ਸ਼ਾਹ ਫੈਜ਼ਲ ਨੇ ਕਸ਼ਮੀਰ ''ਚ ਸਾਫ-ਸੁਥਰੀ ਸਿਆਸਤ ਲਈ ਸ਼ੁਰੂ ਕੀਤੀ ਮੁਹਿੰਮ

01/23/2019 6:13:59 PM

ਸ਼੍ਰੀਨਗਰ- ਸਾਬਕਾ ਆਈ. ਏ. ਐੱਸ. ਅਧਿਕਾਰੀ ਸ਼ਾਹ ਫੈਜ਼ਲ ਅਸਤੀਫਾ ਦੇਣ ਤੋਂ ਬਾਅਦ ਆਪਣੀ ਰਾਜਨੀਤਿਕ ਪਾਰਟੀ ਬਣਾਉਣਗੇ। ਸ਼ਾਹ ਫੈਜ਼ਲ ਨੇ ਜੰਮੂ-ਕਸ਼ਮੀਰ 'ਚ ਸਵੱਛ ਸਿਆਸਤ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਲਈ ਚੰਦਾ ਜੁਟਾਉਣ ਦੀ ਇਕ ਮੁਹਿੰਮ ਬੁੱਧਵਾਰ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਰਾਜਨੀਤਿਕ ਪਾਰਟੀ ਬਣਾਉਣ ਲਈ ਉਨ੍ਹਾਂ ਨੂੰ ਦੇਸ਼ ਭਰ ਤੋਂ ਨੌਜਵਾਨਾਂ ਦੇ ਸਕਾਰਤਮਕ ਵਿਚਾਰ ਮਿਲ ਰਹੇ ਹਨ।

ਯੂ. ਪੀ. ਐੱਸ. ਸੀ. ਸਿਵਲ ਸੇਵਾ ਪ੍ਰੀਖਿਆ ਦੇ 2010 ਬੈਚ ਦੇ ਟਾਪਰ ਨੇ ਇਕ ਟਵੀਟ ਰਾਹੀਂ ਕਿਹਾ ਕਿ ਉਹ ਤਬਦੀਲੀ ਲਈ ਲੋਕਾਂ ਦਾ ਇਕ ਅੰਦੋਲਨ ਚਲਾਉਣਗੇ। ਜੰਮੂ-ਕਸ਼ਮੀਰ 'ਚ ਸਾਫ-ਸੁਥਰੀ ਸਿਆਸਤ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਲਈ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਛੋਟਾ ਜਿਹਾ ਦਾਨ ਦੇ ਕੇ ਸਹਿਯੋਗ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦਾਨ ਦੇਣ ਲਈ ਇਕ ਬੈਂਕ ਖਾਤੇ ਦਾ ਨੰਬਰ ਵੀ ਦਿੱਤਾ ਹੈ।

ਇਸ ਤੋਂ ਇਲਾਵਾ ਸ਼ਾਹ ਫੈਜ਼ਲ ਨੇ ਲਿਖਿਆ ਹੈ ਕਿ ਜਨਤਾ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਮੈਂ ਆਪਣੀ ਸੁਤੰਤਰ ਰਾਜਨੀਤਿਕ ਯਾਤਰਾ ਦਾ ਫੈਸਲਾ ਲਿਆ ਹੈ ਅਤੇ ਹੁਣ ਜਨਤਿਕ ਸੇਵਾ ਦੇ ਇਸ ਨਵੇਂ ਪੜਾਅ 'ਚ ਦੁਨੀਆ 'ਚ ਮੇਰਾ ਮਿਸ਼ਨ ਜਾਤੀ, ਰੰਗ, ਖੇਤਰ ਅਤੇ ਧਰਮ ਦੇ ਬਾਵਜ਼ੂਦ ਮਾਨਵਤਾ ਦੇ ਸੱਚੇ ਕਾਰਨ ਦਾ ਸਮਰੱਥਨ ਕਰਨਾ ਹੈ, ਗਰੀਬਾਂ ਦੇ ਲਈ ਖੜ੍ਹਾ ਹੋਣਾ ਅਤੇ ਅਨਿਆਂ ਦੇ ਵਿਰੁੱਧ ਬੋਲਣਾ ਹੈ।

Iqbalkaur

This news is Content Editor Iqbalkaur