IAS ਦੀ ਬੇਟੀ ਨਾਲ ਛੇੜਛਾੜ ਦਾ ਮਾਮਲਾ : ਫੇਸਬੁੱਕ 'ਤੇ ਦੱਸਿਆ ਆਪਣਾ ਦਰਦ

08/06/2017 3:08:55 PM

ਚੰਡੀਗੜ੍ਹ — ਆਈ.ਏ.ਐਸ. ਦੀ ਲੜਕੀ ਨਾਲ ਛੇੜਛਾੜ ਮਾਮਲੇ 'ਚ ਪੀੜਤਾ ਨੇ ਆਪਣੀ ਹੱਡਬੀਤੀ ਫੇਸਬੁੱਕ 'ਤੇ ਸ਼ੇਅਰ ਕੀਤੀ। ਪੀੜਤਾ ਨੇ ਚੰਡੀਗੜ੍ਹ ਪੁਲਸ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਸਨੇ ਲਿਖਿਆ ਜੇਕਰ ਪੁਲਸ ਸਮੇਂ 'ਤੇ ਨਾ ਪਹੁੰਚਦੀ ਤਾਂ ਮੈਨੂੰ ਅਗਵਾ ਕਰ ਲੈਣਾ ਸੀ। ਮੈਂ ਕਿਸਮਤ ਵਾਲੀ ਹਾਂ ਕਿ ਕਿਸੇ ਆਮ ਆਦਮੀ ਦੀ ਬੇਟੀ ਨਹੀਂ ਹਾਂ ਨਹੀਂ ਤਾਂ ਕੁਝ ਵੀ ਹੋ ਸਕਦਾ ਸੀ। ਜ਼ਿਕਰਯੋਗ ਹੈ ਕਿ ਪੀੜਤਾ ਆਈ.ਏ.ਐਸ. ਦੀ ਬੇਟੀ ਹੈ, ਸੋ ਇਸੇ ਕਾਰਨ ਹੀ ਇਸ ਕੇਸ ਨੂੰ ਇੰਨੀ ਗੰਭੀਰਤਾ ਨਾਲ ਲਿਆ ਗਿਆ ਹੈ। ਦੂਸਰੇ ਪਾਸੇ ਜੇਕਰ ਕੋਈ ਆਮ ਆਦਮੀ ਹੁੰਦਾ ਤਾਂ ਸ਼ਾਇਦ ਥਾਣੇ ਦਾ ਚੱਕਰ ਹੀ ਕੱਟਦਾ ਰਹਿੰਦਾ। ਇਸ ਦੇ ਨਾਲ ਪੀੜਤਾ ਨੇ ਬਾਕੀ ਔਰਤਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਜਦੋਂ ਵੀ ਕਦੇ ਇਸ ਤਰ੍ਹਾਂ ਦੇ ਹਾਲਾਤ 'ਚ ਫੱਸ ਜਾਓ ਤਾਂ ਘਬਰਾਓ ਨਾ ਸਗੋਂ ਪੁਲਸ ਨੂੰ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕਰੋ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਸ ਨੇ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਅਤੇ ਉਸਦੇ ਦੋਸਤ ਨੂੰ ਆਈ.ਏ.ਐਸ. ਦੀ ਬੇਟੀ ਨਾਲ ਛੇੜਛਾੜ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਜ਼ਮਾਨਤ 'ਤੇ ਰਿਹਾ ਕਰ ਦਿੱਤਾ।


Related News