ਸੂਬੇ ਅਗਲੇ 2 ਦਿਨਾਂ ਤੱਕ ਟੈਸਟ ਕਿਟ ਦੀ ਨਾ ਕਰਨ ਵਰਤੋਂ : ਆਈ.ਸੀ.ਐੱਮ.ਆਰ

04/21/2020 5:47:49 PM

ਨਵੀਂ ਦਿੱਲੀ- ਭਾਰਤੀ ਮੈਡੀਕਲ ਰਿਸਰਚ ਕੌਂਸਲ (ਆਈ.ਸੀ.ਐੱਮ.ਆਰ.) ਨੇ ਅੱਜ ਯਾਨੀ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਹੁਣ ਤੱਕ 4 ਲੱਖ 49 ਹਜ਼ਾਰ 810 ਟੈਸਟ ਹੋਏ ਹਨ। ਸੋਮਵਾਰ ਨੂੰ 35 ਹਜ਼ਾਰ ਤੋਂ ਵਧ ਟੈਸਟ ਕੀਤੇ ਗਏ ਸ਼ਨ। ਨਾਲ ਹੀ ਆਈ.ਸੀ.ਐੱਮ.ਆਰ. ਨੇ ਕਿਹਾ ਕਿ ਇਸ ਨਾਲ ਜੁੜੀ ਸ਼ਿਕਾਇਤ ਨੂੰ ਦੇਖਦੇ ਹੋਏ 2 ਦਿਨਾਂ ਤੱਕ ਟੈਸਟ ਨਹੀਂ ਕਰਨ ਲਈ ਕਿਹਾ ਗਿਆ ਹੈ।

ਆਈ.ਸੀ.ਐੱਮ.ਆਰ ਦੇ ਡਾ. ਗੰਗਾਖੇੜਕਰ ਨੇ ਕਿਹਾ ਕਿ ਸਾਰੇ ਸੂਬਿਆਂ 'ਚ ਰੈਪਿਡ ਟੈਸਟ ਕਿਟ ਵੰਡੀਆਂ ਗਈਆਂ ਹਨ ਪਰ ਇਕ ਸੂਬੇ ਨੇ ਕਿਹਾ ਕਿ ਉੱਥੇ ਕੁਝ ਸਮੱਸਿਆ ਆਈ ਹੈ। ਰੈਪਿਡ ਅਤੇ ਆਰ.ਟੀ.-ਪੀ.ਸੀ.ਆਰ. ਟੈਸਟ 'ਚ ਫਰਕ ਮਿਲਿਆ ਹੈ। ਉਨਾਂ ਨੇ ਕਿਹਾ ਕਿ ਸੂਬਾ ਅਗਲੇ 2 ਦਿਨ ਤੱਕ ਇਸ ਟੈਸਟ ਕਿਟ ਦੀ ਵਰਤੋਂ ਨਾ ਕਰੇ, ਅਸੀਂ ਇਸ ਦੀ ਕਮੀ ਦੂਰ ਕਰਾਂਗੇ। ਜਾਂਚ ਤੋਂ ਬਾਅਦ ਅਸੀਂ ਰਿਪਲੇਸਮੈਂਟ ਲਈ ਕੰਪਨੀ ਨੂੰ ਕਹਿ ਸਕਦੇ ਹਾਂ। 2 ਦਿਨ ਤੱਕ ਜਾਂਚ ਕਰਾਂਗੇ, ਜਾਂਚ ਤੋਂ ਬਾਅਦ ਦਿਸ਼ਾ-ਨਿਰਦੇਸ਼ ਜਾਰੀ ਕਰਾਂਗੇ।

ਉਨਾਂ ਨੇ ਕਿਹਾ ਕਿ ਇਹ ਇਕ ਨਵੀਂ ਬੀਮਾਰੀ ਹੈ, ਪਿਛਲੇ ਸਾਢੇ 3 ਮਹੀਨੇ 'ਚ ਵਿਗਿਆਨ ਅੱਗੇ ਵਧਿਆ ਹੈ ਅਤੇ ਪੀ.ਆਰ.ਸੀ. ਟੈਸਟ ਦੀ ਕਾਢ ਕੱਢੀ। ਹਾਲੇ ਤੱਕ ਇਨਸਾਨਾਂ 'ਤੇ 5 ਵੈਕਸੀਨ ਦਾ ਟ੍ਰਾਇਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਤਰਾਂ ਦੀ ਬੀਮਾਰੀ ਦਾ ਕੋਈ ਮਾਮਲਾ ਨਹੀਂ ਦਿੱਸਿਆ ਹੈ।

DIsha

This news is Content Editor DIsha