ਆਈ.ਸੀ.ਐੱਸ.ਈ. ਬੋਰਡ 12ਵੀਂ ਦੇ ਨਤੀਜੇ ਐਲਾਨ, ਕੋਲਕਾਤਾ ਦੀ ਅਨਨਿਆ ਮੈਤੀ ਨੇ ਕੀਤਾ ਟਾਪ

05/29/2017 6:03:49 PM

ਨਵੀਂ ਦਿੱਲੀ— ਆਈ.ਐੱਸ.ਸੀ.ਈ. (ਇੰਡੀਅਨ ਸਰਟੀਫਿਕੇਟ ਫਾਰ ਸੈਕੰਡਰੀ ਐਜ਼ੂਕੇਸ਼ਨ) ਬੋਰਡ ਦੀ 12ਵੀਂ ਜਮਾਤ ਦੇ ਪ੍ਰੀਖਿਆ ਨਤੀਜੇ ਤਿੰਨ ਵਜੇ ਐਲਾਨ ਕਰ ਦਿੱਤਾ ਗਿਆ ਹੈ। ਵਿਦਿਆਰਥੀ www.cisce.org ''ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 168591 ਉਮੀਦਵਾਰਾਂ ਨੇ ਪ੍ਰੀਖਿਆ ''ਚ ਹਿੱਸਾ ਲਿਆ ਸੀ, ਜਿਸ ''ਚ 98.50 ਉਮੀਦਵਾਰ ਪਾਸ ਹੋਏ ਸਨ ਅਤੇ ਇਸ ਪ੍ਰੀਖਿਆ ਦੇ ਨਤੀਜੇ 6 ਮਈ ਨੂੰ ਐਲਾਨ ਕੀਤੇ ਸਨ ਪਰ ਇਸ ਵਾਰ ਪ੍ਰੀਖਿਆ ਦੇ ਨਤੀਜੇ ਜਾਰੀ ਕਰਨ ''ਚ ਥੋੜ੍ਹੀ ਦੇਰ ਹੋਈ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਦਿੱਤੀਆਂ ਸਨ, ਉਹ ਕਾਊਂਸਿਲ ਆਫ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਦੀ ਆਫੀਸ਼ੀਅਲ ਵੈੱਬਸਾਈਟ cisce.org ''ਤੇ ਜਾ ਕੇ ਰਿਜ਼ਲਟ ਚੈੱਕ ਕਰ ਸਕਦੇ ਹਨ।

Disha

This news is News Editor Disha