ਜੇਕਰ ਦਫਤਰ ਜਾ ਰਹੇ ਹੋ ਤਾਂ ਸਿਹਤ ਮੰਤਰਾਲਾ ਦੀਆਂ ਇੰਨ੍ਹਾਂ ਗਾਇਡਲਾਈਨਸ ਦਾ ਰੱਖੋ ਧਿਆਨ

05/19/2020 6:26:49 PM

ਨਵੀਂ ਦਿੱਲੀ :  ਦੇਸ਼ 'ਚ ਲਾਕਡਾਊਨ 4.0 ਨਵੇਂ ਨਿਯਮਾਂ ਦੇ ਨਾਲ ਲਾਗੂ ਹੋਇਆ ਹੈ। ਕਈ ਗਤੀਵਿਧੀਆਂ 'ਤੇ ਜਿੱਥੇ ਹਾਲੇ ਵੀ ਰੋਕ ਹੈ, ਉਥੇ ਹੀ ਕੁੱਝ ਗਤੀਵਿਧੀਆਂ ਸ਼ੁਰੂ ਕੀਤੀ ਗਈਆਂ ਹਨ। ਹਾਲਾਂਕਿ ਲਾਕਡਾਊਨ 'ਚ ਢਿੱਲ ਕੁੱਝ ਸ਼ਰਤਾਂ ਨਾਲ ਦਿੱਤੀ ਗਈ ਹੈ। ਉਥੇ ਹੀ ਜੋ ਦਫਤਰ ਖੁੱਲ੍ਹੇ ਹਨ ਉਨ੍ਹਾਂ ਲਈ ਸਿਹਤ ਮੰਤਰਾਲਾ ਨੇ ਕੁੱਝ ਜ਼ਰੂਰੀ ਗਾਇਡਲਾਈਨਸ ਜਾਰੀ ਕੀਤੀਆਂ ਹਨ।

* ਦਫਤਰ 'ਚ ਕਰਮਚਾਰੀਆਂ ਵਿਚਾਲੇ ਦੂਰੀ ਬਣਾਏ ਰੱਖਣਾ ਜ਼ਰੂਰੀ ਅਤੇ ਬੈਠਣ ਦੀ ਵਿਵਸਥਾ ਸਹਿਤ ਕਈ ਗੱਲਾਂ ਲਈ 1 ਮੀਟਰ ਦੀ ਦੂਰੀ ਜ਼ਰੂਰੀ।
* ਮੁੰਹ ਨੂੰ ਮਾਸਕ ਜਾਂ ਕੱਪੜੇ ਨਾਲ ਢੱਕ ਕੇ ਰੱਖੋ।
* ਸਾਬਣ ਜਾਂ ਹੈਂਡ ਸੈਨੇਟਾਇਜ਼ਰ ਨਾਲ ਥੋੜ੍ਹੇ ਥੋੜ੍ਹੇ ਅੰਤਰਾਲ 'ਚ ਹੱਥ ਸਾਫ਼ ਕਰੋ।
* ਬੀਮਾਰ ਹੋਣ 'ਤੇ ਇਸ ਦੀ ਸੂਚਨਾ ਲੋਕਲ ਪ੍ਰਸ਼ਾਸਨ ਨੂੰ ਦੇਣਾ ਲਾਜ਼ਮੀ।
* ਛਿੱਕ ਜਾਂ ਖੰਘ ਦੇ ਸਮੇਂ ਮੁੰਹ ਨੂੰ ਢੱਕਣਾ ਲਾਜ਼ਮੀ।
* ਦਫਤਰ ਜਾਂਦੇ ਸਮੇਂ ਸਾਵਧਾਨੀ ਵਰਤੋ। ਜਨਤਕ ਥਾਵਾਂ 'ਤੇ ਚੀਜ਼ਾਂ ਨੂੰ ਛੋਹਣ ਤੋਂ ਬਚੋ।
* ਜੇਕਰ ਕਿਸੇ ਦਫਤਰ 'ਚ ਕਿਸੇ ਨੂੰ ਕੋਰੋਨਾ ਦਾ ਸੰਕਰਮਣ ਹੁੰਦਾ ਹੈ ਤਾਂ ਪਿਛਲੇ 48 ਘੰਟੇ 'ਚ ਜਿੱਥੇ ਜਿੱਥੇ ਉਹ ਪੀੜਤ ਵਿਅਕਤੀ ਗਿਆ ਹੋਵੇਗਾ ਉਸ ਨੂੰ ਡਿਸਇੰਫੈਕਟ ਕਰਣਾ ਜਰੂਰੀ ਹੈ। ਡਿਸਇੰਫੈਕਟ ਕਰਣ ਤੋਂ ਬਾਅਦ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਦਫਤਰ ਜਾਂ ਬਿਲਡਿੰਗ ਦੇ ਪੂਰੇ ਹਿੱਸੇ ਨੂੰ ਸੀਲ ਦੀ ਜ਼ਰੂਰਤ ਨਹੀਂ।
* ਕਿਸੇ ਆਫਿਸ ਜਾਂ ਬਿਲਡਿੰਗ 'ਚ ਕੋਰੋਨਾ ਦੇ ਕਈ ਕੇਸ ਆਉਣ ਦੀ ਸੂਰਤ 'ਚ ਪੂਰੀ ਦਫਤਰ ਨੂੰ 48 ਘੰਟਿਆਂ ਲਈ ਸੀਲ ਕੀਤਾ ਜਾਵੇਗਾ। ਜਦੋਂ ਤੱਕ ਉਸ ਆਫਿਸ ਨੂੰ ਡਿਸਇੰਫੈਕਟ ਕਰ ਸੁਰੱਖਿਅਤ ਐਲਾਨ ਨਹੀਂ ਕਰ ਲਿਆ ਜਾਂਦਾ ਉਦੋਂ ਤੱਕ ਸਾਰਿਆਂ ਨੂੰ ਵਰਕ ਫਰਾਮ ਹੋਮ ਕਰਣਾ ਹੋਵੇਗਾ।


Inder Prajapati

Content Editor

Related News