ICICI ਅਲਰਟ : 15 ਦਸੰਬਰ ਤੋਂ ਬਦਲ ਰਹੇ ਹਨ ਕੈਸ਼ ਟਰਾਂਜੈਕਸ਼ਨ ਦੇ ਨਿਯਮ

12/04/2019 3:30:51 PM

ਨਵੀਂ ਦਿੱਲੀ — ਜੇਕਰ ਤੁਹਾਡਾ ਬਚਤ ਖਾਤਾ ਦੇਸ਼ ਦੇ ਦੂਜੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ICICI ਬੈਂਕ ਵਿਚ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ ICICI ਬੈਂਕ 15 ਦਸੰਬਰ ਤੋਂ ਕੈਸ਼ ਟਰਾਂਜੈਕਸ਼ਨ ਚਾਰਜਿਸ 'ਚ ਬਦਲਾਅ ਕਰਨ ਜਾ ਰਿਹਾ ਹੈ। 15 ਦਸੰਬਰ ਤੋਂ ਇਕ ਤੈਅ ਲਿਮਟ ਤੋਂ ਜ਼ਿਆਦਾ ਦੀ ਕੈਸ਼ ਟਰਾਂਜੈਕਸ਼ਨ 'ਤੇ ਤੁਹਾਨੂੰ ਜ਼ਿਆਦਾ ਚਾਰਜ ਦੇਣੇ ਹੋਣਗੇ।

ICICI ਬੈਂਕ ਦੀ ਵੈਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਕੈਸ਼ ਟਰਾਂਜੈਕਸ਼ਨ 'ਚ ਜਮ੍ਹਾਂ ਅਤੇ ਨਿਕਾਸੀ ਦੋਵੇਂ ਸ਼ਾਮਲ ਹਨ। ਰੈਗੂਲਰ ਬਚਤ ਖਾਤਾ ਧਾਰਕਾਂ ਨੂੰ ਬੈਂਕ ਆਪਣੀ ਸ਼ਾਖਾ 'ਚ ਇਕ ਨਿਸ਼ਚਿਤ ਸੰਖਿਆ ਤੱਕ ਮੁਫਤ ਕੈਸ਼ ਟਰਾਂਜੈਕਸ਼ਨ ਦੀ ਸਹੂਲਤ ਦਿੰਦਾ ਹੈ। ਬੈਂਕ ਨੇ ਵੱਖ-ਵੱਖ ਖਾਤਿਆਂ 'ਤੇ ਵੱਖ-ਵੱਖ ਮੁਫਤ ਟਰਾਂਜੈਕਸ਼ਨ ਦੀ ਹੱਦ ਤੈਅ ਕਰ ਦਿੱਤੀ ਹੈ। ਇਸ ਹੱਦ ਦੇ ਪਾਰ ਜਾਣ 'ਤੇ ਬੈਂਕ ਖਾਤਾ ਧਾਰਕਾਂ ਕੋਲੋਂ ਚਾਰਜ ਵਸੂਲੇਗਾ।

ਕੈਸ਼ ਟਰਾਂਜੈਕਸ਼ਨ ਲਈ ਕਿੰਨੇ ਦੇਣੇ ਹੋਣਗੇ ਚਾਰਜ

ਨੰਬਰ ਲਿਮਟ

ਗਾਹਕ ਹਰੇਕ ਮਹੀਨੇ ਰੈਗੂਲਰ ਬਚਤ ਖਾਤੇ ਵਿਚੋਂ 4 ਵਾਰ ਮੁਫਤ 'ਚ ਪੈਸਾ ਜਮ੍ਹਾਂ ਕਰਵਾ ਸਕਦਾ ਹੈ ਜਾਂ ਫਿਰ ਕਢਵਾ ਸਕਦਾ ਹੈ। ਇਸ ਤੋਂ ਬਾਅਦ 150 ਰੁਪਏ ਪ੍ਰਤੀ ਟਰਾਂਜੈਕਸ਼ਨ ਚਾਰਜ ਲੱਗੇਗਾ।

