ਗੁੱਸੇ 'ਤੇ ਕਾਬੂ ਪਾਉਣਾ ਹੈ ਤਾਂ ਖਾਓ ਇਹ ਚੀਜ਼ਾਂ

02/13/2018 2:09:30 AM

ਨਵੀਂ ਦਿੱਲੀ— ਗੁੱਸਾ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦਾ ਹੈ। ਇਸ 'ਤੇ ਕਾਬੂ ਪਾਉਣਾ ਜ਼ਰੂਰੀ ਹੈ। ਕੁਝ ਖਾਣ ਵਾਲੀਆਂ ਚੀਜ਼ਾਂ ਅਜਿਹੀਆਂ ਵੀ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਗੁੱਸੇ 'ਤੇ ਕਾਬੂ ਪਾ ਸਕਦੇ ਹੋ। ਇਨ੍ਹਾਂ ਵਿਚ ਅਜਿਹੇ ਤੱਤ ਹੁੰਦੇ ਹਨ, ਜੋ ਤੁਹਾਡੇ ਸਰੀਰ ਵਿਚ ਗੁੱਸਾ ਪੈਦਾ ਕਰਨ ਵਾਲੇ ਹਾਰਮੋਨਸ ਨੂੰ ਕੰਟਰੋਲ ਕਰਦੇ ਹਨ।
ਗੁੱਸਾ ਆਉਣ 'ਤੇ ਖੂਨ ਦਾ ਸੰਚਾਰ ਵਧ ਜਾਂਦਾ ਹੈ। ਇਸ ਨਾਲ ਸ਼ੂਗਰ ਲੈਵਲ ਵੀ ਵਧਣ ਲੱਗਦਾ ਹੈ। ਇਸ ਸਥਿਤੀ ਵਿਚ ਕੱਚਾ ਨਾਰੀਅਲ ਖਾਣ ਨਾਲ ਜਾਂ ਨਾਰੀਅਲ ਪਾਣੀ ਪੀਣ ਨਾਲ ਗੁੱਸਾ ਪੈਦਾ ਕਰਨ ਵਾਲੇ ਹਾਰਮੋਨ ਕਾਬੂ 'ਚ ਰਹਿੰਦੇ ਹਨ। ਇਸ ਨਾਲ ਗੁੱਸਾ ਨਹੀਂ ਆਉਂਦਾ।
ਬਦਾਮ : ਰੋਜ਼ ਸਵੇਰੇ ਖਾਲੀ ਪੇਟ ਬਦਾਮ ਖਾਓ। ਇਸ ਨਾਲ ਤੁਹਾਡੀਆਂ ਨਸਾਂ ਵਿਚ ਸਾਰੇ ਪੌਸ਼ਟਿਕ ਤੱਤ ਤੇਜ਼ੀ ਨਾਲ ਜਾਣਗੇ ਅਤੇ ਤੁਹਾਨੂੰ ਆਉਣ ਵਾਲਾ ਗੁੱਸਾ ਕਾਬੂ 'ਚ ਰਹੇਗਾ।
ਹਰੀਆਂ ਸਬਜ਼ੀਆਂ : ਰੋਜ਼ ਹਰੀਆਂ ਸਬਜ਼ੀਆਂ ਖਾਓ। ਇਨ੍ਹਾਂ ਵਿਚ ਮੌਜੂਦ ਕੈਲਸ਼ੀਅਮ ਤੇ ਮੈਗਨੀਸ਼ੀਅਮ ਮਾਸਪੇਸ਼ੀਆਂ ਨੂੰ ਅਰਾਮ ਪਹੁੰਚਾ ਕੇ ਮਨ ਨੂੰ ਸ਼ਾਂਤ ਰੱਖਦੇ ਹਨ।
ਅਖਰੋਟ : ਅਖਰੋਟ ਮਨ ਨੂੰ ਸ਼ਾਂਤ ਰੱਖਦਾ ਹੈ। ਇਸ ਵਿਚ ਮੌਜੂਦ ਓਮੇਗਾ-3 ਫੈਟੀ ਐਸਿਡ ਦਿਮਾਗ ਨੂੰ ਠੰਡਕ ਦਿੰਦਾ ਹੈ।
ਕੇਲਾ : ਗੁੱਸਾ ਆਉਣ 'ਤੇ ਇਕ ਕੇਲਾ ਖਾ ਲਵੋ। ਇਸ ਵਿਚ ਮੌਜੂਦ ਵਿਟਾਮਿਨ-ਬੀ ਤੇ ਪੋਟਾਸ਼ੀਅਮ ਤੁਹਨੂੰ ਰਿਲੈਕਸ ਕਰਨ ਦਾ ਕੰਮ ਕਰਦਾ ਹੈ। ਗੁੱਸਾ ਕਰਨ ਨਾਲ ਵਿਅਕਤੀ ਨੂੰ ਦਿਲ ਦੀ ਬੀਮਾਰੀ, ਸ਼ੂਗਰ, ਬੀਮਾਰੀ-ਰੋਕੂ ਸਮਰੱਥਾ ਵਿਚ ਕਮੀ, ਹਾਈ ਬਲੱਡ ਪ੍ਰੈਸ਼ਰ, ਨੀਂਦ ਨਾ ਆਉਣੀ, ਤਣਾਅ ਆਦਿ ਵਰਗੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ।