ਚੀਨ ਨਾਲ ਹਿੰਸਕ ਝੜਪ ''ਤੇ ਹਵਾਈ ਫੌਜ ਮੁਖੀ ਦੀ ਦੋ ਟੁੱਕ- ''ਅਸੀਂ ਜਵਾਬ ਦੇਣ ਲਈ ਤਿਆਰ ਹਾਂ''

06/20/2020 11:39:09 AM

ਹੈਦਰਾਬਾਦ— ਲੱਦਾਖ 'ਚ ਗਲਵਾਨ ਘਾਟੀ 'ਤੇ ਹੋਈ ਹਿੰਸਕ ਝੜਪ ਨੂੰ ਲੈ ਕੇ ਚੀਨ ਨਾਲ ਤਣਾਅ ਦਰਮਿਆਨ ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਆਰ. ਕੇ. ਐੱਸ. ਭਦੌਰੀਆ ਨੇ ਸ਼ਨੀਵਾਰ ਭਾਵ ਅੱਜ ਕਿਹਾ ਕਿ ਹਵਾਈ ਫ਼ੌਜ ਕਿਸੇ ਵੀ ਤਰ੍ਹਾਂ ਦੀ ਹਮਲਾਵਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਪਯੁਕਤ ਥਾਂ 'ਤੇ ਤਾਇਨਾਤ ਹੈ। 

ਹੈਦਰਾਬਾਦ ਵਿਚ ਹਵਾਈ ਫ਼ੌਜ ਅਕੈਡਮੀ ਵਿਚ ਕਮਬਾਇੰਡ ਗ੍ਰੈਜੂਏਸ਼ਨ ਪਰੇਡ 'ਚ ਜਵਾਨਾਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹਵਾਈ ਫ਼ੌਜ ਟੀਚਾ ਪੂਰਾ ਕਰਨ ਲਈ ਸੰਕਲਪਬੱਧ ਹਨ ਅਤੇ ਉਹ ਲੱਦਾਖ ਦੀ ਗਲਵਾਨ ਘਾਟੀ ਵਿਚ ਸਾਡੇ ਫ਼ੌਜੀ ਜਵਾਨਾਂ ਦੇ ਬਲੀਦਾਨ ਨੂੰ ਕਦੇ ਬੇਕਾਰ ਨਹੀਂ ਜਾਣ ਦੇਣਗੇ। ਉਨ੍ਹਾਂ ਕਿਹਾ ਕਿ ਇਹ ਬਿਲਕੁੱਲ ਸਪੱਸ਼ਟ ਹੈ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਭਦੌਰੀਆ ਨੇ ਕਿਹਾ ਕਿ ਸਾਡੇ ਖੇਤਰ ਵਿਚ ਸੁਰੱਖਿਆ ਦਸਤਿਆਂ ਨੂੰ ਹਰ ਸਮੇਂ ਤਿਆਰ ਅਤੇ ਸੁਚੇਤ ਰਹਿਣ ਨੂੰ ਕਹਿੰਦਾ ਹੈ। ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਛੋਟੀ ਜਿਹੀ ਸੂਚਨਾ 'ਤੇ ਅਸੀਂ ਹਾਲਾਤ ਨੂੰ ਸੰਭਾਲਣ ਲਈ ਤਿਆਰ ਹਾਂ। 

ਹਾਲਾਂਕਿ ਹਵਾਈ ਫ਼ੌਜੀ ਮੁਖੀ ਨੇ ਕਿਹਾ ਕਿ ਸਾਡਾ ਚੀਨ ਨਾਲ ਯੁੱਧ ਨਹੀਂ ਚੱਲ ਰਿਹਾ ਹੈ ਪਰ ਅਸੀਂ ਤਿਆਰ ਹਾਂ। ਗੱਲਬਾਤ ਚੱਲ ਰਹੀ ਹੈ ਅਤੇ ਅਸੀਂ ਤਿਆਰ ਹਾਂ। ਚੀਨ ਨੇ ਸਰਹੱਦ 'ਤੇ ਤਾਇਨਾਤੀ ਵਧਾ ਦਿੱਤੀ ਹੈ ਅਤੇ ਸਾਡੇ 'ਤੇ ਉਨ੍ਹਾਂ ਦੀ ਨਜ਼ਰ ਬਣੀ ਹੋਈ ਹੈ। ਫ਼ੌਜ ਮਾਮਲੇ ਨੂੰ ਬਾਖੂਬੀ ਸੰਭਾਲ ਰਹੀ ਹੈ। ਅਸੀਂ ਤਾਇਨਾਤੀ ਨੂੰ ਦੇਖਦੇ ਹੋਏ ਕਾਰਵਾਈ ਕਰ ਰਹੇ ਹਾਂ। ਲੇਹ ਵਿਚ ਹਵਾਈ ਫ਼ੌਜ ਤਾਇਨਾਤ ਹੈ।

Tanu

This news is Content Editor Tanu