ਵੈਲਿਊ ਲਿਮਟ

ਗਾਹਕ ਹੋਮ ਬ੍ਰਾਂਚ ਵਿਚੋਂ ਜਮ੍ਹਾਂ ਅਤੇ ਨਿਕਾਸੀ ਮਿਲਾ ਕੇ ਇਕ ਖਾਤੇ ਵਿਚੋਂ ਹਰ ਮਹੀਨੇ 2 ਲੱਖ ਬਿਨਾਂ ਕਿਸੇ ਚਾਰਜ ਦੇ ਕਢਵਾ ਸਕਦਾ ਹੈ। 2 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ 'ਤੇ ਪ੍ਰਤੀ 1000 ਰੁਪਏ 5 ਰੁਪਏ ਦੇ ਹਿਸਾਬ ਨਾਲ ਚਾਰਜ ਲਿਆ ਜਾਵੇਗਾ, ਜਿਹੜਾ ਕਿ ਘੱਟੋ-ਘੱਟ 150 ਰੁਪਏ ਹੋਵੇਗਾ। 
ਨਾਨ-ਹੋਮ ਬ੍ਰਾਂਚ ਦੇ ਮਾਮਲੇ ਵਿਚ ਇਕ ਦਿਨ 'ਚ 25,000 ਰੁਪਏ ਤੱਕ ਦਾ ਕੈਸ਼ ਟਰਾਂਜੈਕਸ਼ਨ ਮੁਫਤ ਹੋਵੇਗਾ।

25,000 ਰੁਪਏ ਤੋਂ ਜ਼ਿਆਦਾ ਟਰਾਂਜੈਕਸ਼ਨ 'ਤੇ ਪ੍ਰਤੀ 1000 ਰੁਪਏ 'ਤੇ 5 ਰੁਪਏ ਦੇ ਹਿਸਾਬ ਨਾਲ ਚਾਰਜ ਲੱਗੇਗਾ, ਜਿਹੜਾ ਘੱਟੋ-ਘੱਟ 150 ਰੁਪਏ ਹੋਵੇਗਾ।

ਥਰਡ ਪਾਰਟੀ ਕੈਸ਼ ਟਰਾਂਜੈਕਸ਼ਨ

ਥਰਡ ਪਾਰਟੀ ਕੈਸ਼ ਟਰਾਂਜੈਕਸ਼ਨ ਦੇ ਮਾਮਲੇ ਵਿਚ ਹਰ ਰੋਜ਼ 25,000 ਰੁਪਏ ਤੱਕ ਦੇ ਲੈਣ-ਦੇਣ 'ਚ 150 ਰੁਪਏ ਪ੍ਰਤੀ ਟਰਾਂਜੈਕਸ਼ਨ ਚਾਰਜ ਲੱਗੇਗਾ। 25,000 ਰੁਪਏ ਤੋਂ ਜ਼ਿਆਦਾ ਦੀ ਆਗਿਆ ਨਹੀਂ ਹੋਵੇਗੀ।

ATM ਟਰਾਂਜੈਕਸ਼ਨ ਦੇ ਵੀ ਬਦਲੇ ਚਾਰਜ

ICICI ਬੈਂਕ ਨੇ ਕੈਸ਼ ਟਰਾਂਜੈਕਸ਼ਨ ਦੇ ਨਾਲ ATM ਟਰਾਂਜੈਕਸ਼ਨ ਦੇ ਚਾਰਜਿਸ ਵਿਚ ਵੀ ਬਦਲਾਅ ਕੀਤਾ ਹੈ। ਬੈਂਕ ਦੇ ਖਾਤਾਧਾਰਕਾਂ ਨੂੰ ਇਕ ਮਹੀਨੇ ਵਿਚ ਪਹਿਲੇ 5 ਵਿੱਤੀ ਟਰਾਂਜੈਕਸ਼ਨ ਮੁਫਤ ਮਿਲਣਗੇ। ਇਸ ਤੋਂ ਬਾਅਦ ਹਰੇਕ ਵਿੱਤੀ ਟਰਾਂਜੈਕਸ਼ਨ ਲਈ 20 ਰੁਪਏ ਚਾਰਜ ਲਿਆ ਜਾਵੇਗਾ। ਫਾਈਨੈਂਸ਼ਿਅਲ ਟਰਾਂਜੈਕਸ਼ਨ 'ਚ ਕੈਸ਼ ਵਿਦਡ੍ਰਾਲ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਨਾਨ ਫਾਈਨੈਂਸ਼ਿਅਲ ਟਰਾਂਜੈਕਸ਼ਨ ਮੁਫਤ ਹੋਣਗੇ। ਇਸ ਵਿਚ ਬੈਲੇਂਸ ਇੰਕੁਆਇਰੀ, ਮਿੱਨੀ ਸਟੇਟਮੈਂਟ ਅਤੇ ਪਿਨ ਚੇਂਜ ਸ਼ਾਮਲ ਹੈ।