ ਨਾਲ।

ਭਾਰਤ ਦੇ 11ਵੇਂ ਰਾਸ਼ਟਰਪਤੀ (2002-2007) ਦੇ ਰੂਪ 'ਚ ਜ਼ਿਕਰਯੋਗ ਪ੍ਰਾਪਤੀਆਂ ਸ਼ਾਮਲ ਹਨ। ਡਾ ਕਲਾਮ ਦਾ ਜੀਵਨ ਬਹੁਤ ਸਾਦੇ ਢੰਗ ਨਾਲ ਸ਼ੁਰੂ ਹੋਇਆ। ਉਹ ਆਪਣਾ ਗੁਜ਼ਾਰਾ ਚਲਾਉਣ ਲਈ ਅਖ਼ਬਾਰ ਵੇਚਦੇ ਸਨ। ਕਲਾਮ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ, ਜੋ ਸੋਸ਼ਲ ਮੀਡੀਆ 'ਤੇ ਨੌਜਵਾਨਾਂ ਅਤੇ ਨਵੇਂ ਵਿਗਿਆਨੀਆਂ ਅਤੇ ਬੱਚਿਆਂ ਲਈ ਪ੍ਰੇਰਨਾਦਾਇਕ ਗੱਲਾਂ ਲਿਖਦੇ ਸਨ। ਡਾ. ਕਲਾਮ ਦੀ 27 ਜੁਲਾਈ 2015 ਨੂੰ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (IIM), ਸ਼ਿਲਾਂਗ, ਮੇਘਾਲਿਆ ਵਿਖੇ ਭਾਸ਼ਣ ਦਿੰਦੇ ਹੋਏ ਮੌਤ ਹੋ ਗਈ ਸੀ।

ਅਬਦੁਲ ਕਲਾਮ ਦੀਆਂ ਮੋਟੀਵੇਸ਼ਨ ਗੱਲਾਂ

ਜੇਕਰ ਸੂਰਜ ਵਾਂਗ ਚਮਕਣਾ ਚਾਹੁੰਦੇ ਹੋ ਤਾਂ ਪਹਿਲਾਂ ਸੂਰਜ ਵਾਂਗ ਤਪਣਾ ਸਿੱਖੋ।
ਜਦੋਂ ਅਸੀਂ ਰੁਕਾਵਟਾਂ ਦਾ ਸਾਹਮਣਾ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਸਾਡੇ ਅੰਦਰ ਹਿੰਮਤ ਅਤੇ ਲਚੀਲਾਪਣ ਹੈ ਜਿਸ ਦੀ ਸਾਨੂੰ ਖ਼ੁਦ ਜਾਣਕਾਰੀ ਨਹੀਂ ਸੀ ਅਤੇ ਇਹ ਉਦੋਂ ਸਾਹਮਣੇ ਆਉਂਦਾ ਹੈ, ਜਦੋਂ ਅਸੀਂ ਅਸਫ਼ਲ ਹੁੰਦੇ ਹਾਂ। ਲੋੜ ਹੈ ਕਿ ਅਸੀਂ ਇਨ੍ਹਾਂ ਨੂੰ ਲੱਭੀਏ ਅਤੇ ਜੀਵਨ 'ਚ ਸਫ਼ਲ ਬਣੀਏ।

ਜ਼ਿੰਦਗੀ ਸੱਚ-ਮੁੱਚ ਸ਼ਾਨਦਾਰ ਬਣ ਜਾਂਦੀ ਹੈ, ਜਦੋਂ ਅਸੀਂ ਜ਼ਿੰਦਗੀ 'ਚ ਸਹੀ ਸਮੇਂ 'ਤੇ 'ਧੰਨਵਾਦ' ਅਤੇ 'ਸੌਰੀ' ਕਹਿਣਾ ਜਾਣਦੇ ਹਾਂ। ਕੋਈ ਜੋ ਮਰਜ਼ੀ ਕਹੇ ਪਰ ਆਪਣੀਆਂ ਗ਼ਲਤੀਆਂ ਲਈ ਮਾਫ਼ੀ ਮੰਗਣਾ ਅਤੇ ਜਦੋਂ ਦੂਸਰੇ ਤੁਹਾਡੇ ਲਈ ਕੁਝ ਕਰਦੇ ਹਨ ਤਾਂ ਸ਼ੁਕਰਗੁਜ਼ਾਰ ਹੋਣਾ ਤੁਹਾਨੂੰ ਆਮ ਨਾਲੋਂ ਅਸਾਧਾਰਨ ਬਣਾਉਂਦਾ ਹੈ।
ਆਪਣੇ ਕੰਮ 'ਚ ਸਫਲ ਹੋਣ ਲਈ ਤੁਹਾਨੂੰ ਆਪਣੇ ਟੀਚੇ 'ਤੇ ਧਿਆਨ ਦੇਣਾ ਹੋਵੇਗਾ।
ਵੱਖਰੇ ਤਰੀਕੇ ਨਾਲ ਸੋਚੋ, ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੋ। ਆਪਣਾ ਰਾਹ ਖ਼ੁਦ ਬਣਾਓ, ਅਸੰਭਵ ਨੂੰ ਹਾਸਲ ਕਰੋ।
ਵਿਦਿਆਰਥੀ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਸਵਾਲ ਪੁੱਛਣਾ ਹੈ, ਉਸ ਨੂੰ ਸਵਾਲ ਪੁੱਛਣ ਦਿਓ।
ਸਿਖਰ 'ਤੇ ਪਹੁੰਚਣ ਲਈ ਤਾਕਤ ਦੀ ਲੋੜ ਹੁੰਦੀ ਹੈ, ਚਾਹੇ ਉਹ ਮਾਊਂਟ ਐਵਰੈਸਟ ਦੀ ਚੋਟੀ ਹੋਵੇ ਜਾਂ ਤੁਹਾਡਾ ਪੇਸ਼ਾ।

Tanu

This news is Content Editor Tanu