ਮਹਾਰਾਸ਼ਟਰ ਦੇ ਗੜਚਿਰੌਲੀ 'ਚ ਪੋਲਿੰਗ ਬੂਥ ਨੇੜੇ IED ਧਮਾਕਾ

04/11/2019 12:53:42 PM

ਨਵੀਂ ਦਿੱਲੀ- ਮਹਾਰਾਸ਼ਟਰ ਦੇ ਗੜਚਿਰੌਲੀ 'ਚ ਪੋਲਿੰਗ ਬੂਥ ਦੇ ਨੇੜੇ ਨਕਸਲੀਆਂ ਨੇ ਆਈ. ਈ. ਡੀ. ਧਮਾਕਾ ਕੀਤਾ. ਫਿਲਹਾਲ ਇਸ ਧਮਾਕੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।ਰਿਪੋਰਟ ਮੁਤਾਬਕ ਜਦੋਂ ਮਹਾਰਾਸ਼ਟਰ ਦੇ ਗੜਚਿਰੌਲੀ ਜ਼ਿਲੇ ਦੇ ਏਟਾਪਾਲੀ 'ਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਹੋ ਰਹੀ ਸੀ, ਤਾਂ ਪੋਲਿੰਗ ਬੂਥ 'ਤੇ ਲੋਕ ਪਹੁੰਚੇ ਰਹੇ ਸੀ। ਇਸ ਦੌਰਾਨ ਅਚਾਨਕ ਆਈ. ਈ. ਡੀ. ਬਲਾਸਟ ਹੋ ਗਿਆ, ਜਿਸ ਕਾਰਨ ਲੋਕਾਂ 'ਚ ਹੜਕੰਪ ਮੱਚ ਗਿਆ ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਜਾਂਚ 'ਚ ਜੁੱਟ ਗਈ ਹੈ।

ਦੱਸਿਆ ਜਾਂਦਾ ਹੈ ਕਿ ਮਹਾਰਾਸ਼ਟਰ ਦੇ ਗੜਚਿਰੌਲੀ-ਚਿਮੂਰ ਲੋਕ ਸਭਾ ਸੀਟ 'ਤੇ ਪਹਿਲੇ ਪੜਾਅ ਲਈ ਚੋਣਾਂ ਜਾਰੀ ਹਨ। ਇਸ ਸੀਟ 'ਤੇ ਕਾਂਗਰਸ ਵੱਲੋਂ ਨਾਮਦੇਵ ਉਸੇਂੜੀ ਅਤੇ ਭਾਜਪਾ ਨੇ ਸੰਸਦ ਮੈਂਬਰ ਅਸ਼ੋਕ ਨੇਤੇ ਚੋਣ ਮੈਦਾਨ 'ਚ ਉਤਰੇ ਹਨ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਨੇ ਇੱਥੋ ਹਰਿਚੰਦਰ ਨਾਗੌਜੀ ਨੂੰ ਉਮੀਦਵਾਰ ਬਣਾਇਆ ਹੈ।

Iqbalkaur

This news is Content Editor Iqbalkaur